Breaking News

ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਕੁਦਰਤ ਨੇ ਮਚਾਇਆ ਕਹਿਰ- 10 ਹਜਾਰ ਤੋਂ ਵੱਧ ਲੋਕ ਹੋਏ ਪ੍ਰਭਾਵਿਤ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਤਿੰਨ ਸਾਲ ਤੋਂ ਜਿਥੇ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਉਥੇ ਹੀ ਇਸ ਘਟਨਾ ਨੇ ਪੂਰੀ ਦੁਨੀਆ ਵਿਚ ਭਾਰੀ ਤਬਾਹੀ ਮਚਾਈ ਹੈ ਜਿਸ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਲੋਕਾਂ ਵੱਲੋਂ ਅਜੇ ਤੱਕ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕਰੋਨਾ ਦੇ ਕਾਰਨ ਜਿੱਥੇ ਵੱਖ ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਉਥੇ ਹੀ ਵਾਪਰਨ ਵਾਲੇ ਸੜਕ ਹਾਦਸਿਆਂ, ਅਤੇ ਬੀਮਾਰੀਆਂ ਤੋਂ ਇਲਾਵਾ ਕੁਦਰਤੀ ਆਫ਼ਤਾਂ ਜਿਨ੍ਹਾਂ ਵਿਚ ਸਮੁੰਦਰੀ ਤੂਫ਼ਾਨ, ਹੜ੍ਹ ,ਭੂਚਾਲ, ਅਸਮਾਨੀ ਬਿਜਲੀ ਜੰਗਲੀ ਅੱਗ ,ਤੇਜ਼ ਤੂਫਾਨ ਤੇ ਮੀਹ, ਕਈ ਰਹੱਸਮਈ ਬੀਮਾਰੀਆਂ ਆਦਿ ਦੇ ਚਲਦਿਆਂ ਹੋਇਆਂ ਜਿੱਥੇ ਲੋਕਾਂ ਵਿੱਚ ਭਾਰੀ ਡਰ ਤੇ ਸਹਿਮ ਦੇਖਿਆ ਜਾ ਰਿਹਾ ਹੈ।

ਉੱਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਹੁਣ ਅਮਰੀਕਾ ਤੋਂ ਇੱਕ ਵੱਡੀ ਹੜ੍ਹ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਫਿਰ ਕੁਦਰਤ ਨੇ ਕਹਿਰ ਮਚਾਇਆ ਹੈ ਅਤੇ 10 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਕ ਵਾਰ ਫਿਰ ਤੋਂ ਕੁਦਰਤੀ ਆਫਤਾਂ ਦੇ ਕਾਰਨ ਪ੍ਰਭਾਵਤ ਹੋਇਆ ਹੈ ਜਿੱਥੇ ਅਮਰੀਕਾ ਦੇ ਵਿਚ ਹੜ੍ਹ ਆਉਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚ ਗਈ ਹੈ।

ਯੈਲੋਸਟੋਨ, ਅਮਰੀਕਾ ਵਿੱਚ ਹੜ੍ਹਾਂ ਦੇ ਆਉਣ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਤ ਹੋਏ ਹਨ ਜਿਨ੍ਹਾਂ ਦੀ ਗਿਣਤੀ 10 ਹਜ਼ਾਰ ਤੋਂ ਵਧੇਰੇ ਦੱਸੀ ਜਾ ਰਹੀ ਹੈ। ਉੱਥੇ ਹੀ ਇਸ ਖੇਤਰ ਦੇ ਵਿੱਚ ਜਿੱਥੇ ਹੜ ਕਾਰਨ ਕਈ ਕਾਰਾਂ ਰੁੜ੍ਹ ਗਈਆਂ ਹਨ ਅਤੇ ਕਈ ਪੁੱਲ ਵੀ ਇਸ ਹੜ ਦੇ ਕਾਰਨ ਢੇਹ ਢੇਰੀ ਹੋ ਗਏ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਉਥੇ ਹੀ ਯੈਲੋਸਟੋਨ ਨੈਸ਼ਨਲ ਪਾਰਕ ਨੂੰ ਵੀ ਇਕ ਹਫ਼ਤੇ ਲਈ ਬੰਦ ਰੱਖੇ ਜਾਣ ਦੇ ਆਦੇਸ਼ ਜਾਰੀ ਹੋ ਸਕਦੇ ਹਨ। ਜਿੱਥੇ ਪਾਣੀ ਦਾ ਪੱਧਰ ਵਧ ਜਾਣ ਕਾਰਨ ਫਿਰ ਤੋਂ ਹੜ੍ਹ ਆਉਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ।

ਯੈਲੋਸਟੋਨ ਨੈਸ਼ਨਲ ਪਾਰਕ ਦੀ ਇਸ ਸਾਲ ਦੇ ਵਿੱਚ ਹੀ 150ਵੀਂ ਵਰ੍ਹੇਗੰਢ ਵੀ ਹੈ, ਇਹ ਵਿਸ਼ਾਲ ਪਾਰਕ ਤਿੰਨ ਰਾਜਾਂ ਵਿਚ ਫੈਲਿਆ ਹੋਇਆ ਹੈ। ਇਸ ਹੜ ਦੇ ਕਾਰਨ ਹੋਏ ਨੁਕਸਾਨ ਵਿਚ ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …