ਤਾਜਾ ਵੱਡੀ ਖਬਰ
ਚੋਣਾਂ ਹਮੇਸ਼ਾ ਤੋਂ ਹੀ ਵਿਵਾਦਾਂ ਦਾ ਮੁੱਦਾ ਰਹਿੰਦੀਆਂ ਹਨ। ਭਾਵੇਂ ਇਹ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਲਈ ਹੋਈਆਂ ਚੋਣਾਂ ਹੋਣ ਜਾਂ ਇਹ ਪੰਜਾਬ ਦੇ ਵਿੱਚ ਕਰਵਾਈਆਂ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ। ਇਸ ਦੌਰਾਨ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਉਦੇ ਰਹਿੰਦੇ ਹਨ ਜਿਨ੍ਹਾਂ ਦਾ ਅਸਰ ਸੂਬਿਆਂ ਦੇ ਨਾਲ ਨਾਲ ਦੇਸ਼ ਉੱਪਰ ਵੀ ਪੈਂਦਾ ਹੈ। ਕੁਝ ਅਜਿਹੀਆਂ ਹੀ ਚੋਣਾਂ ਗੁਜਰਾਤ ਦੇ ਨਗਰ ਨਿਗਮ ਦੀਆਂ ਹੋਣ ਵਾਲੀਆਂ ਹਨ ਜਿਸ ਕਾਰਨ ਇਕ ਵਿਵਾਦ ਪੈਦਾ ਹੋ ਗਿਆ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗੁਜਰਾਤ ਵਿਚ 21 ਫਰਵਰੀ ਅਤੇ 28 ਫਰਵਰੀ ਨੂੰ ਦੋ ਗੇੜਾਂ ਵਿਚ ਇਹ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਸਾਰੀਆਂ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਪਰ ਗੁਜਰਾਤ ਭਾਜਪਾ ਦੇ ਮੁਖੀ ਸੀਆਰ ਪਾਟਿਲ ਨੇ ਹਾਲ ਹੀ ਵਿੱਚ ਉਮੀਦਵਾਰਾਂ ਲਈ ਲੋੜੀਂਦੇ ਮਾਪਦੰਡਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਮਾਪ-ਦੰਡਾਂ ਦੇ ਕੀਤੇ ਗਏ ਐਲਾਨ ਕਾਰਨ ਹੀ ਬਖੇੜਾ ਖੜਾ ਹੋ ਗਿਆ ਹੈ।
ਇਨ੍ਹਾਂ ਐਲਾਨਾਂ ਤਹਿਤ ਇਹ ਆਖਿਆ ਗਿਆ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ, ਆਗੂਆਂ ਦੇ ਰਿਸ਼ਤੇਦਾਰ ਅਤੇ ਉਹ ਲੋਕ ਜੋ ਪਹਿਲਾਂ ਨਿਗਮ ਵਿੱਚ ਤਿੰਨ ਕਾਰਜਕਾਲ ਮੁਕੰਮਲ ਕਰ ਚੁੱਕੇ ਹਨ ਉਨ੍ਹਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਜਾਵੇਗੀ। ਇਸ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਡੇ ਭਰਾ ਪ੍ਰਹਿਲਾਦ ਮੋਦੀ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੁਝ ਸਵਾਲਾਂ ਦੇ ਜਵਾਬ ਦਿੰਦੇ ਆਖਿਆ ਕਿ ਉਨ੍ਹਾਂ ਦੀ ਧੀ ਸੋਨਲ ਮੋਦੀ ਅਹਿਮਦਾਬਾਦ ਦੇ ਬੋਦਕਦੇਵ ਇਲਾਕੇ ਤੋਂ ਚੋਣ ਮੈਦਾਨ ਵਿਚ ਖੜਨਾ ਚਾਹੁੰਦੀ ਸੀ।
ਪਰ ਇਸ ਨਵੇਂ ਮਾਪਦੰਡਾਂ ਦੇ ਕਾਰਨ ਇਹ ਸਾਫ ਹੋ ਚੁੱਕਾ ਹੈ ਕਿ ਉਹ ਅਜਿਹਾ ਨਹੀਂ ਕਰ ਸਕਦੀ। ਕਿਉਂਕਿ ਉਸ ਦਾ ਸਿੱਧਾ ਸੰਬੰਧ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਹੈ। ਪ੍ਰਹਿਲਾਦ ਮੋਦੀ ਨੇ ਕੁੱਝ ਸਵਾਲਾਂ ਦੇ ਜਵਾਬ ਦਿੰਦੇ ਹੋਏ ਆਖਿਆ ਕਿ ਜੇਕਰ ਰਾਜਨਾਥ ਸਿੰਘ ਦਾ ਬੇਟਾ ਸੰਸਦ ਮੈਂਬਰ ਬਣ ਸਕਦਾ ਹੈ, ਮੱਧ ਪ੍ਰਦੇਸ਼ ਤੋਂ ਵਰਗੀਸ ਦਾ ਬੇਟਾ ਵਿਧਾਇਕ ਹੋ ਸਕਦਾ ਹੈ ਅਤੇ ਗ੍ਰਹਿ ਮੰਤਰੀ ਦਾ ਪੁੱਤਰ ਕ੍ਰਿਕਟ ਕੰਟਰੋਲ ਬੋਰਡ ਦੀ ਜਿੰਮੇਵਾਰੀ ਚੁੱਕ ਸਕਦਾ ਹੈ ਤਾਂ ਫਿਰ ਇਹ ਸਭ ਮਾਪਦੰਡ ਕਿਉਂ। ਉਨ੍ਹਾਂ ਆਪਣੀ ਧੀ ਦੇ ਸੰਬੰਧ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਉਹ ਇਕ ਕਾਬਿਲ ਆਗੂ ਹੈ ਅਤੇ ਇਸ ਨੂੰ ਦੇਖਦੇ ਹੋਏ ਹੀ ਸੰਸਦੀ ਬੋਰਡ ਨੂੰ ਟਿਕਟ ਦੇਣੀ ਚਾਹੀਦੀ ਹੈ ਇਹ ਨਹੀਂ ਕਿ ਉਹ ਪ੍ਰਧਾਨ ਮੰਤਰੀ ਦੀ ਭਤੀਜੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …