ਆਈ ਤਾਜਾ ਵੱਡੀ ਖਬਰ
ਇਸ ਸੰਸਾਰ ਦੇ ਵਿਚ ਰੋਜ਼ਾਨਾ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਦਾ ਅੰਜਾਮ ਦਰਦਨਾਕ ਹੁੰਦਾ ਹੈ। ਸਭ ਤੋਂ ਸੁਰੱਖਿਅਤ ਮਹਿਸੂਸ ਕੀਤੇ ਜਾਣ ਵਾਲੇ ਇਲਾਕਿਆਂ ਵਿੱਚ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਆਪਣੇ ਆਪ ਦੇ ਵਿਚ ਡਰ ਮਹਿਸੂਸ ਹੋਣ ਲੱਗ ਪੈਂਦਾ ਹੈ। ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਸੁਰੱਖਿਅਤ ਮੁਲਕ ਮੰਨਿਆ ਜਾਂਦਾ ਹੈ। ਪਰ ਇੱਥੇ ਵੀ ਕਦੀ-ਕਦਾਈਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਸੰਸਾਰ ਅੰਦਰ ਆਏ ਦਿਨ ਹੀ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।
ਸੜਕ ਹਾਦਸਿਆਂ ਨਾਲ ਜੁੜੀਆਂ ਖ਼ਬਰਾਂ ਸਭ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਅਮਰੀਕਾ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਲਾਸ਼ਾਂ ਦੇ ਢੇਰ ਲੱਗ ਗਏ ਹਨ। ਇਹ ਘਟਨਾ ਅਮਰੀਕਾ ਦੇ ਫਰਿਜ਼ਨੋਂ ਕਾਊਂਟੀ ਤੋਂ ਸਾਹਮਣੇ ਆਈ ਹੈ। ਜਿੱਥੇ ਸ਼ੁੱਕਰਵਾਰ ਨੂੰ ਇਕ ਭਿ-ਆ-ਨ-ਕ ਟੱਕਰ ਵਿੱਚ 7 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਕੈਲੇਫੋਰਨੀਆਂ ਦੇ ਹਾਈਵੇ ਪੈਟਰੋਲ ਤੇ ਅਨੁਸਾਰ ਫਰਿਜ਼ਨੋ ਕਾਊਂਟੀ ਦੇ ਹਾਈਵੇਅ 33 ਤੇ ਵਾਪਰੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋ ਇੱਕ ਵਿਅਕਤੀ ਆਪਣੀ ਕਾਰ ਵਿੱਚ ਸ਼ਟਰ ਐਵੇਨਿਊ ਦੇ ਦੱਖਣ ਵੱਲ ਹਾਈਵੇ 33 ਤੇ ਜਾ ਰਿਹਾ ਸੀ।
ਉਸ ਦੀ ਕਾਰ ਕਿਸੇ ਕਾਰਨ ਸੜਕ ਦੇ ਕਿਨਾਰੇ ਤੋਂ ਨੀਚੇ ਚਲੀ ਗਈ। ਉਸ ਵੱਲੋਂ ਲੇਨ ਵਿੱਚ ਦੁਬਾਰਾ ਜਾਣ ਤੇ ਦੂਸਰੇ ਵਾਹਨ ਨਾਲ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਉਸ ਸਮੇ ਹੀ ਇੱਕ ਹੋਰ ਵਾਹਨ ਜਿਸ ਵਿੱਚ ਅੱਠ ਵਿਅਕਤੀ ਸਵਾਰ ਸਨ। ਇਹ ਵੀ ਉੱਤਰ ਵੱਲ ਜਾ ਰਿਹਾ ਸੀ। ਜਿਨ੍ਹਾਂ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੁਲਹਨ ਅੱਗ ਦੀ ਲਪੇਟ ਵਿਚ ਆ ਗਏ। ਜਿਸ ਕਾਰਨ ਵਾਹਨ ਵਿੱਚ ਸਵਾਰ 8 ਯਾਤਰੀਆਂ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।
ਇਸ ਹਾਦਸੇ ਵਿਚ ਮਾਰੇ ਗਏ ਸਾਰੇ ਯਾਤਰੀਆਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਮਾਰੇ ਗਏ ਇਨ੍ਹਾਂ ਯਾਤਰੀਆਂ ਵਿੱਚ ਡਰਾਈਵਰ ਬਾਲਗ ਸੀ ਅਤੇ ਸਾਰੇ ਯਾਤਰੀ 6 ਤੋਂ 15 ਸਾਲ ਦੇ ਬੱਚੇ ਸਨ। ਕਾਰ ਡਰਾਈਵਰ ਡਾਜ ਦੀ ਪਹਿਚਾਣ ਫਰਿਜ਼ਨੋ ਕਾਊਂਟੀ ਕੋਰੋਨਰ ਦੇ ਦਫਤਰ ਦੁਆਰਾ ਐਵੇਨਲ ਦੇ ਡੇਨੀਅਲ ਲੂਨਾ ਵਜੋਂ ਕੀਤੀ ਗਈ ਹੈ। ਇਸ ਘਟਨਾ ਬਾਰੇ ਜਾਣਕਾਰੀ ਸ਼ਨੀਵਾਰ ਨੂੰ ਸੀ ਐਸ ਪੀ ਵੱਲੋਂ ਦਿੱਤੀ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …