Breaking News

ਅਮਰੀਕਾ ਨੇ ਭਾਰੀ ਗਿਣਤੀ ਚ ਇਸ ਦੇਸ਼ ਨੂੰ ਭੇਜੀਆਂ ਪੈਟ੍ਰਿਅਟ ਮਿਜ਼ਾਈਲਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇੱਕ ਪਾਸੇ ਦੁਨੀਆਂ ਦੇ ਦੋ ਦੇਸ਼ਾਂ ਦੇ ਵਿਚ ਚੱਲ ਰਹੀ ਜੰਗ ਵਿਚਾਲੇ ਹਾਲਾਤ ਹਰ ਰੋਜ਼ ਖ਼ਰਾਬ ਹੋ ਰਹੇ ਹਨ । ਜਿਸ ਦਾ ਪ੍ਰਭਾਵ ਹੁਣ ਦੂਸਰੇ ਦੇਸ਼ਾਂ ਤੇ ਵੀ ਪੈਣਾ ਸ਼ੁਰੂ ਹੋ ਚੁੱਕਿਆ ਹੈ । ਇਸੇ ਵਿਚਕਾਰ ਹੁਣ ਅਮਰੀਕਾ ਨੇ ਹਾਲ ਹੀ ਵਿਚ ਸਾਊਦੀ ਅਰਬ ਚ ਵੱਡੀ ਗਿਣਤੀ ਦੇ ਵਿਚ ਐਂਟੀ ਮਿਸਾਈਲਾਂ ਸਿਸਟਮ ਭੇਜੀਆਂ ਹਨ । ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੇ ਵੱਲੋਂ ਇਹ ਜੋ ਕਦਮ ਚੁੱਕੇ ਗਏ ਹਨ ਇਨ੍ਹਾਂ ਕਦਮਾਂ ਨੂੰ ਵਧਦੇ ਗੁੰਝਲਦਾਰ ਯੂਐਸ ਸਾਊਦੀ ਅਰਬ ਦੇ ਸਬੰਧਾਂ ਵਿੱਚ ਜੋ ਤਣਾਅ ਲਗਾਤਾਰ ਵਧ ਰਿਹਾ ਹੈ ਉਸ ਤਣਾਅ ਨੂੰ ਘੱਟ ਕਰਨ ਦੇ ਚੱਲਦੇ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਸਾਊਦੀ ਅਰਬ ਨੂੰ ਵੱਡੀ ਗਿਣਤੀ ਵਿੱਚ ਐਂਟੀ-ਮਿਜ਼ਾਈਲ “ਪੈਟ੍ਰਿਅਟ” ਸਿਸਟਮ ਭੇਜੇ ਹਨ। ਉੱਥੇ ਹੀ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਦੇ ਵੱਲੋਂ ਇਸ ਦੀ ਪੁਸ਼ਟੀ ਐਤਵਾਰ ਨੂੰ ਕੀਤੀ ਗਈ ਹੈ ਕਿ ਸਾਊਦੀ ਅਰਬ ਨੂੰ “ਐਂਟੀਮਿਸਾਈਲ ਇੰਟਰਸੈਪਟਰ” ਭੇਜੇ ਗਏ ਹਨ। ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਰਾਸ਼ਟਰਪਤੀ ਜੋਅ ਬਾਇਡੇਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਇਸ ਖੇਤਰ ਵਿੱਚ ਆਪਣੇ ਦੋਸਤਾਂ ਨਾਲ ਖੜ੍ਹਾ ਰਹੇਗਾ ਤੇ ਉਨ੍ਹਾਂ ਦੇ ਵਾਅਦੇ ਮੁਤਾਬਕ ਹੀ ਹੁਣ ਹੈ ਵੱਡਾ ਤੇ ਇਹ ਫ਼ੈਸਲਾ ਲਿਆ ਗਿਆ ਹੈ ।

ਉੱਥੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਐਤਵਾਰ ਨੂੰ ਯਮਨ ਵਿੱਚ ਸਰਗਰਮ ਹੋਤੀ ਬਲਾਂ ਦੀ ਨਿੰਦਾ ਕੀਤੀ। ਇਸ ਦੇ ਨਾਲ ਹੀ ਹੂਤੀ ਬਲਾਂ ਨੇ ਮੁੱਖ ਸਾਊਦੀ ਪਾਵਰ ਸਟੇਸ਼ਨਾਂ ‘ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ, ਇੱਕ ਨੂੰ ਅੱਗ ਲਗਾ ਦਿੱਤੀ ਅਤੇ ਦੂਜੇ ‘ਤੇ ਤੇਲ ਉਤਪਾਦਨ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਸਿੱਧੀ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਹੂਤੀ ਬਲਾਂ ਨੂੰ ਅਤਿਵਾਦੀ ਸਮੂਹਾਂ ਦੀ ਸੂਚੀ ਤੋਂ ਵੀ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …