ਆਈ ਤਾਜਾ ਵੱਡੀ ਖਬਰ
ਪੰਜਾਬ ਤੋਂ ਬਾਹਰ ਵਿਦੇਸ਼ਾਂ ਚ ਜਾ ਕੇ ਪੰਜਾਬੀਆਂ ਨੇ ਬਹੁਤ ਨਾਮ ਕਮਾਇਆ ਹੈ। ਅਮਰੀਕਾ ਵਿਚ ਵੀ ਪੰਜਾਬੀ ਸਰਦਾਰ ਲੱਖਾਂ ਦੀ ਗਿਣਤੀ ਵਿਚ ਰਹਿੰਦੇ ਹਨ ਅਤੇ ਆਪਣੀ ਮਿਹਨਤ ਦਾ ਸਦਕਾ ਸਿੱਖ ਭਾਈ ਚਾਰੇ ਦਾ ਨਾਮ ਉਚਾ ਚੁੱਕ ਰਹੇ ਹਨ। ਹੁਣ ਅਮਰੀਕਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ।
ਅਮਰੀਕਾ ਵਿਚ ਹੁਣ ਸਿੱਖਾਂ ਨੂੰ ਵਖਰੀ ਪਛਾਣ ਮਿਲ ਗਈ ਹੈ। ਅਮਰੀਕੀ ਸੰਵਿਧਾਨ ਦੇ ਮੁਤਾਬਕ, ਧਰਮ ਨੂੰ ਦੇਸ਼ ਤੋਂ ਵੱਖਰਾ ਮੰਨਦੇ ਹੋਏ ਟਰੰਪ ਪ੍ਰਸ਼ਾਸਨ ਨੇ ਮਰਦਮਸ਼ੁਮਾਰੀ ਵਿਚ ਸਿੱਖ ਪ੍ਰਵਾਸੀਆਂ ਦੇ ਲਈ ਵੱਖਰੀ ਵਿਵਸਥਾ ਕੀਤੀ ਹੈ। ਉਹਨਾਂ ਨੂੰ ਪਰੰਪਰਾ ਮੁਤਾਬਕ ‘ਏਸ਼ੀਅਨ ਇੰਡੀਅਨ’ ਕਾਲਮ ਤੋਂ ਹਟਾ ਦਿੱਤਾ ਗਿਆ ਹੈ। ਅਮਰੀਕਾ ਵਿਚ ਕਿਸੇ ਨੂੰ ਉਸ ਦੇ ਧਰਮ ਦੇ ਬਾਰੇ ਵਿਚ ਪੁੱਛਣਾ ਗੈਰ ਕਾਨੂੰਨੀ ਹੈ। ਇਸ ਲਈ ਸਿੱਖਾਂ ਨੂੰ ਵੱਖਰੀ ਸੰਸਕ੍ਰਿਤੀ ਵਾਲਾ ਭਾਈਚਾਰਾ ਮੰਨਦੇ ਹੋਏ ਉਹਨਾਂ ਦੀ ਗਣਨਾ ਦੇ ਲਈ ਵੱਖਰੀ ਵਿਵਸਥਾ ਕੀਤੀ ਗਈ ਹੈ।
ਮਰਦਮਸ਼ੁਮਾਰੀ ਬਿਊਰੋ ਦੇ ਅਧਿਕਾਰੀ ਦੇ ਮੁਤਾਬਕ, ਸਿੱਖਾਂ ਨੂੰ ਵੱਖਰੇ ਧਰਮ ਵਾਲੇ ਮੰਨਿਆ ਗਿਆ ਹੈ। ਹੁਣ ਮਰਦਮਸ਼ੁਮਾਰੀ ਫਾਰਮ ਵਿਚ ਸਿੱਖ ‘ਹੋਰ ਏਸ਼ੀਅਨ’ ਵਾਲੇ ਕਾਲਮ ‘ਤੇ ਨਿਸ਼ਾਨ ਲਗਾਉਣਗੇ ਅਤੇ ਆਪਣੇ ਧਰਮ ਦੇ ਬਾਰੇ ਵਿਚ ਨੇੜੇ ਦੀ ਸਬ ਕੈਟੇਗਰੀ ਵਿਚ ਕੋਡ ਨੰਬਰ ਲਿਖ ਸਕਣਗੇ। ਸਿੱਖ ਅਤੇ ਕੁਝ ਹੋਰ ਧਰਮ ਵਾਲਿਆਂ ਦੇ ਲਈ ਵੱਖਰੇ ਤੋਂ ਕੋਡ ਨੰਬਰ ਦਿੱਤੇ ਗਏ ਹਨ। ਜਿਹੜੇ ਧਰਮਾਂ ਦੇ ਲਈ ਕੋਡ ਨੰਬਰ ਨਹੀਂ ਹੈ, ਉਹ ਆਪਣੇ ਧਰਮ ਦਾ ਜ਼ਿਕਰ ਫਾਰਮ ਵਿਚ ਵੱਖਰੀ ਬਣੀ ਜਗ੍ਹਾ ‘ਤੇ ਕਰ ਸਕਣਗੇ।
ਬਿਊਰੋ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਸਿੱਖਾਂ ਨੇ ‘ਏਸ਼ੀਅਨ ਮੂਲ’ ਵਾਲੀ ਪਛਾਣ ਪ੍ਰਦਰਸ਼ਿਤ ਨਹੀਂ ਕਰਨੀ ਹੈ। ਜਿਹੜੇ ਸਿੱਖ ਪੱਛਮੀ ਸਮਾਜ ਇਲਾਕੇ ਵਿਚ ਪੈਦਾ ਹੋਏ ਹਨ ਅਤੇ ਗੋਰੀ ਨਸਲ ਦੇ ਹਨ, ਉਹ ਆਪਣੀ ਵੱਖਰੀ ਪਛਾਣ ਦਾ ਜ਼ਿਕਰ ਕਰ ਸਕਦੇ ਹਨ। ਸਿੱਖਾਂ ਦੇ ਲਈ ਨਵੀਂ ਵਿਵਸਥਾ ਦਾ ਪ੍ਰਸਤਾਵ ਇਸ ਸਾਲ ਜਨਵਰੀ ਵਿਚ ਆ ਗਿਆ ਸੀ, ਜਿਸ ਨੂੰ ਵਿਚਾਰ ਵਟਾਂਦਰੇ ਦੇ ਬਾਅਦ ਲਾਗੂ ਕੀਤਾ ਗਿਆ।
ਪਾਕਿ ਮੂਲ ਵਾਲੇ ਖੁਦ ਨੂੰ ਦੱਸਣਗੇ ‘ਹੋਰ ਏਸ਼ੀਅਨ’
ਚੀਨ, ਫਿਲੀਪੀਨਜ਼, ਜਾਪਾਨ, ਕੋਰੀਆ ਅਤੇ ਵੀਅਤਨਾਮ ਮੂਲ ਦੇ ਲੋਕਾਂ ਦੇ ਲਈ ਮਰਦਮਸ਼ੁਮਾਰੀ ਫਾਰਮ ਵਿਚ ਕਾਲਮ ਹੈ। ਪਰ ਪਾਕਿਸਤਾਨ ਮੂਲ ਦੇ ਲੋਕਾਂ ਦੇ ਲਈ ਕੋਈ ਵੱਖਰੀ ਵਿਵਸਥਾ ਨਹੀਂ ਹੈ। ਉਹਨਾਂ ਨੂੰ ਆਪਣੀ ਪਛਾਣ ‘ਹੋਰ ਏਸ਼ੀਅਨ’ ਦੇ ਰੂਪ ਵਿਚ ਪ੍ਰਦਰਸ਼ਿਤ ਕਰਨੀ ਹੋਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …