Breaking News

ਅਮਰੀਕਾ ਦੇ ਸਭ ਤੋਂ ਵੱਡੇ ਕੋਰੋਨਾ ਡਾਕਟਰ ਫਾਉਚੀ ਬਾਰੇ ਆਈ ਮਾੜੀ ਖਬਰ ਸਾਰੀ ਦੁਨੀਆਂ ਹੈਰਾਨ

ਡਾਕਟਰ ਫਾਉਚੀ ਬਾਰੇ ਆਈ ਮਾੜੀ ਖਬਰ ਸਾਰੀ ਦੁਨੀਆਂ ਹੈਰਾਨ

ਅਮਰੀਕਾ ਦੇ ਸੀਨੀਅਰ ਕੋਰੋਨਾ ਮਾਹਿਰ ਅਤੇ ਵ੍ਹਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਦੇ ਮੈਂਬਰ ਡਾਕਟਰ ਐਂਥਨੀ ਫਾਓਚੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀ ਹਨ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੀ ਹੈ ਉਸ ‘ਤੇ ਜਨਤਕ ਰੂਪ ਤੋਂ ਆਪਣੀ ਗੱਲ ਰੱਖੀ ਹੈ।

ਉਨ੍ਹਾਂ ਨੇ ਸੀ. ਐੱਨ. ਐੱਨ. ਨਾਲ ਗੱਲਬਾਤ ਵਿਚ ਕਿਹਾ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ, ਮੇਰੀਆਂ ਧੀਆਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ ਕਿ ਮੈਨੂੰ ਆਪਣੇ ਲਈ ਸੁਰੱਖਿਆ ਕਰਮੀ ਰੱਖਣੇ ਪਏ, ਇਹ ਤਾਂ ਆਪਣੇ ਆਪ ਵਿਚ ਗਜ਼ਬ ਹੈ।

ਡਾਕਟਰ ਫਾਓਚੀ ਨੇ ਅੱਗੇ ਕਿਹਾ ਕਿ ਕਾਸ਼ ਉਨਾਂ ਲੋਕਾਂ ਨੂੰ ਇਹ ਸਭ ਕੁਝ ਨਾ ਝੇਲਣਾ ਪੈਂਦਾ। ਮੈਂ ਦੂਰ-ਦੂਰ ਤੋਂ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਕਿ ਜੋ ਲੋਕ ਮੇਰੀਆਂ ਗੱਲਾਂ ਨਾਲ ਸਬੰਧ ਨਹੀਂ ਰੱਖਦੇ ਜੋ ਕਿ ਪੂਰੀ ਤਰ੍ਹਾਂ ਸਿਹਤ ਨਾਲ ਜੁੜਿਆ ਮਾਮਲਾ ਹੈ, ਉਹ ਇਸ ਹੱਦ ਤੱਕ ਚੱਲੇ ਜਾਣਗੇ ਕਿ ਉਹ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣਗੇ।

ਕੋਰੋਨਾ ਮਹਾਮਾਰੀ ਦੌਰਾਨ ਡਾਕਟਰ ਐਂਥਨੀ ਫਾਓਚੀ ਦਾ ਚਿਹਰਾ ਘਰ-ਘਰ ਵਿਚ ਪਛਾਣਿਆ ਜਾਣ ਲੱਗਾ ਹੈ ਅਤੇ ਕਈ ਵਾਰ ਉਨ੍ਹਾਂ ਨੇ ਕੋਰੋਨਾ ਦੇ ਮਾਮਲਿਆਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਆਪਣੀ ਅਸਹਿਮਤੀ ਨੂੰ ਜਨਤਕ ਕੀਤਾ ਸੀ। ਉਥੇ ਹੀ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਪਰ ਪਹਿਲਾਂ ਨਾਲੋਂ ਮੌਤਾਂ ਦੀ ਗਿਣਤੀ ਵਿਚ ਕਮੀ ਆਈ ਹੈ।

ਉਥੇ ਹੀ ਅਮਰੀਕਾ ਵਿਚ ਕੋਰੋਨਾ ਦੇ 5,046,762 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 2,580,016 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 163,028 ਲੋਕਾਂ ਦੀ ਜਾਨ ਜਾ ਚੁੱਕੀ ਹੈ।ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …