ਆਈ ਤਾਜ਼ਾ ਵੱਡੀ ਖਬਰ
ਕੋਰੋਨਾ ਮਹਾਮਾਰੀ ਦੌਰਾਨ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਜਿਨ੍ਹਾਂ ਪਾਬੰਦੀਆਂ ਨੂੰ ਹੁਣ ਦੁਨੀਆਂ ਭਰ ਦੇ ਵਿੱਚ ਘੱਟ ਰਹੇ ਕਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਹਟਾਇਆ ਜਾ ਰਿਹਾ ਹੈ । ਉੱਥੇ ਹੀ ਕਰੋਨਾ ਮਹਾਮਾਰੀ ਦੇ ਸਮੇਂ ਦੌਰਾਨ ਵਿਦੇਸ਼ੀ ਯਾਤਰਾ ਤੇ ਵੀ ਰੋਕ ਲੱਗੀ ਹੋਈ ਸੀ । ਜਿਸ ਦੇ ਚੱਲਦੇ ਵਿਦੇਸ਼ੀ ਧਰਤੀ ਤੇ ਜਾਣ ਵਾਲੇ ਲੋਕਾਂ ਦੇ ਵਿਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲਦੀ ਸੀ । ਪਰ ਹੁਣ ਮੁੜ ਤੋਂ ਸਭ ਕੁਝ ਚਾਲੂ ਹੋ ਚੁੱਕਿਆ ਹੈ ਤੇ ਲਗਾਤਾਰ ਲੋਕ ਵੀਜ਼ੇ ਲਗਵਾ ਕੇ ਵਿਦੇਸ਼ੀ ਧਰਤੀ ਵੱਲ ਨੂੰ ਰੁਖ਼ ਕਰ ਰਹੇ ਹਨ । ਇਸੇ ਵਿਚਕਾਰ ਹੁਣ ਅਮਰੀਕਾ ਦੇ ਵੀਜ਼ੇ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਜਿਸ ਦੇ ਚਲਦੇ ਹੁਣ ਦੇਸ਼ਵਾਸੀਆਂ ਦੇ ਵਿਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ।
ਦਰਅਸਲ ਜਦੋਂ ਕਿਸੇ ਵਿਅਕਤੀ ਦਾ ਵੀਜ਼ਾ ਲੱਗਦਾ ਸੀ ਤਾਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਸਨ ਤੇ ਇਸ ਵਿਚਕਾਰ ਹੁਣ ਅਮਰੀਕਾ ਨੇ ਦੋ ਹਜਾਰ ਬਾਈ ਦੇ ਲਈ ਵੀਜ਼ਾ ਬਿਨੈਕਾਰਾਂ ਦਿਲੀ ਹੁਣ ਨਿੱਜੀ ਇੰਟਰਵਿਊ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ । ਜਿਸ ਵਿੱਚ ਆਉਣ ਵਾਲੇ ਜ਼ਿਆਦਾਤਰ ਕਰਮਚਾਰੀ ਅਤੇ ਵਿਦਿਆਰਥੀ ਸ਼ਾਮਲ ਹੋਣਗੇ। ਉਥੇ ਹੀ ਇਸ ਸੰਬੰਧੀ ਜਾਣਕਾਰੀ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ । ਜਿਸ ਵਿੱਚ ਵਿਦੇਸ਼ ਵਿਭਾਗ ਦੇ ਵੱਲੋਂ ਇਕ ਪ੍ਰੈੱਸ ਬਿਆਨ ਕਰਦਿਆਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਨੇ ਉਸੇ ਖੇਤਰ ਦੇ ਵੀਜ਼ਾ ਧਾਰਕਾਂ ਦੇ ਵੀਜ਼ੇ ਲੈਣ ਸਮੇਂ ਇੰਟਰਵਿਊ ਤੋਂ ਛੋਟ ਨੂੰ ਵਧਾ ਦਿੱਤਾ ਹੈ ।
ਜ਼ਿਕਰਯੋਗ ਹੈ ਕਿ ਅਮਰੀਕਾ ਸਰਕਾਰ ਦੇ ਇਸ ਫੈਸਲੇ ਦੇ ਚੱਲਦੇ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਹੁਣ ਉਨ੍ਹਾਂ ਨੂੰ ਨਿੱਜੀ ਇੰਟਰਵਿਊ ਤੋਂ ਸਰਕਾਰ ਨੇ ਵੀਜ਼ਾ ਲੈਣ ਸਮੇਂ ਛੋਟ ਦਾ ਐਲਾਨ ਕੀਤਾ ਹੈ ।
ਇੱਥੇ ਹੀ ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਹੋਇਆ ਵਿਦੇਸ਼ ਵਿਭਾਗ ਨੇ ਕਿਹਾ ਕਿ ਸਾਨੂੰ ਇਹ ਘੋਸ਼ਣਾ ਕਰਦੇ ਹੋਏ ਬਹੁਤ ਜ਼ਿਆਦਾ ਖ਼ੁਸ਼ੀ ਹੋ ਰਹੀ ਹੈ ਕਿ ਹੁਣ ਵੀਜ਼ਾ ਬਿਨੈਕਾਰਾਂ ਦੇ ਲਈ ਨਿੱਜੀ ਇੰਟਰਵਿਊ ਦੀ ਜ਼ਰੂਰਤ ਨੂੰ ਖਤਮ ਕਰਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ । ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਜ਼ਿਕਰਯੋਗ ਹੈ ਕਿ ਇਸ ਵਿੱਚ H-1B ਵੀਜ਼ਾ ‘ਤੇ ਆਉਣ ਵਾਲੇ ਕਰਮਚਾਰੀ ਅਤੇ ਵਿਦਿਆਰਥੀ ਸ਼ਾਮਲ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …