ਆਈ ਤਾਜਾ ਵੱਡੀ ਖਬਰ
ਮਾਪਿਆ ਵਲੋਂ ਆਪਣੇ ਬੱਚਿਆਂ ਨੂੰ ਵਿਦਿਅਕ ਅਦਾਰਿਆਂ ਵਿੱਚ ਪੜ੍ਹਾਈ ਲਈ ਭੇਜਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬੇਹਤਰ ਬਣ ਸਕੇ। ਬਹੁਤ ਸਾਰੇ ਬੱਚੇ ਜਿੱਥੇ ਗਲਤ ਸੰਗਤ ਵਿੱਚ ਪੈ ਕੇ ਗ਼ਲਤ ਰਸਤੇ ਤੇ ਚਲੇ ਜਾਂਦੇ ਹਨ। ਉਥੇ ਹੀ ਕੁਝ ਬੱਚਿਆਂ ਦੇ ਮਨ ਉੱਤੇ ਅਜਿਹੀਆਂ ਘਟਨਾਵਾਂ ਦਾ ਅਸਰ ਵੀ ਹੋ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੇ ਬੱਚੇ ਅਪਰਾਧੀ ਬਿਰਤੀ ਦੇ ਬਣ ਜਾਂਦੇ ਹਨ ਅਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ। ਜਿਸ ਨਾਲ ਬਹੁਤ ਸਾਰੇ ਬੱਚਿਆਂ ਦੇ ਮਨਾਂ ਉਪਰ ਗਹਿਰਾ ਅਸਰ ਹੁੰਦਾ ਹੈ। ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਕਈ ਪਰਿਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਹੁਣ ਅਮਰੀਕਾ ਵਿੱਚ 14 ਸਾਲਾ ਲੜਕੇ ਵੱਲੋਂ ਆਪਣੀ ਸਹਿਪਾਠਣ ਦੇ 114 ਬਾਰ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਹੈ ਜਿਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 14 ਸਾਲਾ ਦੇ ਲੜਕੇ ਏਡਨ ਫੂਸੀ ਵੱਲੋਂ 2021 ਦੇ ਵਿੱਚ ਆਪਣੀ ਕਲਾਸ ਦੀ ਵਿਦਿਆਰਥਣ 13 ਸਾਲ ਦੀ ਟ੍ਰਿਸਟਿਨ ਬੇਲੀ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸਨੇ ਵਿਦਿਆਰਥਣ ਦੇ ਸਰੀਰ ਤੇ 114 ਬਾਰ ਚਾਕੂਆਂ ਨਾਲ ਹਮਲਾ ਕੀਤਾ ਸੀ।
ਇਹ ਘਟਨਾ ਜਿੱਥੇ 2021 ਦੇ ਦਿਨ ਮਦਰਸ ਡੇ ਵਾਲੇ ਦਿਨ ਵਾਪਰੀ ਸੀ। ਜਿਸ ਸਮੇਂ ਇਹ ਘਟਨਾ ਵਾਪਰੀ ਸੀ ਉਸੇ ਮਹੀਨੇ ਦੀ ਸ਼ੁਰੁਆਤ ਵਿਚ ਲੜਕੀ ਦੀ ਲਾਸ਼ ਫਲੋਰੀਡਾ ਦੇ ਜੰਗਲ ਵਿਚੋਂ ਬਰਾਮਦ ਹੋਈ ਸੀ। ਲੜਕੇ ਵੱਲੋਂ ਜਿੱਥੇ ਅਜਿਹਾ ਗੁਨਾਹ ਕੀਤੇ ਜਾਣ ਦੀ ਕਲਪਨਾ ਕੀਤੀ ਜਾ ਰਹੀ ਸੀ ਉਥੇ ਹੀ ਉਸ ਵੱਲੋਂ ਇਸ ਘਟਨਾਂ ਦੀ ਚਾਹਤ ਵੀ ਦੱਸੀ ਗਈ ਸੀ। ਜਿਸ ਨੇ ਆਪਣੇ ਦੋਸਤਾਂ ਨੂੰ ਦੱਸਿਆ ਸੀ ਕਿ ਉਸ ਦੇ ਮਨ ਅੰਦਰੋਂ ਅਜੇਹਾ ਕਤਲ ਕਰਨ ਵਾਸਤੇ ਉਕਸਾਉਣ ਦੀਆਂ ਆਵਾਜ਼ਾਂ ਆ ਰਹੀਆਂ ਹਨ।
ਉੱਥੇ ਹੀ ਜਿੱਥੇ ਹੁਣ ਲੜਕੇ ਦੀ ਉਮਰ 16 ਸਾਲ ਹੋ ਚੁੱਕੀ ਹੈ। ਕੋਰਟ ਵਿੱਚ ਜਿੱਥੇ ਦੋਸ਼ੀ ਵੱਲੋਂ ਆਪਣੇ ਆਪ ਨੂੰ ਦੋਸ਼ੀ ਮੰਨਦੇ ਕਬੂਲ ਕੀਤਾ ਹੈ ਕਿ ਉਸ ਨੂੰ ਆਪਣੇ ਅਤੇ ਉਸ ਲੜਕੀ ਦੇ ਪਰਿਵਾਰ ਲਈ ਦੁੱਖ ਮਹਿਸੂਸ ਹੋ ਰਿਹਾ ਹੈ। ਦੋਸ਼ੀ ਨੂੰ ਜਿੱਥੇ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੂੰ ਅਜੇ ਤੱਕ ਨਾਬਾਲਗ ਦੋਸ਼ੀ ਦੀ ਤਰਾਂ ਹੀ ਰੱਖਿਆ ਗਿਆ ਹੈ। ਉਥੇ ਹੀ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …