ਅਮਰੀਕਾ ਤੋਂ ਹੁਣ ਆਈ ਇਹ ਵੱਡੀ ਖਬਰ ਵੋਟਾਂ ਦੀ ਗਿਣਤੀ ਦੇ ਬਾਰੇ ਚ
ਅਮਰੀਕਾ ਦੇ ਰਾਸ਼ਟਰਪਤੀ ਪਦ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਅ ਬਾਈਡਨ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਆਹਮੋ ਸਾਹਮਣੇ ਹਨ। ਇਨ੍ਹਾਂ ਚੋਣਾਂ ਦੌਰਾਨ 538 ਇਲੈਕਟ੍ਰੋਲ ਕਾਲਜ ਵੋਟਾਂ ਵਿੱਚੋਂ ਜਿਹੜਾ ਉਮੀਦਵਾਰ 270 ਇਲੈਕਟ੍ਰੋਲ ਕਾਲਜ ਵੋਟਾਂ ਹਾਸਲ ਕਰ ਲਵੇਗਾ ਉਹ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣ ਜਾਵੇਗਾ। ਫਿਲਹਾਲ ਦੀ ਘੜੀ ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਲੀਡ ਵਿੱਚ ਚੱਲ ਰਹੇ ਹਨ ਜਿਨ੍ਹਾਂ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਸਾਰੀਆਂ ਵੋਟਾਂ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ।
ਅਮਰੀਕਾ ਦੇ ਵਿੱਚ ਵੋਟ ਦੇਣਾ ਇੱਕ ਪਵਿੱਤਰ ਕੰਮ ਵਾਂਗ ਹੈ ਅਤੇ ਇਸ ਕੰਮ ਨੂੰ ਨਿਰਪੱਖ ਹੋ ਕੇ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਲੋਕਾਂ ਨੂੰ ਸਬਰ ਅਤੇ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਜ਼ਰੀਏ ਹੀ ਵੋਟਰ ਆਪਣੀ ਰਾਇ ਜ਼ਾਹਿਰ ਕਰ ਸਕਦੇ ਹਨ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਇਸ ਗੱਲ ਦਾ ਸਬੂਤ ਬਣ ਜਾਂਦੇ ਹਨ।
ਬਾਈਡਨ ਨੇ ਕਿਹਾ ਕਿ ਮੈਨੂੰ ਅਤੇ ਸੈਨੇਟਰ ਕਮਲਾ ਹੈਰਿਸ ਨੂੰ ਪੂਰਾ ਵਿਸ਼ਵਾਸ ਹੈ ਕਿ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੀ ਸਾਨੂੰ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ। ਲੋਕ ਸ਼ਾਂਤਮਈ ਢੰਗ ਨਾਲ ਇਸ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ। ਦੱਸਣਯੋਗ ਹੈ ਕਿ ਨਿਊਜ਼ ਏਜੰਸੀ ਫੌਕਸ ਮੁਤਾਬਕ ਚੋਣਾਂ ਦੇ ਦੋ ਦਿਨ ਬੀਤ ਜਾਣ ਤੋਂ ਬਾਅਦ ਕੋਈ ਵੀ ਉਮੀਦਵਾਰ ਜਿੱਤ ਦਰਜ ਕਰਨ ਲਈ ਜ਼ਰੂਰੀ ਵੋਟਾਂ ਨਹੀਂ ਹਾਸਿਲ ਕਰ ਪਾਇਆ ਹੈ।
ਵੋਟਾਂ ਦੇ ਨਤੀਜਿਆਂ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੇ ਰਾਜ ਵਿਸਕਾਨਸਿਨ ਅਤੇ ਮਿਸ਼ੀਗਨ ਵਿੱਚ ਜਿੱਤ ਦਰਜ ਕਰਕੇ ਬਾਈਡਨ 264 ਦੇ ਅੰਕੜੇ ਉਪਰ ਪਹੁੰਚ ਗਏ ਹਨ। ਜਿੱਥੇ ਉਹ ਇਤਿਹਾਸ ਰਚਣ ਤੋਂ ਸਿਰਫ਼ 6 ਕਦਮ ਦੂਰ ਹਨ। ਉਧਰ ਦੂਜੇ ਪਾਸੇ ਡੋਨਾਲਡ ਟਰੰਪ ਲਈ ਇਹ ਅੰਕੜਾ 214 ਉਪਰ ਹੀ ਪਹੁੰਚਿਆ ਹੈ। ਜੇਕਰ ਡੋਨਾਲਡ ਟਰੰਪ ਨੇ ਫਿਰ ਤੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਹੈ ਤੇ ਫਿਰ ਉਨ੍ਹਾਂ ਨੂੰ ਬਾਕੀ ਬਚੇ 4 ਰਾਜਾਂ ਪੈਨਸਲਵੇਨੀਆ, ਨਾਰਥ ਕੈਰੋਲੀਨਾ ਜਾਰਜੀਆ ਅਤੇ ਨੇ ਵਾਦਾ ਵਿੱਚ ਜਿੱਤ ਦਰਜ ਕਰਨੀ ਹੋਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …