Breaking News

ਅਫਗਾਨਿਸਤਾਨ ਏਅਰਪੋਰਟ ਤੋਂ ਸਵਾਰੀਆਂ ਨਾਲ ਭਰੇ ਉੱਡੇ ਹਵਾਈ ਜਹਾਜ ਬਾਰੇ ਹੁਣ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

15 ਅਗਸਤ ਦੇ ਦਿਨ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਕਬਜ਼ਾ ਕਰ ਲਿਆ ਗਿਆ ਸੀ ਅਤੇ ਉਸ ਸਮੇਂ ਦੇਸ਼ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਵੀ ਦੇਸ਼ ਨੂੰ ਛਡ ਕੇ ਭੱਜ ਗਏ ਸਨ ਅਤੇ ਇਸ ਸਮੇਂ ਸੰਯੁਕਤ ਅਰਬ ਅਮੀਰਾਤ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਉੱਥੇ ਹੀ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਵਿਚ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਜਿੱਥੇ ਤਾਲੀਬਾਨ ਦੇ ਲੜਾਕਿਆਂ ਵਲੋ ਫਾਇਰਿੰਗ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ ਅਤੇ ਅਫਗਾਨਿਸਤਾਨ ਦੇ ਉਨ੍ਹਾਂ ਲੋਕਾਂ ਵੱਲੋਂ ਦੇਸ਼ ਛੱਡ ਕੇ ਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਓਥੇ ਹੀ ਵੱਖ ਵੱਖ ਦੇਸ਼ਾਂ ਦੇ ਹਵਾਈ ਫੌਜ ਦੇ ਜਹਾਜ਼ਾਂ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਅਤੇ ਅਫਗਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।

ਇਸ ਸਮੇਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਉੱਪਰ ਵੀ ਅਮਰੀਕਾ ਦੀ ਫ਼ੌਜ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਹੁਣ ਅਫਗਾਨਿਸਤਾਨ ਏਅਰਪੋਰਟ ਤੋਂ ਆ ਗਈ ਓਹੀ ਖਬਰ ਜਿਸਦਾ ਡਰ ਸਭ ਨੂੰ ਡਰ ਸੀ ਉਸ ਬਾਰੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ। ਇਸ ਸਮੇਂ ਅਫਗਾਨਿਸਤਾਨ ਵਿਚ ਸਥਿਤੀ ਕਾਫ਼ੀ ਤਣਾਅਪੂਰਣ ਬਣੀ ਹੋਈ ਹੈ ਉਥੇ ਹੀ ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਾਲਿਬਾਨ ਵੱਲੋਂ ਇਕ ਜਹਾਜ਼ ਉੱਪਰ ਹਮਲਾ ਕੀਤਾ ਗਿਆ ਹੈ।

ਜਹਾਜ਼ ਉੱਪਰ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਕਾਬਲ ਦੇ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ। ਉਸ ਸਮੇਂ ਇਸ ਫੌਜੀ ਟਰਾਂਸਪੋਰਟ ਜਹਾਜ਼ ਉੱਪਰ ਫਾਇਰਿੰਗ ਕੀਤੀ ਗਈ। ਜਿਸ ਵਿਚ ਜਹਾਜ ਦਾ ਵਾਲ ਵਾਲ ਬਚਾਅ ਹੋ ਗਿਆ ਹੈ। ਇਟਲੀ ਦਾ ਇਹ ਇੱਕ ਫੌਜੀ ਦਾ ਟਰਾਂਸਪੋਰਟ ਜਹਾਜ਼ ਸੀ। ਜੋ ਕਾਬਲ ਦੇ ਹਵਾਈ ਅੱਡੇ ਤੋਂ 100 ਅਫ਼ਗ਼ਾਨ ਨਾਗਰਿਕਾਂ ਨੂੰ ਲੈ ਕੇ ਉਡਾਣ ਭਰ ਰਿਹਾ ਸੀ।

ਜਿਸ ਵਿੱਚ ਇਟਲੀ ਦਾ ਇਕ ਪੱਤਰਕਾਰ ਵੀ ਮੌਜੂਦ ਸੀ ਜਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉੱਥੇ ਹੀ ਵੀਰਵਾਰ ਨੂੰ ਇਟਲੀ ਦੇ ਫੌਜੀ ਟਰਾਂਸਪੋਰਟ ਜਹਾਜ਼ ਨਾਲ ਵਾਪਰਿਆ ਇਸ ਹਾਦਸੇ ਬਾਰੇ ਇਟਲੀ ਦੇ ਰੱਖਿਆ ਮੰਤਰਾਲੇ ਦੇ ਇਕ ਸੂਤਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ, ਕਿ ਜਿਸ ਸਮੇਂ ਉਨ੍ਹਾਂ ਦੇ ਦੇਸ਼ ਦਾ ਇਹ ਜਹਾਜ਼ ਉਡਾਨ ਭਰ ਰਿਹਾ ਸੀ ਤਾਂ ਉਸ ਉੱਪਰ ਫਾਇਰਿੰਗ ਕੀਤੀ ਗਈ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …