ਆਈ ਤਾਜਾ ਵੱਡੀ ਖਬਰ
ਮਾਪੇ ਆਪਣੇ ਬੱਚਿਆਂ ਨੂੰ ਕਿੰਨੀਆਂ ਆਸਾਂ ਸਦਰਾਂ ਨਾਲ ਵਿਦੇਸ਼ਾਂ ਨੂੰ ਭੇਜਦੇ ਹਨ ਕੇ ਓਹਨਾ ਦੇ ਬਚੇ ਵਿਦੇਸ਼ਾਂ ਤੋਂ ਪੱਕੇ ਹੋ ਕੇ ਵਾਪਿਸ ਇੰਡੀਆ ਆਉਣਗੇ। ਪਰ ਹੁੰਦਾ ਓਹੀ ਹੈ ਜੋ ਪ੍ਰਮਾਤਮਾਂ ਨੂੰ ਭਾਉਂਦਾ ਹੈ। ਅਜਿਹੀ ਹੀ ਇਕ ਮਾੜੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨਾਲ ਇੰਡਿਯਨ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਅਮਰੀਕਾ ਦੇ ਪੇਂਸਿਲਵੇਨੀਆ ਅਤੇ ਨਿਊਯਾਰਕ ਖੇਤਰ ਦੇ ਨੇੜੇ ਇਕ ਤਲਾਬ ਵਿਚ ਡੁੱਬਣ ਨਾਲ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਵਿਦਿਆਰਥੀ ਦੀ ਪਛਾਣ ਅਰਪਿਤ ਗੋਇਲ (24) ਦੇ ਰੂਪ ਵਿਚ ਕੀਤੀ ਗਈ ਹੈ ਅਤੇ ਇਹ ਬਫੇਲੋ ਯੂਨੀਵਰਸਿਟੀ ਦਾ ਵਿਦਿਆਰਥੀ ਸੀ।
ਪਿਛਲੇ ਹਫਤੇ ਬੁੱਧਵਾਰ ਦੀ ਸ਼ਾਮ ਨੂੰ ਵਾਰੇਨ ਕਾਊਂਟੀ ਵਿਚ ਸਥਿਤ ਅਲੇਘੇਨਾ ਤਲਾਬ ਵਿਚ ਡੁੱਬਣ ਨਾਲ ਗੋਇਲ ਦੀ ਮੌਤ ਹੋ ਗਈ। ਪੋਸਟ ਜਨਰਲ ਦੀ ਖਬਰ ਦੇ ਮੁਤਾਬਕ, ਗੋਇਲ ਨੂੰ ਘਟਨਾਸਥਲ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਖਬਰ ਦੇ ਮੁਤਾਬਕ ਵਾਰੇਨ ਕਾਊਂਟੀ ਦੇ ਮੁੱਖ ਉਪ ਕੋਰੋਨਰ (ਮੌਤ ਦੇ ਕਾਰਨ ਦੀ ਜਾਂਚ ਕਰਨ ਵਾਲੇ ਅਧਿਕਾਰੀ) ਟੋਨੀ ਚੀਮੇਂਟੀ ਨੇ ਕਿਹਾ ਕਿ ਗੋਇਲ ਆਪਣੇ ਦੋਸਤਾਂ ਦੇ ਨਾਲ ਕਾਊਂਟੀ ਆਇਆ ਸੀ ਅਤੇ ਕਿਨਜੂਆ ਤੱਟ ‘ਤੇ ਉਹ ਅਤੇ ਉਸ ਦੇ ਸਾਥੀ ਤਲਾਬ ਵਿਚ ਤੈਰ ਰਹੇ ਸਨ। ਚੀਮੇਂਟੀ ਨੇ ਕਿਹਾ ਕਿ ਗੋਇਲ ਦੀ ਮੌਤ ਇਕ ਹਾਦਸਾ ਸੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …