ਆਈ ਤਾਜਾ ਵੱਡੀ ਖਬਰ
ਇਸ ਸਮੁੱਚੇ ਭਾਰਤ ਵਿਚ ਪੈਣ ਵਾਲੀ ਗਰਮੀ ਕਾਰਨ ਸਭ ਪਾਸੇ ਹਾਹਾਕਾਰ ਮਚੀ ਹੋਈ ਸੀ ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਹੋਣ ਵਾਲੀ ਇਸ ਬਰਸਾਤ ਨੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਦਿਵਾਈ ਹੈ। ਉੱਥੇ ਹੀ ਜੇ ਗੱਲ ਕੀਤੀ ਜਾਵੇ ਅਮਰੀਕਾ ਤੇ ਕੈਨੇਡਾ ਦੀ ਗਰਮੀ ਦੀ, ਜਿੱਥੇ ਇਸ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ ਅਤੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਉਥੇ ਹੀ ਇਸ ਭਿਆਨਕ ਗਰਮੀ ਦੇ ਕਾਰਨ ਜੰਗਲਾਂ ਵਿਚ ਅੱਗ ਲਗ ਗਈ ਹੈ ਅਤੇ ਸੜਕਾਂ ਉਪਰ ਤਰੇੜਾਂ ਆ ਗਈਆਂ। ਇਸ ਗਰਮੀ ਦੇ ਕਾਰਣ ਸੈਕੜੇ ਹੀ ਪਸ਼ੂ ਪੰਛੀਆਂ ਅਤੇ ਜਾਨਵਰਾਂ ਦੀ ਮੌਤ ਹੋ ਰਹੀ ਹੈ। ਉਥੇ ਹੀ ਲੋਕਾਂ ਨੂੰ ਹੀਟ ਵੇਵ ਤੋਂ ਆਪਣਾ ਬਚਾਅ ਕਰਨ ਲਈ ਵੀ ਆਦੇਸ਼ ਜਾਰੀ ਕੀਤੇ ਜਾ ਰਹੇ ਹਨ।
ਹੁਣ ਅਮਰੀਕਾ ਦੇ ਬਾਰਡਰ ਤੇ ਡਿਊਟੀ ਲਗਾਉਣ ਵਾਲਿਆ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਗਰਮੀ ਦੇ ਕਹਿਰ ਕਾਰਨ ਉਨ੍ਹਾਂ ਪਰਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਮੈਕਸੀਕੋ ਤੋਂ ਅਮਰੀਕਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਐਰੀਜ਼ੋਨਾ ਦੇ ਰੇਗਿਸਤਾਨ ਵਿੱਚ ਤਾਂ ਪਹਿਲਾਂ ਨਾਲੋਂ ਵਧੇਰੇ ਉਪਰ ਚਲਾ ਗਿਆ ਹੈ। ਕੌਮਾਂਤਰੀ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਮੌਤ ਦੇ ਮਾਮਲੇ ਵੀ ਠੰਢੇ ਮੌਸਮ ਦੌਰਾਨ ਸਾਹਮਣੇ ਆਉਂਦੇ ਹਨ, ਜਿੱਥੇ ਹੁਣ ਗਿਣਤੀ ਵਿੱਚ ਕਾਫੀ ਕਮੀ ਆਈ ਹੈ।
ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਜਿੱਥੇ ਪ੍ਰਵਾਸੀਆਂ ਦੀਆਂ 127 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਉਸ ਤੋਂ ਪਿਛਲੇ ਸਾਲ 96 ਲਾਸ਼ਾਂ ਬਰਾਮਦ ਹੋਈਆਂ ਸਨ। ਇਸ ਸਾਲ ਵਧੇਰੇ ਮੌਤਾਂ ਹੋਣ ਦਾ ਕਾਰਨ ਵਧੇਰੇ ਗਰਮੀ ਮੰਨੀ ਜਾ ਰਹੀ ਹੈ। ਜੂਨ ਦੇ ਅੰਤ ਅਤੇ ਦੋ ਦਿਨ ਪਹਿਲਾਂ ਪਈ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਗੈਰ-ਮੁਨਾਫੇ ਵਾਲੀ ਜਥੇਬੰਦੀ ਹਿਊਮਨ ਬਾਰਡਰਜ਼ ਨੇ ਦੱਸਿਆ ਹੈ ਕਿ ਗਰਮੀ ਅਤੇ ਪਿਆਸ ਕਾਰਨ ਪਰਵਾਸੀਆਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਪਾਣੀ ਤੋਂ ਬਗੈਰ ਐਰੀਜੋਨਾ ਦੇ ਸਥਾਨਕ ਇਲਾਕੇ ਵਿਚ ਜ਼ਿਆਦਾ ਦੇਰ ਰੁਕ ਕੇ ਬੈਠਣਾ ਸੰਭਵ ਨਹੀਂ ਹੈ। ਉਥੇ ਹੀ ਅਮਰੀਕਾ ਪਹੁੰਚਣ ਦੀ ਉਮੀਦ ਵਿੱਚ ਬਹੁਤ ਸਾਰੇ ਪਰਵਾਸੀਆਂ ਦੇ ਸਰਹੱਦੀ ਇਲਾਕਿਆਂ ਵਿੱਚ ਮੌਜੂਦ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿੱਥੇ ਮੈਕਸੀਕੋ ਨਾਲ ਲੱਗਦੀ ਸਰਹੱਦ ਤੋਂ ਦਰਜਨਾਂ ਦੀ ਗਿਣਤੀ ਵਿਚ ਮਿਲ ਰਹੀਆਂ ਲਾਸ਼ਾਂ ਕਹਾਣੀ ਬਿਆਨ ਕਰ ਰਹੀਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …