ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਤੋਂ ਹੀ ਦੇਸ਼ ਵਿੱਚ ਕੋਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਬਹੁਤ ਸਾਰੇ ਰੋਜ਼ਗਾਰ ਬੰਦ ਹੋਣ ਨਾਲ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਠੱਪ ਹੋ ਗਏ ਹਨ। ਜਿਸ ਕਾਰਨ ਲੋਕਾਂ ਦੇ ਕੰਮ ਕਾਜ ਜਾਣ ਨਾਲ ਲੋਕਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰੋਨਾ ਦੇ ਦੌਰ ਵਿੱਚ ਲੋਕਾਂ ਵੱਲੋਂ ਜਮਾਂ ਪੂੰਜੀ ਦੀ ਵਰਤੋਂ ਵੀ ਕਰ ਲਈ ਜਾਣ ਤੋਂ ਬਾਅਦ ਲੋਕ ਭਾਰੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਅਗਰ ਕਿਸੇ ਇਨਸਾਨ ਨੂੰ ਕਿਸੇ ਪਾਸੇ ਤੋਂ ਪੈਸੇ ਮਿਲਣ ਦੀ ਉਮੀਦ ਹੋਵੇ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਅਚਾਨਕ ਪੈਸਿਆਂ ਦੇ ਮਿਲਣ ਦੇ ਬਹੁਤ ਸਾਰੇ ਕਿੱਸੇ ਸਾਹਮਣੇ ਆਉਂਦੇ ਹਨ।
ਪਰ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਤੇ ਹੈਰਾਨੀ ਵੀ ਹੁੰਦੀ ਹੈ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਹੁਣ ਰੁੱਖ ਤੋਂ ਡਿੱਗ ਰਹੇ ਪੈਸਿਆਂ ਨੂੰ ਲੋਕਾਂ ਵੱਲੋਂ ਇਕੱਠੇ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਸਭ ਲੋਕ ਹੈਰਾਨ ਰਹਿ ਗਏ ਹਨ। ਦੇਸ਼ ਵਿਚ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਜਿੱਥੇ ਕਈ ਸੂਬਿਆਂ ਵਿੱਚ ਤਾਲਾਬੰਦੀ ਕੀਤੀ ਗਈ ਹੈ। ਉਥੇ ਹੀ ਇਹ ਘਟਨਾ ਸਾਹਮਣੇ ਆਈ ਹੈ ਉੱਤਰ ਪ੍ਰਦੇਸ਼ ਦੇ ਸ਼ਾਹਾਬਾਦ ਤੋ, ਜਿੱਥੇ ਲੋਕਾਂ ਨੂੰ ਇੱਕ ਦਰੱਖਤ ਤੋਂ ਅਚਾਨਕ ਹੀ ਪੈਸੇ ਡਿੱਗਣ ਲੱਗ ਪਏ।
ਜਿਨ੍ਹਾਂ ਵਿਚ 50,100 ਤੇ 200 ਅਤੇ 500 ਦੇ ਨੋਟ ਸ਼ਾਮਲ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਮਪੁਰ ਦੇ ਸ਼ਾਹਾਬਾਦ ਵਿੱਚ ਡਾਇਲ 112 ਚ ਤਾਇਨਾਤ ਇੱਕ ਪੁਲਿਸ ਮੁਲਾਜਮ ਦਾ ਪਰਸ ਬਾਂਦਰ ਵੱਲੋਂ ਲੈ ਕੇ ਦਰਖ਼ਤ ਉੱਪਰ ਜਾਣ ਉਪਰੰਤ ਉਸ ਪਰਸ ਵਿਚੋਂ ਨੋਟ ਕੱਢ ਕੇ ਥੱਲੇ ਸੁੱਟਣੇ ਸ਼ੁਰੂ ਕਰ ਦਿੱਤੇ ਗਏ। ਇਸ ਦੌਰਾਨ ਹੀ ਲੋਕਾਂ ਵੱਲੋਂ ਦਰੱਖ਼ਤ ਤੋਂ ਡਿਗਦੇ ਹੋਏ ਪੈਸੇ ਵੇਖ ਕੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ। ਇਸ ਗਲ ਤੋਂ ਲੋਕ ਬਹੁਤ ਖੁਸ਼ ਹੋਏ ਕਿ ਦਰੱਖਤ ਤੋਂ ਪੈਸਿਆਂ ਦੀ ਬਰਸਾਤ ਹੋ ਰਹੀ ਹੈ।
ਪਰ ਉਸ ਸਮੇਂ ਉਨ੍ਹਾਂ ਦੀ ਖੁਸ਼ੀ ਵਿੱਚ ਮਾਯੂਸੀ ਵਿੱਚ ਤਬਦੀਲ ਹੋ ਗਈ,ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਪੈਸੇ ਦਰੱਖਤ ਉੱਪਰੋਂ ਇਕ ਬਾਂਦਰ ਵੱਲੋਂ ਸੁੱਟੇ ਜਾ ਰਹੇ ਹਨ। ਜੋ ਕਿ ਇਕ ਪੁਲਸ ਮੁਲਾਜ਼ਮ ਦੇ ਹਨ। ਸੱਚਾਈ ਪਤਾ ਲੱਗਣ ਤੇ ਸਾਰੇ ਲੋਕਾਂ ਵੱਲੋਂ ਪੈਸਿਆਂ ਨੂੰ ਵਾਪਸ ਕਰਨਾ ਪਿਆ। ਵਾਪਰੀ ਇਸ ਘਟਨਾ ਕਾਰਨ ਸ਼ਾਹਾਬਾਦ ਕਸਬਾ ਪੈਸਿਆਂ ਦੀ ਬਰਸਾਤ ਕਾਰਨ ਸੁਰਖੀਆਂ ਵਿਚ ਆ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …