ਆਈ ਤਾਜਾ ਵੱਡੀ ਖਬਰ
ਇਸ ਧਰਤੀ ਦੇ ਉੱਪਰ ਜੇਕਰ ਪਾਪ ਲਗਾਤਾਰ ਵਧ ਰਿਹਾ ਹੈ ਤਾਂ ਬਹੁਤ ਸਾਰੇ ਦੁਨੀਆਂ ਦੇ ਵਿੱਚ ਅਜਿਹੇ ਵੀ ਲੋਕ ਹਨ ਜੋ ਇਨਸਾਨੀਅਤ ਦੀ ਮਿਸਾਲ ਪੈਦਾ ਕਰਦੇ ਹਨ ਤੇ ਕਿਸੇ ਫਰਿਸ਼ਤੇ ਤੋਂ ਘੱਟ ਕੰਮ ਨਹੀਂ ਕਰਦੇ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਹਾਨਗਰ ਜਲੰਧਰ ਤੋਂ ਤਿੰਨ ਸਾਲਾਂ ਦਿਵਿਆਂਗ ਬੱਚੀ ਨੂੰ ਅਮਰੀਕਾ ਦੇ ਇੱਕ ਜੋੜੇ ਨੇ ਗੋਦ ਲੈ ਲਿਆ ਤੇ ਇਹਨਾਂ ਵੱਲੋਂ ਸਾਰਿਆਂ ਸਾਹਮਣੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਦੱਸਦਿਆ ਕਿ ਜ਼ਿਲ੍ਹਾ ਜਲੰਧਰ ਦੇ ਨਾਰੀ ਨਿਕੇਤਨ ‘ਚ 3 ਸਾਲਾ ਦਿਵਿਆਂਗ ਬੱਚੀ ਜਿਹੜੀ ਸਰੀਰਕ ਤੇ ਮਾਨਸਿਕ ਤੋਰ ਤੇ ਠੀਕ ਨਹੀਂ ਹੈ, ਉਸਦੀ ਮਦਦ ਲਈ ਅਮਰੀਕਾ ਸਥਿਤ ਇਕ ਜੋੜਾ ਮਦਦ ਲਈ ਅੱਗੇ ਆਇਆ, ਜੋੜਾ ਇੱਥੇ ਬੱਚੀ ਨੂੰ ਗੋਦ ਲੈਣ ਆਇਆ ਸੀ, ਜਿਸ ਦੀ ਰਸਮੀ ਪ੍ਰਕਿਰਿਆ ਪੂਰੀ ਹੋ ਚੁੱਕੀ ਸੀ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਬੱਚੀ ਦੇ ਸਿਰ ਤੇ ਸਰੀਰ ‘ਤੇ ਜਲਣ ਦੇ ਨਿਸ਼ਾਨ ਹਨ, ਕਿਉਂਕਿ ਉਸ ਦੇ ਮਾਤਾ-ਪਿਤਾ ਨੇ ਉਸਨੂੰ ਰੇਲਵੇ ਸਟੇਸ਼ਨ ‘ਤੇ ਸੁੱਟਣ ਤੋਂ ਪਹਿਲਾਂ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਸ਼ਾਇਦ ਕਿਸਮਤ ਚੰਗੀ ਨਿਕਲੀ ਤੇ ਬੱਚੀ ਨੂੰ ਹੁਣ ਅਮਰੀਕਾ ਵਿੱਚ ਨਵਾਂ ਘਰ ਮਿਲਣ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਹੋਮਵੁੱਡ ਦੇ ਰਹਿਣ ਵਾਲੇ ਮੈਥਿਊ ਟੂ ਯਾਰਕ ਤੇ ਉਸ ਦੀ ਪਤਨੀ ਰੇਚਲ ਐਲੀਨ ਸਟੈਪ ਯਾਰਕ ਜੋ ਕਿ ਪਹਿਲਾਂ ਹੀ ਦੋ ਬੱਚਿਆਂ ਦੇ ਮਾਤਾ-ਪਿਤਾ ਹਨ।
ਜਦੋਂ ਉਨ੍ਹਾਂ ਨੂੰ ਇਸ ਦੇ ਮਾਮਲੇ ਬਾਰੇ ਪਤਾ ਲੱਗਾ ਤਾਂ ਉਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਗੋਦ ਲੈਣ ਲਈ ਭਾਰਤ ਆਏ ਸਨ। ਜਿਸ ਕਾਰਨ ਉਹਨਾਂ ਵੱਲੋਂ ਇਸ ਬੱਚੀ ਨੂੰ ਚੁਣਿਆ ਗਿਆ ਤੇ ਇਹ ਬੱਚੀ ਵੀ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਈ l ਉਥੇ ਹੀ ਡੀਸੀ ਵਿਸ਼ੇਸ਼ ਸਾਰੰਗਲ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਮਾਤਾ-ਪਿਤਾ ਨੇ ਬੱਚੇ ਨੂੰ ਗੋਦ ਲੈਣ ਲਈ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਕੋਲ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਬਿਨੈਕਾਰਾਂ ਦੀ ਹੋਮ ਸਟੱਡੀ ਰਿਪੋਰਟਾਂ ਮੰਗੀਆਂ ਸਨ।
ਫਿਰ ਸਾਰੀ ਦਸਤਾਵੇਜੀ ਕਾਰਵਾਈ ਹੋਈ ਤੇ ਅੰਤ ਵਿੱਚ ਬੱਚੀ ਮਾਪਿਆਂ ਹਵਾਲੇ ਸੌਂਪ ਦਿੱਤੀ ਗਈ l ਇਸ ਬੱਚੀ ਨੂੰ ਪਾਉਣ ਤੋਂ ਬਾਅਦ ਹੁਣ ਇਹ ਪੂਰਾ ਪਰਿਵਾਰ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਤੇ ਬੱਚੀ ਦੇ ਚਿਹਰੇ ਉੱਪਰ ਹੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …