ਪੈ ਗਿਆ ਇਹ ਨਵਾਂ ਪੰਗਾ
ਹਰ ਇਨਸਾਨ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ,ਤੇ ਇਸ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਜਿਸ ਕਰਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕੇ। ਅੱਜ ਦੇ ਜੁੱਗ ਦੇ ਵਿਚ ਬਹੁਤ ਸਾਰੇ ਨੌਜਵਾਨ ਅਮਰੀਕਾ ਜਾਣ ਦੇ ਸ਼ੌਕੀਨ ਹਨ। ਪਰ ਕਦੇ ਕਦੇ ਸਰਕਾਰ ਵੱਲੋਂ ਨੀਤੀਆਂ ਵਿਚ ਬਦਲਾਅ ਕਰਨ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੀ ਹੀ ਖਬਰ ਅਮਰੀਕਾ ਜਾਣ ਵਾਲੇ ਲੋਕਾਂ ਲਈ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਰਕਾਰ ਨੇ ਐਚ 1 ਬੀ ਵੀਜ਼ਾ ਤੇ ਕੁਝ ਨਵੇਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵਿੱਚ ਅਮਰੀਕੀ ਕਾਮਿਆਂ ਦੀ ਸੁਰੱਖਿਆ , ਅਖੰਡਤਾ ਦੀ ਬਹਾਲੀ ਅਤੇ ਇਸ ਗੱਲ ਦਾ ਭਰੋਸਾ ਦਿਵਾਉਣ ਲਈ ਕੀਤਾ ਗਿਆ ਹੈ ਕਿ ਐਚ 1 ਬੀ ਵੀਜ਼ਾ ਦੇ ਲਈ ਸਿਰਫ ਯੋਗ ਲਾਭਪਾਤਰੀਆਂ ਅਤੇ ਬਿਨੈਕਾਰਾਂ ਦੀ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇੰਮੀਗਰੇਸ਼ਨ ਮਾਹਿਰ ਨੇ ਦੱਸਿਆ ਕਿ ਇਨ੍ਹਾਂ ਤਬਦੀਲੀਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ।
ਇਸ ਫੈਸਲੇ ਨਾਲ ਹਜ਼ਾਰਾਂ ਭਾਰਤੀ ਆਈ ਟੀ ਪੇਸ਼ੇਵਰਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ । ਇਸ ਨਿਯਮ ਦੇ ਅਨੁਸਾਰ ਇਮੀਗ੍ਰੇਸ਼ਨ ਵੀਜ਼ਾ ਲਈ ਨਵੇਂ ਤਨਖਾਹ ਨਿਯਮ ਸ਼ਾਮਲ ਕੀਤੇ ਗਏ ਹਨ।ਐਚ 1 ਬੀ ਵੀਜ਼ਾ ਇੱਕ ਪ੍ਰਵਾਸੀ ਵੀਜ਼ਾ ਹੈ ,ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਵਿਸ਼ੇਸ਼ ਕਾਰੋਬਾਰਾਂ ਵਿੱਚ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਵੀਜ਼ੇ ਦੇ ਤਹਿਤ ਤਕਨੌਲਜੀ ਕੰਪਨੀਆਂ ਭਾਰਤ ਅਤੇ ਚੀਨ ਤੋਂ ਸੈਂਕੜੇ ਕਰਮਚਾਰੀਆਂ ਦੀ ਭਰਤੀ ਕਰਦੀਆਂ ਹਨ।
ਹਰ ਸਾਲ ਜਾਰੀ ਕੀਤੇ ਜਾਂਦੇ 85,000 ਵੀਜ਼ਾ ਦੇ ਮੁਤਾਬਿਕ ਭਾਰਤੀ ਸਭ ਤੋਂ ਜ਼ਿਆਦਾ ਲਾਭਪਾਤਰੀ ਹਨ। 2019 ਦੇ ਅੰਤ ਤਕ 1.3 ਲੱਖ ਭਾਰਤੀਆਂ ਨੂੰ ਇਸ ਵੀਜ਼ੇ ਦਾ ਲਾਭ ਹੋਇਆ। ਗੌਰਤਲਬ ਹੈ ਕਿ ਅਮਰੀਕਾ ਵਿੱਚ ਅਗਲੇ ਮਹੀਨੇ ਰਾਸ਼ਟਰਪਤੀ ਚੋਣਾਂ ਆਉਣ ਵਾਲੀਆਂ ਹਨ। ਜਿਸ ਕਾਰਨ ਇਸ ਵੀਜ਼ੇ ਨੂੰ ਰਾਜਨੀਤਿਕ ਫਾਇਦੇ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਨਿਯਮ ਤਿੰਨ ਕੰਮ ਕਰੇਗਾ
1. ਇਹ ਵਿਸ਼ੇਸ਼ ਕਿੱਤੇ ਦੀ ਪਰਿਭਾਸ਼ਾ ਨੂੰ ਘੱਟ ਕਰੇਗਾ। 2. ਕੰਪਨੀਆਂ ਨੂੰ ਵਾਧੂ ਦਸਤਾਵੇਜ਼ ਇਹ ਸਾਬਤ ਕਰਨ ਲਈ ਲੌੜੀਂਦੇ ਹੋਣਗੇ, ਕਿ ਉਹਨਾਂ ਨੂੰ ਅਮਰੀਕੀ ਕਾਮਿਆਂ ਨੂੰ ਵਿਸਥਾਪਤ ਕਰਨ ਤੋਂ ਰੋਕਣ ਲਈ ਐਚ 1 ਬੀ ਵਰਕਰਾਂ ਦੀ ਲੋੜ ਹੈ। 3. ਫੈਸਲੇ ਨੂੰ ਲਾਗੂ ਕਰਨ ਲਈ DHS ਦੀ ਸ਼ਕਤੀ ਨੂੰ ਵਰਕ ਸਾਈਟ ਨਿਰੀਖਣ ਅਤੇ ਨਿਗਰਾਨੀ ਦੀ ਪਾਲਣਾ ਦੁਆਰਾ ਐਚ 1 ਬੀ ਪਟੀਸ਼ਨਾ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾ ਅਤੇ ਇਸ ਤੋਂ ਬਾਅਦ ਵਧਾਇਆ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …