ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਵੱਖਰੀ ਪਹਿਚਾਣ ਦੇ ਕਾਰਨ ਪਹਿਚਾਨੇ ਜਾਂਦੇ ਹਨ । ਦੁਨੀਆਂ ਭਰ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਹੋਈਆਂ ਹਨ । ਪੰਜਾਬੀਆਂ ਨੇ ਦੁਨੀਆਂ ਦੇ ਹਰ ਖੇਤਰ ਦੇ ਵਿੱਚ ਆਪਣੇ ਹੁਨਰ ਸਦਕਾ ਆਪਣਾ ਤੇ ਪੰਜਾਬ ਦਾ ਨਾਮ ਜ਼ਰੂਰ ਰੋਸ਼ਨ ਕੀਤਾ ਹੈ । ਇਸੇ ਵਿਚਕਾਰ ਹੁਣ ਅਮਰੀਕਾ ਦੇ ਕੈਲੀਫੋਰਨੀਆ ਤੋਂ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ , ਜਿੱਥੇ ਕੈਲੀਫੋਰਨੀਆ ਚ ਪੰਜਾਬੀਆਂ ਨੇ ਅਜਿਹਾ ਨਾਮ ਚਮਕਾਇਆ ਹੈ ਜਿਸ ਦੇ ਚੱਲਦੇ ਹੁਣ ਪੰਜਾਬੀਆਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।
ਦਰਅਸਲ ਕੈਲੀਫੋਰਨੀਆ ਵਿਚ ਇਕ ਉੱਘੇ ਸਿੱਖ ਕਾਰੋਬਾਰੀ ਸੰਦੀਪ ਸਿੰਘ ਚਾਹਲ ਨੂੰ 8 ਫਰਵਰੀ, 2026 ਤੱਕ ਇਕ ਅਜਿਹਾ ਅਹੁਦਾ ਮਿਲਿਆ ਹੈ , ਜਿਸ ਕਾਰਨ ਪੰਜਾਬੀ ਭਾਈਚਾਰੇ ਦੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਦਰਅਸਲ ਸੰਦੀਪ ਸਿੰਘ ਚਾਹਲ ਨੂੰ ਕੰਟਰਾ ਕੋਸਟਾ ਟਰਾਂਸਪੋਰਟੇਸ਼ਨ ਅਥਾਰਟੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਸੰਦੀਪ ਸਿੰਘ ਚਾਹਲ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਅਜਿਹੇ ਪਹਿਲੇ ਸਿੱਖ ਹਨ ਜਿਨ੍ਹਾਂ ਨੂੰ ਕਾਂਟਰਾਕੋਸਟਾ ਕਾਉਂਟੀ ਟਰਾਂਸਪੋਰਟ ਅਥਾਰਿਟੀ ਵਿੱਚ ਨਿਯੁਕਤ ਕੀਤਾ ਗਿਆ ਹੋਵੇ, ਜੋ ਕਿ ਸੀ ਸੀ ਟੀ ਏ ਦੇ ਤਿੰਨ ਬਿਲੀਅਨ ਵੋਟਰਾਂ ਵੱਲੋਂ ਪ੍ਰਵਾਨਿਤ ਟਰਾਂਸਪੋਰਟੇਸ਼ਨ ਖਰਚੇ ਦੀ ਯੋਜਨਾ ਵਿੱਚ ਨਾਗਰਿਕ ਦ੍ਰਿਸ਼ਟੀਕੋਣ, ਭਾਗੀਦਾਰੀ ਅਤੇ ਸ਼ਮੂਲੀਅਤ ਪ੍ਰਦਾਨ ਕਰਨ ਲਈ ਇੱਕ ਸਥਾਈ ਸਿਟੀਜ਼ਨ ਐਡਵਾਈਜ਼ਰੀ ਕਮੇਟੀ ਨੂੰ ਕਾਇਮ ਰੱਖਦੀ ਹੈ।
ਇਸ ਵੱਡੀ ਉਪਲੱਬਧੀ ਹਾਸਲ ਕਰਨ ਦੀ ਖ਼ਬਰ ਜਦੋਂ ਪੰਜਾਬ ਦੇ ਲੋਕਾਂ ਨੂੰ ਪ੍ਰਾਪਤ ਹੋਈ ਤਾਂ ਉਨ੍ਹਾਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ , ਕਿਉਂਕਿ ਕੈਲੀਫੋਰਨੀਆ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਕਿਸੇ ਸਿੱਖ ਨੂੰ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਹੋਵੇ ।
ਹਾਲਾਂਕਿ ਇਹ ਤਾਂ ਪ੍ਰਸਿੱਧ ਕਹਾਵਤ ਹੈ ਹੀ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਮੱਲਾਂ ਜ਼ਰੂਰ ਮਲ ਮਾਰਦੇ ਹਨ ਤੇ ਇਸ ਕਹਾਵਤ ਨੂੰ ਸੱਚ ਕਰ ਕੇ ਵਿਖਾਇਆ ਹੈ ਸੰਦੀਪ ਸਿੰਘ ਚਾਹਲ ਨੇ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …