ਆਈ ਤਾਜਾ ਵੱਡੀ ਖਬਰ
ਜਦੋਂ ਤੋਂ ਕਰੋਨਾ ਵਿਸ਼ਵ ਵਿਚ ਆਈ ਹੈ। ਉਸ ਸਮੇਂ ਤੋਂ ਹੀ ਸਾਰੀ ਦੁਨੀਆ ਦੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ ਹੈ। ਇਸ ਦੇ ਚਲਦੇ ਹੋਏ ਸਭ ਦੇਸ਼ ਪ੍ਰਭਾਵਤ ਹੋਏ ਹਨ। ਇਸ ਮਹਾਮਾਰੀ ਦਾ ਸਭ ਤੋਂ ਜਿਆਦਾ ਪ੍ਰਭਾਵ ਹਵਾਈ ਆਵਾਜਾਈ ਤੇ ਪਿਆ ਹੈ। ਜਿਸ ਕਾਰਣ ਹਵਾਈ ਆਵਾਜਾਈ ਵੀ ਬੰਦ ਕਰਨੀ ਪਈ ਸੀ।ਜਦ ਹੁਣ ਕਰੋਨਾ ਕੇਸਾਂ ਵਿੱਚ ਕਮੀ ਆਈ ਹੈ ,ਤਾਂ ਫਿਰ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਦੇ ਤਹਿਤ ਯਾਤਰੀਆਂ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਸੀ।
ਜਿਸ ਨਾਲ ਇਸ ਦੇ ਪ੍ਰਭਾਵ ਵਿਚ ਆਉਂਣ ਤੋਂ ਬਚਿਆ ਜਾ ਸਕੇ। ਹਵਾਈ ਆਵਾਜਾਈ ਨੂੰ ਬੰਦ ਕਰਨ ਦੌਰਾਨ ਬਹੁਤ ਸਾਰੇ ਲੋਕ ਹੋਰ ਦੇਸ਼ਾਂ ਦੇ ਵਿਚ ਫਸ ਗਏ ਸਨ। ਜਿਨ੍ਹਾਂ ਨੂੰ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਅੰਤਰਰਾਸ਼ਟਰੀ ਫਲਾਈਟ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕਰੋਨਾ ਦੇ ਕਾਰਨ ਆਸਟ੍ਰੇਲੀਆ ਵੱਲੋਂ ਬੰਦ ਕੀਤੀ ਗਈ ਏਅਰਲਾਈਨ ਨੂੰ ਮਹੀਨਿਆਂ ਤੋਂ ਬਾਅਦ ਸ਼ੁਰੂ ਕਰ ਦਿੱਤਾ ਗਿਆ ਹੈ। ਕੰਤਾਸ ਨੇ ਇਸ ਸਾਲ ਜੁਲਾਈ ਤੋਂ ਅੰਤਰਰਾਸ਼ਟਰੀ ਉਡਾਣਾਂ ਲਈ ਬੁਕਿੰਗ ਨੂੰ ਦੁਬਾਰਾ ਖੋਲ੍ਹ ਦਿੱਤਾ ਹੈ।
ਕੰਤਾਸ ਨੇ ਕਿਹਾ ਹੈ ਕਿ ਮਾਰਚ ਦੀਆਂ ਕੁਝ ਉਡਾਣਾਂ ਸਨ ਜੋ ਜੁਲਾਈ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਹ ਹਵਾਈ ਯਾਤਰਾ ਉਦੋਂ ਹੀ ਸ਼ੁਰੂ ਕੀਤੀ ਜਾਵੇਗੀ, ਜਦੋਂ ਇਸ ਸਬੰਧੀ ਟੀਕਾ ਮਿਲ ਜਾਵੇਗਾ। ਬਹੁਤ ਸਾਰੇ ਦੇਸ਼ਾਂ ਵੱਲੋਂ ਕਰੋਨਾ ਦੇ ਟੀਕੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਆਸਟ੍ਰੇਲੀਆ ਵੱਲੋਂ ਅਜੇ ਨਹੀਂ ਦਿੱਤੀ ਗਈ। ਆਸਟ੍ਰੇਲੀਆ ਵੱਲੋਂ ਸਾਵਧਾਨੀ ਦੇ ਤਹਿਤ ਵਿਸ਼ਵ ਟੀਕਾਕਰਨ ਸਰਟੀਫਿਕੇਟ ਵੀ ਮੰਗਿਆ ਗਿਆ ਹੈ। ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਯਾਤਰਾ ਜੁਲਾਈ 2021 ਤੋਂ ਸ਼ੁਰੂ ਕੀਤੀ ਜਾਵੇਗੀ।
ਕੰਤਾਸ ਏਅਰਲਾਈਨ ਵੱਲੋਂ 1 ਜੁਲਾਈ ਤੋਂ ਅਮਰੀਕਾ ਅਤੇ ਯੂ ਕੇ ਸਮੇਤ ਵਿਦੇਸ਼ੀ ਉਡਾਣਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਆਸਟਰੇਲੀਆ ਵਿਚ ਬਹੁਤ ਘੱਟ ਵਰਤਣ ਵਾਲੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ ਪਰ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਅਜੇ ਤੱਕ ਬੰਦ ਹਨ। ਕੰਤਾਸ ਨੇ ਕਿਹਾ ਹੈ ਕਿ ਕਰੋਨਾ ਦੇ ਹਾਲਾਤਾਂ ਨੂੰ ਵੇਖਦੇ ਹੋਏ ਅੰਤਰਰਾਸ਼ਟਰੀ update ਜਾਰੀ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੀ ਮੁੜ-ਬਹਾਲੀ ਕਰਨ ਦੀ ਸ਼ੁਰੂਆਤ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਮੁੜ ਖੋਲਣ ਦੇ ਅਧੀਨ ਹੋਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …