Breaking News

ਅਮਰੀਕਾ ਚ ਅੱਗ ਨੇ ਮਚਾਈ ਤਬਾਹੀ – ਇਸ ਸ਼ਹਿਰ ਨੂੰ ਖਾਲੀ ਕਰਨ ਦਾ ਹੁਕਮ ਹੋ ਗਿਆ ਜਾਰੀ

ਆਈ ਤਾਜਾ ਵੱਡੀ ਖਬਰ 

ਕਰੋਨਾ ਕਾਰਨ ਜਿਥੇ ਪਹਿਲਾਂ ਹੀ ਬਹੁਤ ਸਾਰੇ ਦੇਸ਼ਾਂ ਵਿਚ ਭਾਰੀ ਤਬਾਹੀ ਹੋਈ ਹੈ ਜਿੱਥੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਲੋਕਾਂ ਵੱਲੋਂ ਇਸ ਆਰਥਿਕ ਮੰਦੀ ਦੇ ਦੌਰ ਵਿਚੋਂ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਕਿਉਂਕਿ ਕਰੋਨਾ ਦੇ ਦੌਰ ਵਿੱਚ ਜਿੱਥੇ ਤਾਲਾਬੰਦੀ ਕਰ ਦਿਤੀ ਗਈ ਹੈ ਉਥੇ ਹੀ ਕੰਮ ਕਾਜ ਠੱਪ ਹੋਣ ਕਾਰਨ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਹੈ। ਪਰ ਉਥੇ ਹੀ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੇ ਕਾਰਨ ਮੁੜ ਤੋਂ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਮੁੜ ਤੋਂ ਨਵੇਂ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਜੰਗਲੀ ਅੱਗ, ਮੀਂਹ ਭੁਚਾਲ ,ਤੂਫਾਨ, ਹੜ੍ਹ, ਅਸਮਾਨੀ ਬਿਜਲੀ ਅਤੇ ਰਹੱਸਮਈ ਬਿਮਾਰੀਆਂ ਦੇ ਕਾਰਨ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਉਥੇ ਹੀ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਹੁਣ ਅਮਰੀਕਾ ਵਿੱਚ ਅੱਗ ਨੇ ਭਾਰੀ ਤਬਾਹੀ ਮਚਾਈ ਹੈ ਜਿੱਥੇ ਸ਼ਹਿਰ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਮਰੀਕਾ ਦੇ ਡਰ ਵਿਚ ਕੋਲੋਰਾਡੋ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗ ਗਈ ਹੈ। ਇਸ ਤੋਂ ਪਹਿਲਾਂ ਜਿੱਥੇ ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਹੋਈ ਅੱਗ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ ਹੈ। ਹੁਣ ਅਮਰੀਕਾ ਵਿੱਚ ਲੱਗੀ ਇਸ ਅੱਗ ਦੇ ਕਾਰਨ ਜਿੱਥੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਉਪਰ ਲਿਜਾਇਆ ਗਿਆ ਹੈ।

ਉਥੇ ਹੀ ਸ਼ਾਪਿੰਗ ਸੈਂਟਰ , ਹੋਟਲ, ਤੇ 580 ਦੇ ਕਰੀਬ ਘਰ ਸੜ ਕੇ ਸੁਆਹ ਹੋ ਚੁੱਕੇ ਹਨ। ਉਥੇ ਹੀ ਜੰਗਲ ਦੀ ਇਹ ਅੱਗ ਕਈ ਇਲਾਕਿਆਂ ਵਿੱਚ ਫੈਲ ਚੁੱਕੀ ਹੈ ਅਤੇ ਇਸ ਦੇ ਧੂੰਏਂ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਅਸਮਾਨ ਵਿੱਚ ਵੀ ਅੱਗ ਦੀਆਂ ਲਪਟਾਂ ਵਿਖਾਈ ਦੇ ਰਹੀਆਂ ਹਨ। ਹਵਾ ਦੀ ਰਫਤਾਰ ਦੇ ਕਾਰਨ ਇਹ ਅੱਗ ਵਧੇਰੇ ਨਹੀਂ ਫੈਲ ਸਕਦੀ ਹੈ। ਉਥੇ ਹੀ ਲੁਈਸਵਿਲੇ ਸ਼ਹਿਰ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੀ ਆਬਾਦੀ 21,000 ਹੈਂ।

ਉਥੇ ਵੀ ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ 13 ਹਜ਼ਾਰ ਦੇ ਲੱਗਭੱਗ ਆਬਾਦੀ ਵਾਲੇ ਸੁਪੀਰੀਅਰ ਨੂੰ ਵੀ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਅੱਗ ਦੇ ਕਾਰਨ ਯੂ ਐਸ ਹਾਈਵੇ 36 ਦੇ ਇਕ ਹਿੱਸੇ ਨੂੰ ਪੂਰੀ ਤਰਾਂ ਬੰਦ ਕੀਤਾ ਗਿਆ ਹੈ। ਇਸ ਅੱਗ ਕਾਰਨ ਜ਼ਖਮੀ ਹੋਏ ਵਿਅਕਤੀਆਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਇਹ ਅੱਗ ਕੋਲੋਰਾਡੋ ਦੇ ਜੰਗਲ ਵਿਚ ਵੀਰਵਾਰ ਨੂੰ ਲੱਗਣੀ ਸ਼ੁਰੂ ਹੋਈ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …