ਆਈ ਤਾਜ਼ਾ ਵੱਡੀ ਖਬਰ
ਕੋਰੋਨਾ ਦੇ ਚੱਲਦੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾ ਗੁਆਈਆਂ ਹੈ l ਬਹੁਤ ਸਾਰੇ ਫ਼ਿਲਮੀ ਲੋਕ , ਕਲਾਕਾਰ ਇਸ ਮਹਾਮਾਰੀ ਦੀ ਲਪੇਟ ਦੇ ਵਿੱਚ ਆ ਗਏ l ਇਸ ਕੋਰੋਨਾ ਕਾਲ ਦੇ ਵਿੱਚ ਜਿਥੇ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਸਨ l ਓਥੇ ਹੀ ਡਾਕਟਰਾਂ ਅਤੇ ਪੱਤਰਕਾਰਾਂ ਨੇ ਇਸ ਸਮੇ ਦੌਰਾਨ ਬਹੁਤ ਹੀ ਵਧੀਆ ਭੂਮਿਕਾ ਨਿਭਾਈ l ਓਹਨਾ ਨੇ ਇਸ ਮਹਾਮਾਰੀ ਦੇ ਸਮੇ ਦੇ ਵਿੱਚ ਇੱਕ ਯੋਧਾ ਦੇ ਵਾਂਗਰ ਕੰਮ ਕੀਤਾ l ਜਿਥੇ ਡਾਕਟਰਾਂ ਨੇ ਲੋਕਾਂ ਦੀ ਜਾਨ ਬਚਾਈ , ਓਥੇ ਹੀ ਪੱਤਰਕਾਰਾਂ ਨੇ ਲੋਕਾਂ ਨੂੰ ਕੋਰੋਨਾ ਦੇ ਕਾਰਨ ਬਣ ਰਹੇ ਮਾੜੇ ਹਾਲਤਾਂ ਦੀ ਜਾਣਕਾਰੀ ਦੇ ਕੇ ਸਾਵਧਾਨ ਕੀਤਾ l ਇਸ ਦੌਰਾਨ ਇਹਨਾਂ ਕਈ ਯੋਧਿਆਂ ਨੇ ਆਪਣੀਆਂ ਜਾਨਾ ਤੱਕ ਗੁਆ ਦਿਤੀਆਂ ਹਨ l
ਇਸੇ ਵਿਚਕਾਰ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ l ਹਰ ਮੁੱਦੇ ‘ਤੇ ਬੇਬਾਕੀ ਪੱਤਰਕਾਰਿਤਾ ਕਰਨ ਵਾਲੇ ਪੱਤਰਕਾਰ ਅੱਜ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਅਲਵਿਦਾ ਆਖ ਗਏ l ਓਡੀਆ ਦੈਨਿਕ ‘ਦ ਸਮਾਜ’ ਦੇ ਸਾਬਕਾ ਸੰਪਾਦਕ ਮਨੋਰਮਾ ਮਹਾਪਾਤਰਾ ਦਾ ਅੱਜ ਕਲਕੱਤਾ ਦੇ ਹਸਪਤਾਲ ਦੇ ਵਿੱਚ ਇਲਾਜ਼ ਦੌਰਾਨ ਦੇਹਾਂਤ ਹੋ ਗਿਆ l ਮਿਲੀ ਜਾਣਕਾਰੀ ਤੋਂ ਪਤਾ ਲਗਿਆ ਹੈ ਕਿ ਮਹਾਪਾਤਰਾ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਸੀ , ਜਿਸ ਕਾਰਨ ਓਹਨਾ ਨੂੰ ਕਲਕੱਤਾ ਦੇ ਹਸਪਤਾਲ ਦੇ ਵਿੱਚ ਇਲਾਜ਼ ਦੇ ਲਈ ਦਾਖ਼ਲ ਕਰਵਾਇਆ ਗਿਆ ਸੀ
ਜਿਥੇ ਅੱਜ ਇਲਾਜ਼ ਦੌਰਾਨ ਓਹਨਾ ਦਾ ਦੇਹਾਂਤ ਹੋ ਗਿਆ l ਜਿਸ ਕਾਰਨ ਪੱਤਰਕਾਰਿਤਾ ਦੇ ਖੇਤਰ ਦੇ ਵਿੱਚ ਇੱਕ ਅਜਿਹਾ ਹੀਰਾ ਗੁਵਾਚ ਗਿਆ ਜਿਸਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ lਇਸ ਲੇਖਕ ਤੇ ਪੱਤਰਕਾਰ ਦੀ ਮੌਤ ਦੇ ਚਲਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ l ਓਹਨਾ ਨੇ ਆਪਣੇ ਸੋਸ਼ਲ ਮੀਡਿਆ ਤੇ ਪੋਸਟ ਸਾਂਝੀ ਕਰਕੇ ਲਿਖਿਆ ਗਿਆ ਕਿ ਸ਼ਹੂਰ ਸਾਹਿਤਕਾਰ ਮਨੋਰਮਾ ਮਹਾਪਾਤਰਾ ਦੇਹਾਂਤ ਤੋਂ ਬਹੁਤ ਜ਼ਿਆਦਾ ਦੁਖੀ ਹਾਂ। ਉਨ੍ਹਾਂ ਨੂੰ ਉਨ੍ਹਾਂ ਦੀ ਲੇਖਣੀ ਲਈ ਯਾਦ ਕੀਤਾ ਜਾਵੇਗਾ।
ਓਹਨਾ ਲਿਖਿਆ ਕਿ ਮਨੋਰਮਾ ਮਹਾਪਾਤਰਾ ਨੇ ਮੀਡੀਆ ’ਚ ਵੀ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾ ਓਮ ਸ਼ਾਂਤੀ। ਸੋ ਇਸ ਮਸ਼ਹੂਰ ਹਸਤੀ ਦੀ ਮੌਤ ਦੇ ਚੱਲਦੇ ਸਮੁਚੇ ਜਗਤ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …