Breaking News

ਅਮਰੀਕਾ: ਡਰਾਈਵਰ ਨੂੰ ਇਸ ਕਾਰਨ ਦਿੱਤੀ ਗਈ 110 ਸਾਲ ਦੀ ਸਜਾ – ਹੁਣ ਜੋ ਟਰੱਕਾਂ ਵਾਲਿਆਂ ਕਰਤਾ ਸਰਕਾਰ ਦੀ ਉਡੀ ਨੀਂਦ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਲੋਕਾਂ ਨੂੰ ਹੈਰਨ ਕਰ ਦਿੰਦੀਆਂ ਹਨ। ਜਿਥੇ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਦੇਸ਼ ਦੇ ਹਲਾਤਾਂ ਤੇ ਗਹਿਰਾ ਅਸਰ ਪੈਂਦਾ ਹੈ। ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਗੈਰ ਸਮਾਜਕ ਅਨਸਰਾਂ ਵੱਲੋਂ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਉਥੇ ਹੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਪਰ ਅਚਾਨਕ ਵਾਪਰਨ ਵਾਲੇ ਕੁਝ ਸੜਕ ਹਾਦਸੇ ਵਿੱਚ ਬਿਨਾ ਵਜ੍ਹਾ ਕਿਸੇ ਵਿਅਕਤੀ ਨੂੰ ਵਧੇਰੇ ਸਜ਼ਾ ਦੇਣਾ ਵੀ ਉਚਿਤ ਨਹੀਂ ਹੈ। ਕਿਉਂਕਿ ਅਜਿਹੇ ਲੋਕਾਂ ਨੂੰ ਬਿਨਾਂ ਵਜ੍ਹਾ ਹੀ ਸਰਕਾਰ ਵੱਲੋਂ ਇੰਨੀ ਵੱਡੀ ਸਜ਼ਾ ਦਿੱਤੀ ਜਾਂਦੀ ਹੈ। ਹੁਣ ਅਮਰੀਕਾ ਵਿੱਚ ਡਰਾਈਵਰ ਨੂੰ ਇਸ ਕਾਰਨ 110 ਸਾਲ ਦੀ ਸਜ਼ਾ ਦਿੱਤੇ ਜਾਣ ਤੇ ਟਰੱਕਾਂ ਵਾਲਿਆਂ ਵੱਲੋਂ ਜੋ ਕੀਤਾ ਗਿਆ ਹੈ ਉਸ ਨਾਲ ਸਰਕਾਰ ਦੀ ਨੀਂਦ ਉੱਡ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿੱਥੇ ਕੋਲੋਰਾਡੋ ਸੂਬੇ ਵਿੱਚ ਇਕ ਅਦਾਲਤ ਵੱਲੋਂ ਟਰੱਕ ਚਾਲਕ ਨੂੰ 110 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਜਿਸ ਵਿਅਕਤੀ ਦੀ ਸਜ਼ਾ ਮਾਫ਼ ਕਰਨ ਜਾਂ ਘੱਟ ਕਰਨ ਦੇ ਹੱਕ ਵਿੱਚ ਟਰੱਕ ਚਾਲਕਾਂ ਵੱਲੋਂ ਅਵਾਜ਼ ਬੁਲੰਦ ਕਰਦੇ ਹੋਏ ਆਪਣਾ ਇਕੱਠ ਦਿਖਾਉਂਦੇ ਹੋਏ ਚੱਕਾ ਜਾਮ ਕਰ ਦਿੱਤਾ ਗਿਆ ਹੈ। ਇਸ ਨੌਜਵਾਨ ਦੇ ਹੱਕ ਵਿੱਚ 30 ਲੱਖ ਤੋਂ ਵਧੇਰੇ ਲੋਕਾਂ ਵੱਲੋਂ ਸ਼ਜਾ ਘੱਟ ਕਰਵਾਉਣ ਲਈ ਪਟੀਸ਼ਨ ਤੇ ਦਸਤਖ਼ਤ ਕੀਤੇ ਗਏ ਹਨ।

ਦੱਸਿਆ ਗਿਆ ਹੈ ਕਿ ਇਕ 26 ਸਾਲਾ ਦੇ ਨੌਜਵਾਨ ਰੋਜੇਲ ਕੋਲੋਂ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ ਜਿਸ ਸਮੇਂ ਉਹ ਟਰੱਕ ਚਲਾ ਰਿਹਾ ਸੀ। ਉਸ ਸਮੇਂ ਉੱਸ ਦੇ ਟਰੱਕ ਦੀਆਂ ਬਰੇਕਾਂ ਫੇਲ ਹੋਣ ਕਾਰਨ ਇੱਕ ਖੜੇ ਟ੍ਰੈਫਿਕ ਤੇ ਜਾ ਚੜਿਆ ਸੀ। ਇਸ ਦੌਰਾਨ ਚਾਰ ਲੋਕਾਂ ਦੇ ਟਰੱਕ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਸੀ। ਇਹ ਘਟਨਾ 25 ਅਪ੍ਰੈਲ 2019 ਨੂੰ ਵਾਪਰੀ ਸੀ। ਉਥੇ ਹੀ ਇਸ ਮਾਮਲੇ ਵਿੱਚ ਅਦਾਲਤ ਵੱਲੋਂ 13 ਦਸੰਬਰ ਨੂੰ ਨੌਜਵਾਨ ਨੂੰ ਸਜ਼ਾ ਸੁਣਾਉਂਦੇ ਹੋਏ 110 ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ।

ਉਥੇ ਹੀ ਟਰੱਕ ਚਾਲਕਾਂ ਨੇ ਦੱਸਿਆ ਹੈ ਕਿ ਨੌਜਵਾਨ ਵੱਲੋਂ ਇਹ ਗਲਤੀ ਜਾਣ-ਬੁੱਝ ਕੇ ਨਹੀਂ ਕੀਤੀ ਗਈ। ਇਹ ਹਾਦਸਾ ਟਰੱਕ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹੈ। ਉਥੇ ਹੀ ਉਨ੍ਹਾਂ ਆਖਿਆ ਹੈ ਕਿ ਨੌਜਵਾਨ ਦੇ ਕੀਤੇ ਅਲਕੋਹਲ ਦੇ ਟੈਸਟ ਵਿਚ ਵੀ ਕੁਝ ਸਾਬਤ ਨਹੀਂ ਹੋਇਆ, ਕਿਉਂਕਿ ਉਸ ਨੌਜਵਾਨ ਵੱਲੋਂ ਕੋਈ ਵੀ ਨਸ਼ਾ ਨਹੀਂ ਕੀਤਾ ਗਿਆ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …