ਤਾਜਾ ਵੱਡੀ ਖਬਰ
ਅਮਰੀਕਾ ਵਿੱਚ ਜਿੱਥੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਸਭ ਤੋਂ ਅੱਗੇ ਚਲ ਰਹੇ ਸਨ। ਜਿਨ੍ਹਾਂ ਨੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਸੀ। ਹੁਣ ਅਮਰੀਕਾ ਵਿਚ ਬਾਈਡੇਨ ਨੇ ਇਹ ਇਤਿਹਾਸ ਰਚਿਆ ਹੈ,ਜਿਸ ਨਾਲ ਹਰ ਕੋਈ ਹੈਰਾਨ ਹੋ ਗਿਆ ਹੈ ।ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਪਾਪੁਲਰ ਵੋਟਾਂ ਦੇ ਮਾਮਲੇ ਵਿਚ ਆਪਣੀ ਹੀ ਪਾਰਟੀ ਦੇ ਨੇਤਾ ਬਰਾਕ ਓਬਾਮਾ ਨੂੰ ਪਿੱਛੇ ਛੱਡ ਕੇ ਇਤਿਹਾਸ ਕਾਇਮ ਕੀਤਾ ਹੈ।
ਪਰ ਅਜੇ ਤਕ ਸਪੱਸ਼ਟ ਨਹੀਂ ਹੋ ਸਕਿਆ ਕਿ ਜੇਤੂ ਕੌਣ ਹੈਂ। ਅਮਰੀਕਾ ਦੇ ਇਕ ਜਿਲੇ ਵਿੱਚ ਬਾਈਡੇਨ ਨੂੰ ਸਿਰਫ ਇੱਕ ਵੋਟ ਮਿਲੀ ਹੈ। ਇਹ ਇਕ ਵੋਟ ਵੀ ਬਾਈਡੇਨ ਲਈ ਬੜੇ ਕੰਮ ਦੀ ਹੈ। ਅਮਰੀਕਾ ਵਿੱਚ ਨੇਬ੍ਰਾਸਕਾ ਉਹ ਜ਼ਿਲ੍ਹਾ ਹੈ ,ਜਿੱਥੋਂ ਟਰੰਪ ਨੂੰ 4 ਵੋਟਾਂ ਹਾਸਲ ਹੋਈਆਂ ਹਨ ਤੇ ਬਾਈਡੇਨ ਨੂੰ ਇਕ ਵੋਟ ਮਿਲੀ ਹੈ। ਇਸ ਤਰਾਂ ਹੀ 2008 ਦੇ ਵਿਚ ਬਰਾਕ ਓਬਾਮਾ ਨੂੰ ਵੀ ਇਸ ਜ਼ਿਲੇ ਤੋਂ ਇਕ ਵੋਟ ਮਿਲੀ ਸੀ ।
ਜਿਸ ਦੇ ਸਹਾਰੇ ਉਨ੍ਹਾਂ ਨੂੰ ਵਾਈਟ ਹਾਊਸ ਪਹੁੰਚਣ ਵਿੱਚ ਮਦਦ ਮਿਲੀ ਸੀ। ਇਹ ਉਹ ਜ਼ਿਲ੍ਹਾ ਹੈ ਜਿਥੇ ਰਿਪਬਲਿਕਨ ਦਾ ਪ੍ਰਭਾਵ ਹੈ। ਨੇਬਰਾਸਕਾ ਡੇਮੋਕ੍ਰੇਟਿਕ ਪਾਰਟੀ ਦੀ ਚੇਅਰਵੂਮੈਨ ਜੇਨ ਕਲੀਬ ਨੇ ਟਵਿੱਟਰ ਤੇ ਬਾਈਡੇਨ ਦੀ ਜਿੱਤ ਦਾ ਜਸ਼ਨ ਮਨਾਇਆ ।ਇਨ੍ਹਾਂ ਚੋਣਾਂ ਦੌਰਾਨ ਬਾਈਡੇਨ ਨੇ ਬਹੁਤ ਸਾਰੇ ਰਿਕਾਰਡ ਬਣਾਏ ਹਨ। ਅਮਰੀਕਾ ਵਿੱਚ 538 ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ 270 ਵੋਟ ਦੀ ਜ਼ਰੂਰਤ ਹੈ।
ਟਰੰਪ ਕੋਲ 214 ਵੋਟਸ ਹਨ ,ਉਥੇ ਹੀ ਬਾਈਡੇਨ ਕੋਲ ਹੁਣ ਤੱਕ 264 ਇਲੈਕਟੋਰਲ ਵੋਟਸ ਹਨ ਅਤੇ ਉਨ੍ਹਾਂ ਨੂੰ ਸਿਰਫ਼ 6 ਵੋਟਾਂ ਦੀ ਜ਼ਰੂਰਤ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬਾਈਡੇਨ ਜਿੱਤ ਤੋਂ ਕੁਝ ਕਦਮ ਦੀ ਦੂਰੀ ‘ਤੇ ਹਨ। ਬਾਈਡੇਨ ਨੇ ਨਵਾਦਾ ਵਿਚ ਲੀਡ ਬਰਕਰਾਰ ਰੱਖੀ ਹੈ। ਇਹ ਲੀਡ ਕਮਜ਼ੋਰ ਪੈ ਗਈ ਹੈ, ਜੇ ਬਾਈਡੇਨ ਜਿੱਤ ਗਏ ਤਾਂ 6 ਇਲੈਕਟਰੋਲ ਵੋਟਸ ਜਿੱਤ ਲਈ ਹਾਸਲ ਹੋ ਜਾਣਗੇ ।
ਬਾਈਡੇਨ ਹੁਣ ਸਭ ਤੋਂ ਜ਼ਿਆਦਾ ਪਾਪੁਲਰ ਵੋਟ ਪਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਗਏ ਹਨ।12 ਨਵੰਬਰ ਤੱਕ ਮੇਲ-ਇਨ -ਬੈਲੇਟਸ ਦਾ ਸਿਲਸਿਲਾ ਜਾਰੀ ਰਹੇਗਾ।ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬਾਈਡੇਨ ਜਿੱਤ ਤੋਂ ਕੁਝ ਕਦਮ ਦੀ ਦੂਰੀ ‘ਤੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …