Breaking News

ਅਮਰੀਕਾ ਤੋਂ ਆ ਰਹੀ ਇਹ ਵੱਡੀ ਖਬਰ – ਇੰਡੀਆ ਵਾਲਿਆਂ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕਾਂ ਵੱਲੋਂ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਜਾਣ ਦਾ ਸੁਪਨਾ ਵੇਖਿਆ ਜਾਂਦਾ ਹੈ। ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਅਤੇ ਆਪਣੇ ਪਰਵਾਰ ਨੂੰ ਖੁਸ਼ੀਆਂ ਦੇ ਸਕਣ। ਪਰ ਕਰੋਨਾ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੇ ਅਜਿਹੇ ਸੁਪਨੇ ਅਧੂਰੇ ਰਹਿ ਗਏ ਹਨ। ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਉਪਰ ਰੋਕ ਲਗਾ ਦਿਤੀ ਗਈ ਸੀ। ਤਾਂ ਜੋ ਕਰੋਨਾ ਦੇ ਪਸਾਰ ਨੂੰ ਰੋਕਿਆ ਜਾ ਸਕੇ। ਭਾਰਤ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਵੀ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਹਵਾਈ ਉਡਾਨਾਂ ਅਣਮਿਥੇ ਸਮੇਂ ਲਈ ਰੋਕ ਲਗਾਈ ਗਈ ਸੀ।

ਹੁਣ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੰਡੀਆ ਵਾਲਿਆ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਅਮਰੀਕਾ ਤੇ 46ਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਬਹੁਤ ਸਾਰੀਆਂ ਵੀਜ਼ਾ ਨੀਤੀਆ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ। ਅਮਰੀਕਾ ਨੇ ਵੀਜ਼ਾ ਪਾਲਸੀ ਵਿੱਚ ਕੀਤੀ ਗਈ ਤਬਦੀਲੀ ਦੇ ਅਨੁਸਾਰ ਐਚ ਵਨ ਵੀਜ਼ਾ ਧਾਰਕਾਂ ਨੂੰ ਫਾਇਦਾ ਦੇਣ ਦਾ ਐਲਾਨ ਕੀਤਾ ਹੈ। ਨਵੀਂ ਨੀਤੀ ਦੇ ਅਨੁਸਾਰ ਅਮਰੀਕਾ ਵਿੱਚ ਯੂ ਐਸ ਸੀ ਆਈ ਐਸ ਵਿਦਿਆਰਥੀਆਂ ਦੇ ਪ੍ਰੋਗਰਾਮ ਸ਼ੁਰੂ ਹੋਣ ਦੀ ਮਿਤੀ 30 ਦਿਨ ਪਹਿਲੇ ਕਿਸੇ ਅਰਜੀ ਨੂੰ ਮਨਜੂਰੀ ਦਿੰਦਾ ਹੈ।

ਤਾਂ ਵਿਦਿਆਰਥੀਆਂ ਨੂੰ ਲਾਜਮੀ ਤੌਰ ਤੇ ਇਹ ਯਕੀਨੀ ਕਰਨਾ ਹੋਵੇਗਾ , ਕੇ ਉਸ ਸਮੇਂ ਦੌਰਾਨ ਉਹ ਆਪਣੀ ਐੱਫ 1 ਸਥਿਤੀ ਦੀ ਉਲੰਘਣਾ ਕਰੇਗਾ। ਇਹ ਕਦਮ ਦੋਹਾਂ ਬਿਨੈਕਾਰਾਂ ਅਤੇ ਯੂ ਐਸ ਸੀ ਆਈ ਐਸ ਲਈ ਖਰਚਿਆਂ ਅਤੇ ਕੰਮ ਦੇ ਭਾਰ ਨੂੰ ਘਟਾਉਣ ਦੀ ਉਮੀਦ ਹੈ। ਪਿਛਲੀ ਨੀਤੀ ਦੇ ਤਹਿਤ ਬਿਨੈਕਾਰਾਂ ਨੂੰ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ ਦੀ ਮਿਤੀ 30 ਦਿਨ ਪਹਿਲਾਂ ਸਥਿਤੀ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਸੀ। ਜਿਸ ਲਈ ਉਨ੍ਹਾਂ ਨੂੰ ਮਲਟੀਪਲ ਵੀਜ਼ਾ ਐਕਸਟੈਨਸ਼ਨ ਦਾਇਰ ਕਰਨ ਦੀ ਜ਼ਰੂਰਤ ਹੁੰਦੀ ਸੀ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਉਨ੍ਹਾਂ ਦੀ ਪੜ੍ਹਾਈ ਵਿੱਚ ਗੈਪ ਨਹੀਂ ਹੈ।

ਇਸ ਗੈਂਪ ਤੋਂ ਬਚਣ ਲਈ ਹੀ ਯੂ ਐਸ ਸੀ ਆਈ ਐਸ ਉਸ ਦਿਨ ਤੋਂ ਇਹ ਅਫਵਾਹ ਨੂੰ ਪ੍ਰਭਾਵੀ ਢੰਗ ਨਾਲ ਤਬਦੀਲੀ ਦੀ ਇਜਾਜ਼ਤ ਦੇਵੇਗਾ। ਯੂ ਐੱਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਜ਼ ਵੱਲੋਂ ਜਾਰੀ ਕੀਤੀ ਆਪਣੀ ਨਵੀਂ ਨੀਤੀ ਅਪਡੇਟ ਨਾਲ ਅਮਰੀਕਾ ਵਿੱਚ ਗੈਰ ਪ੍ਰਵਾਸੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਐੱਫ 1 ਵਿਦਿਆਰਥੀ ਵੀਜ਼ਾ ਵਿੱਚ ਤਬਦੀਲ ਕਰਨਾ ਸੌਖਾ ਹੋ ਜਾਵੇਗਾ। ਜਿਸ ਨਾਲ ਅਮਰੀਕਾ ਵਿੱਚ ਹਜ਼ਾਰਾਂ ਐਚ 1 ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਫਾਇਦਾ ਹੋਵੇਗਾ।

Check Also

ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ  ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ …