Breaking News

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਘਰੇ FBI ਦਾ ਪਿਆ ਛਾਪਾ , ਇਸ ਮਾਮਲੇ ਚ ਵਧੀਆਂ ਮੁਸ਼ਕਲਾਂ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਜਿੱਥੇ ਭਾਰਤ ਦੀ ਸਿਆਸਤ ਵਿੱਚ ਹਰ ਰੋਜ਼ ਕਈ ਵੱਡੇ ਧਮਾਕੇ ਹੋ ਰਹੇ ਹਨ । ਗੱਲ ਕੀਤੀ ਜਾਵੇ ਜੇਕਰ ਭਾਰਤ ਦੇ ਸੂਬਾ ਪੰਜਾਬ ਦੀ ਤਾਂ ਪੰਜਾਬ ਸਰਕਾਰ ਜਿੱਥੇ ਹੁਣੇ ਹੁਣੇ ਸੱਤਾ ਤੇ ਕਾਬਜ਼ ਹੋਈ ਹੈ । ਇਸ ਸਰਕਾਰ ਦੇ ਮੰਤਰੀਆਂ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਛਾਪੇ ਮਾਰੇ ਜਾ ਰਹੇ ਹਨ । ਜਿਸ ਦੇ ਚਲਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ । ਇਸੇ ਵਿਚਾਲੇ ਚ ਗੱਲ ਕੀਤੀ ਜਾਵੇ ਅਮਰੀਕਾ ਦੀ ਤਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਘਰੇ ਐਫ ਬੀ ਆਈ ਵੱਲੋਂ ਛਾਪਾ ਮਾਰਿਆ ਗਿਆ ਹੈ ।

ਜਿਸ ਕਾਰਨ ਹੁਣ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵਧ ਚੁੱਕੀਆਂ ਹਨ ॥ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਦਾਅਵਾ ਕੀਤਾ ਹੈ ਕਿ ਫਲੋਰਿਡਾ ਵਿੱਚ ਉਨ੍ਹਾਂ ਦੇ ਮਾਰ ਏ ਲਾਗੋ ਨਿਵਾਸ ਤੇ ਐਫਬੀਆਈ ਏਜੰਟਾਂ ਨੇ ਛਾਪਾ ਮਾਰਿਆ ਸੀ । ਉਨ੍ਹਾਂ ਆਖਿਆ ਕਿ ਉਨ੍ਹਾਂ ਖ਼ਿਲਾਫ਼ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ । ਡੋਨਾਲਡ ਟਰੰਪ ਨੇ ਆਖਿਆ ਹੈ ਕਿ ਇਹ ਸਾਡੇ ਦੇਸ਼ ਲਈ ਇੱਕ ਕਾਲਾ ਦਿਨ ਹੈ ਕਿਉਂਕਿ ਫਲੋਰਿਡਾ ਦੇ ਪਾਮ ਬੀਚ ਵਿਚ ਮੇਰੇ ਘਰ ਇਸ ਸਮੇਂ ਅੈਫਬੀਅਾੲੀ ਏਜੰਟਾਂ ਦੇ ਇੱਕ ਵੱਡੇ ਸਮੂਹ ਵੱਲੋਂ ਘੇਰਾਬੰਦੀ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਮੇਰਾ ਪੂਰਾ ਕਰ ਉਨ੍ਹਾਂ ਦੇ ਕਬਜ਼ੇ ਵਿੱਚ ਹੈ ।

ਜ਼ਿਕਰਯੋਗ ਹੈ ਕਿ ਅਮਰੀਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ । ਇਸੇ ਵਿਚਾਲੇ ਹੁਣ ਐੱਫ ਬੀ ਆਈ ਦੇ ਏਜੰਟਾਂ ਵੱਲੋਂ ਉਨ੍ਹਾਂ ਦੇ ਘਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ , ਉਸ ਨੂੰ ਲੈਕੇ ਡੋਨਾਲਡ ਟਰੰਪ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਨਹੀਂ ਚਾਹੁੰਦੇ ਕਿ ਮੈਂ ਦੋ ਹਜਾਰ ਚੌਵੀ ਚ ਰਾਸ਼ਟਰਪਤੀ ਚੋਣ ਲੜਾ ।

ਇਸ ਲਈ ਛਾਪੇਮਾਰੀ ਗੈਰਕਾਨੂੰਨੀ ਉਨ੍ਹਾਂ ਵੱਲੋਂ ਕਰਾਰ ਕਰ ਦਿੱਤੀ ਗਈ ਹੈ ਤੇ ਨਾਲ ਹੀ ਉਨ੍ਹਾਂ ਆਖਿਆ ਹੈ ਕਿ ਇਹ ਨਿਆਂ ਪ੍ਰਣਾਲੀ ਦਾ ਇੱਕ ਹਥਿਆਰ ਹੈ । ਨਿਊਜ਼ ਏਜੰਸੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਊਜ਼ ਏਜੰਸੀ ਮੁਤਾਬਕ ਅਜੇ ਤੱਕ ਛਾਪੇਮਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਤੇ ਨਾ ਹੀ ਐਫ ਬੀ ਆਈ ਵੱਲੋਂ ਕੋਈ ਅਧਿਕਾਰਤ ਬਿਆਨ ਦੇ ਕੇ ਇਸ ਸਬੰਧੀ ਪੁਸ਼ਟੀ ਕੀਤੀ ਗਈ ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …