ਤਾਜਾ ਵੱਡੀ ਖਬਰ
ਵਿਦੇਸ਼ਾਂ ਵਿੱਚ ਵੀ ਖ਼ਬਰਾਂ ਦਾ ਘਰ ਸੰਸਾਰ ਬਣਿਆ ਰਹਿੰਦਾ ਹੈ ਜਿਸ ਵਿੱਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਹਨ। ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸਮਝੇ ਜਾਣ ਵਾਲੇ ਦੇਸ਼ ਅਮਰੀਕਾ ਦੇ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਪਿਛਲੇ ਸਾਲ ਕਾਫੀ ਚਰਚਾ ਦੇ ਵਿੱਚ ਰਹੀਆਂ ਸਨ। ਪਰ ਇਨ੍ਹਾਂ ਚੋਣਾਂ ਦੇ ਵਿਚ ਜਿੱਤ ਦਰਜ ਕਰਦੇ ਹੋਏ ਜੋਅ ਬਾਈਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕੀਤਾ ਸੀ। ਉਨ੍ਹਾਂ ਦੇ ਇਸ ਰਾਸ਼ਟਰਪਤੀ ਦੇ ਪਦ ਨੂੰ ਗ੍ਰਹਿਣ ਕਰਨ ਦੀ ਤਰੀਕ 20 ਜਨਵਰੀ ਤੈਅ ਕੀਤੀ ਗਈ ਹੈ ਅਤੇ ਹੁਣ ਕੁੱਝ ਦਿਨਾਂ ਦੇ ਅੰਤਰਾਲ ਤੋਂ ਬਾਅਦ ਉਹ ਸਹੁੰ ਚੁੱਕਦੇ ਹੋਏ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ।
ਪਰ ਇਸ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕੁਝ ਅਹਿਮ ਐਲਾਨ ਕੀਤੇ ਹਨ। ਇਸ ਦੇ ਅਧੀਨ ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ਉਪਰ 13 ਮਹਿਲਾਵਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 13 ਮਹਿਲਾਵਾਂ ਦੇ ਨਾਲ 20 ਹੋਰ ਵੀ ਭਾਰਤੀ ਅਮਰੀਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਘੱਟ ਤੋਂ ਘੱਟ 17 ਲੋਕ ਵ੍ਹਾਈਟ ਹਾਊਸ ਦੇ ਅੰਦਰ ਰਹਿ ਕੇ ਆਪਣੇ ਅਹੁਦੇ ਸੰਭਾਲਣਗੇ। 20 ਜਨਵਰੀ ਨੂੰ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੇ ਵਿਚ ਉਪ-ਰਾਸ਼ਟਰਪਤੀ ਵਜੋਂ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦਾ ਕਾਰਜਭਾਰ ਕਮਲਾ ਹੈਰਿਸ ਵੱਲੋਂ ਸੰਭਾਲਿਆ ਜਾਵੇਗਾ।
ਫਿਲਹਾਲ ਇਸ ਸੂਚੀ ਦੇ ਵਿੱਚ ਕਈ ਹੋਰ ਅਹੁਦੇ ਵੀ ਖਾਲੀ ਹਨ ਪਰ ਇਸ ਸੂਚੀ ਵਿਚ ਨੀਰਾ ਟੰਡਨ ਅਤੇ ਡਾ. ਵਿਵੇਕ ਮੂਰਤੀ ਨੂੰ ਸਭ ਤੋਂ ਉਪਰ ਰਖਿਆ ਗਿਆ ਹੈ। ਇਸ ਮੌਕੇ ‘ਤੇ ਪ੍ਰਸ਼ਾਸਨ ਦੇ ਦਫ਼ਤਰ ਦੇ ਪ੍ਰਬੰਧਨ ਅਤੇ ਬਜਟ ਦੇ ਨਿਰਦੇਸ਼ਕ ਵਜੋਂ ਅਹਿਮ ਜ਼ਿੰਮੇਵਾਰੀ ਦੇ ਲਈ ਟੰਡਨ ਨੂੰ ਨਾਮਜ਼ਦ ਕੀਤਾ ਹੈ ਅਤੇ ਅਮਰੀਕਾ ਦੇਸ਼ ਦੇ ਸਰਜਨ ਜਨਰਲ ਵਜੋਂ ਡਾ. ਮੂਰਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਦੌਰਾਨ ਹੀ ਵਨੀਤਾ ਗੁਪਤਾ ਨੂੰ ਕਾਨੂੰਨ ਮੰਤਰਾਲੇ ਦੀ ਐਸੋਸੀਏਟ ਅਟਾਰਨੀ ਜਨਰਲ, ਸਾਬਕਾ ਅਧਿਕਾਰੀ ਉਜ਼ਰਾ ਜ਼ੇਯਾ ਨੂੰ ਗ਼ੈਰ ਫ਼ੌਜੀ ਸੁਰੱਖਿਆ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਵਿਦੇਸ਼ ਮੰਤਰੀ ਅਤੇ ਪ੍ਰਥਮ ਮਹਿਲਾ ਡਾਕਟਰ ਜੇਲ ਬਾਈਡੇਨ ਦੀ ਨੀਤੀ ਨਿਰਦੇਸ਼ਕ ਦਾ ਭਾਰ ਮਾਲਾ ਐਡੀਗਾ ਨੂੰ ਸੌਂਪ ਦਿੱਤਾ ਗਿਆ।
ਇਨ੍ਹਾਂ ਤੋਂ ਇਲਾਵਾ ਗਰਿਮਾ ਵਰਮਾ ਨੂੰ ਪ੍ਰਥਮ ਮਹਿਲਾ ਦੇ ਦਫ਼ਤਰ ਦੀ ਡਿਜੀਟਲ ਡਾਇਰੈਕਟਰ ਅਤੇ ਸਬਰੀਨਾ ਸਿੰਘ ਨੂੰ ਉਪ ਪ੍ਰੈਸ ਮੰਤਰੀ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਆਪਣੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ਵਿੱਚ ਸ਼ਾਮਲ ਇਨ੍ਹਾਂ ਲੋਕਾਂ ਤੋਂ ਇਲਾਵਾ ਆਇਸ਼ਾ ਸ਼ਾਹ, ਸਮੀਰਾ ਫਾਜ਼ਲੀ, ਰਾਮਮੂਰਤੀ, ਗੌਤਮ ਰਾਘਵਨ, ਵੇਦਾਂਤ ਪਟੇਲ, ਵਿਨੈ ਰੈੱਡੀ, ਤਰੁਣ ਛਾਬੜਾ, ਸੁਮੋਨਾ ਗੁਹਾ, ਸ਼ਾਂਤੀ ਕਲਾਥਿਲ, ਸੋਨੀਆ ਅਗਰਵਾਲ, ਵਿਦੁਰ ਸ਼ਰਮਾ, ਨੇਹਾ ਗੁਪਤਾ, ਰੀਮਾ ਸ਼ਾਹ ਨੂੰ ਯੋਗ ਉਮੀਦਵਾਰ ਦੇ ਤੌਰ ‘ਤੇ ਬਾਈਡਨ ਸਰਕਾਰ ਵੱਲੋਂ ਪ੍ਰਸ਼ਾਸਨ ਵਿਚ ਅਹਿਮ ਸਥਾਨ ਦਿੱਤੇ ਗਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …