Breaking News

ਅਮਿਤਾਬ ਬਚਨ ਤੋਂ ਬਾਅਦ ਹੁਣ ਇਸ ਸੁਪਰਸਟਾਰ ਨੂੰ ਹੋ ਗਿਆ ਕੋਰੋਨਾ ਵਾਇਰਸ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਕਾਰਨ ਦੇਸ਼ ਦੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਹਨ। ਨਿੱਤ ਨਵੇਂ ਦਿਨ ਆ ਰਹੇ ਮਰੀਜ਼ਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਦੇਖ ਹਰ ਕੋਈ ਇਨਸਾਨ ਡਰ ਰਿਹਾ ਹੈ। ਅਜਿਹੇ ਵਿੱਚ ਬਹੁਤ ਸਾਰੀਆਂ ਪ੍ਰਸਿੱਧ ਸ਼ਖਸੀਅਤਾਂ ਵੀ ਇਸ ਬਿਮਾਰੀ ਦੀ ਚਪੇਟ ਵਿਚ ਆ ਰਹੀਆਂ ਹਨ। ਇੱਥੇ ਇੱਕ ਹੋਰ ਦੁੱਖ ਭਰੀ ਖ਼ਬਰ ਫ਼ਿਲਮ ਜਗਤ ਤੋਂ ਆ ਰਹੀ ਹੈ ਜਿੱਥੇ ਮੈਗਾ ਸਟਾਰ ਦੇ ਨਾਮ ਨਾਲ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਕੋਰੋਨਾ ਸੰਕ੍ਰਮਿਤ ਹੋ ਗਏ ਹਨ।

ਮਹਾਨਾਇਕ ਅਮਿਤਾਭ ਬੱਚਨ ਤੋਂ ਬਾਅਦ ਇਹ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਅਦਾਕਾਰ ਹਨ ਜੋ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਚਪੇਟ ਵਿੱਚ ਆ ਗਏ ਹਨ। ਬਾਲੀਵੁੱਡ ਦੇ ਨਾਲ ਦੱਖਣ ਭਾਰਤ ਦੇ ਸੁਪਰ ਸਟਾਰ ਅਤੇ ਮੈਗਾਸਟਾਰ ਚਿਰੰਜੀਵੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟਰ ਜ਼ਰੀਏ ਦਿੱਤੀ। ਇਸ ਖ਼ਬਰ ਤੋਂ ਬਾਅਦ ਕਰੋੜਾਂ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ।

ਚਿਰੰਜੀਵੀ ਆਪਣੀਆਂ ਸੁਪਰ ਹਿੱਟ ਫ਼ਿਲਮ ਨੂੰ ਲੈ ਕੇ ਪੂਰੇ ਭਾਰਤ ਵਿੱਚ ਮਸ਼ਹੂਰ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਅਭਿਨੇਤਾ ਚਿਰੰਜੀਵੀ ਅਤੇ ਨਾਗਾਰਜੁਨ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਮੁਲਾਕਾਤ ਕੀਤੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਵੀ ਕੀਤੀਆਂ ਸਨ। ਫਿਲਹਾਲ ਇਸ ਸਮੇਂ ਚਿਰੰਜੀਵੀ ਆਪਣੀ ਆਉਣ ਵਾਲੀ ਫਿਲਮ “ਆਚਾਰੀਆ” ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ।

ਇਸ ਦੇ ਨਾਲ ਹੀ ਉਹ ਫਿਲਮ “ਚੀਰੂ 152” ਵਿੱਚ ਵੀ ਕੰਮ ਕਰਦੇ ਨਜ਼ਰ ਆਉਣਗੇ। ਚਿਰੰਜੀਵੀ 65 ਸਾਲ ਦੇ ਹਨ ਜਿਨ੍ਹਾਂ ਦਾ ਅਸਲੀ ਨਾਮ ਕੌਨੀਡੇਲ ਸ਼ਿਵ ਸ਼ੰਕਰ ਵਰਾ ਪ੍ਰਸਾਦ ਹੈ ਜਿਨ੍ਹਾਂ ਨੇ ਫਿਲਮ ਇੰਡਸਟਰੀ ਵਿੱਚ ਕਦਮ ਰੱਖਦੇ ਹੀ ਆਪਣਾ ਨਾਮ ਚਿਰੰਜੀਵੀ ਰੱਖ ਲਿਆ ਸੀ। 1992 ਵਿੱਚ ਆਈ ਫ਼ਿਲਮ “ਘਰਾਨਾ ਮੋਗੂਡੂ ਨੇ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਮਹਿੰਗੇ ਅਭਿਨੇਤਾ ਹੋਣ ਦਾ ਮਾਣ ਦਿਵਾਇਆ।

ਉਨ੍ਹਾਂ ਦੇ ਪ੍ਰਸ਼ੰਸਕ ਦੇਸ਼ ਭਰ ਵਿੱਚ ਹੀ ਨਹੀਂ ਸਗੋਂ ਪੂਰੇ ਸੰਸਾਰ ਦੇ ਵਿੱਚ ਹਨ। ਦੱਖਣ ਭਾਰਤ ਦੀਆਂ ਫਿਲਮਾਂ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿਚ ਕੰਮ ਕੀਤਾ ਹੈ। ਇੱਕ ਟਾਇਮ ਤਾਂ ਅਜਿਹਾ ਵੀ ਆਇਆ ਸੀ ਜਦੋਂ ਉਹ ਅਮਿਤਾਭ ਬੱਚਨ ਤੋਂ ਵੀ ਮਹਿੰਗੇ ਅਭਿਨੇਤਾ ਸਨ। ਉਹ ਹੁਣ ਤੱਕ 7 ਵਾਰ ਸਾਊਥ ਇੰਡੀਅਨ ਫਿਲਮ ਫੇਅਰ ਐਵਾਰਡ ਅਤੇ 4 ਵਾਰ ਨੰਦੀ ਐਵਾਰਡ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦਾ ਬੇਟਾ ਰਾਮ ਚਰਨ ਵੀ ਦੱਖਣ ਭਾਰਤ ਦਾ ਮਸ਼ਹੂਰ ਅਭਿਨੇਤਾ ਹੈ। ਚਿਰੰਜੀਵੀ ਆਪਣੇ ਪਰਿਵਾਰ ਦੇ ਨਾਲ ਇੱਕ ਆਲੀਸ਼ਾਨ ਜੀਵਨ ਜਿਉਂਦੇ ਹਨ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …