Breaking News

ਅਚਾਨਕ ਵਧੇ ਕੇਸਾਂ ਕਰਕੇ ਇਥੇ ਲਗਾਤਾ – 31 ਅਗਸਤ ਤਕ ਲਾਕ ਡਾਊਨ

31 ਅਗਸਤ ਤਕ ਲਾਕ ਡਾਊਨ

ਚਾਈਨਾ ਤੋਂ ਸ਼ੁਰੂ ਕੋਰੋਨਾ ਵਾਇਰਸ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਪਾਸੇ ਇਸ ਚਾਨੀਜ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਲੱਖਾਂ ਦੀ ਗਿਣਤੀ ਵਿਚ ਰੋਜਾਨਾ ਹੀ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਜਾਨ ਇਸ ਵਾਇਰਸ ਦਾ ਕਰਕੇ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕੇ ਇਸ ਨੂੰ ਰੋਕਣ ਦਾ ਸਭ ਤੋਂ ਕਾਰਗਰ ਇਕੋ ਇੱਕ ਤਰੀਕਾ ਹੈ ਲਾਕ ਡਾਊਨ। ਇਸ ਤਰਾਂ ਕਰਕੇ ਹੀ ਇਸ ਵਾਇਰਸ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਮਹਾਰਾਸ਼ਟਰ ‘ਚ ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ 31 ਅਗਸਤ ਤੱਕ ਲਈ ਲਾਕਡਾਊਨ ਵਧਾਉਣ ਦਾ ਫ਼ੈਸਲਾ ਲਿਆ ਹੈ। ਦੱਸ ਦਈਏ ਕਿ ਮਹਾਰਾਸ਼ਟਰ ‘ਚ ਕੋਰੋਨਾ ਦੇ ਮਾਮਲੇ 4 ਲੱਖ ਦੇ ਪਾਰ ਹੋ ਗਏ ਹਨ। ਬੀਤੇ 24 ਘੰਟੇ ‘ਚ ਇੱਥੇ 9211 ਨਵੇਂ ਕੇਸ ਸਾਹਮਣੇ ਆਏ ਹਨ ਅਤੇ 298 ਲੋਕਾਂ ਦੀ ਮੌਤ ਹੋਈ ਹੈ।

ਸੂਬੇ ‘ਚ ਕੋਰੋਨਾ ਦੇ ਕੁਲ 4,00,651 ਕੇਸ ਹਨ ਅਤੇ 14,463 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ 1,46,129 ਐਕਟਿਵ ਕੇਸ ਹਨ। ਬੁੱਧਵਾਰ ਨੂੰ 7,478 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਹੁਣ ਤੱਕ 2,39,755 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।

ਉਥੇ ਹੀ, ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪਿਛਲੇ 24 ਘੰਟੇ ‘ਚ 1,109 ਨਵੇਂ ਮਾਮਲੇ ਸਾਹਮਣੇ ਆਏ ਅਤੇ 60 ਲੋਕਾਂ ਦੀ ਮੌਤ ਹੋਈ। ਦੇਸ਼ ਦੀ ਆਰਥਿਕ ਰਾਜਧਾਨੀ ‘ਚ ਕੋਰੋਨਾ ਦੇ ਕੁਲ 1,11,991 ਕੇਸ ਹੋ ਗਏ ਹਨ ਅਤੇ 6,247 ਲੋਕਾਂ ਦੀ ਜਾਨ ਜਾ ਚੁੱਕੀ ਹੈ।

31 ਅਗਸਤ ਤੱਕ ਵਧਾਇਆ ਗਿਆ ਲਾਕਡਾਊਨ
ਮਹਾਰਾਸ਼ਟਰ ‘ਚ ਲਾਕਡਾਊਨ 31 ਅਗਸਤ ਤੱਕ ਵਧਾਇਆ ਗਿਆ ਹੈ। ਹਾਲਾਂਕਿ ਮਿਸ਼ਨ ਬਿਗਿਨ ਅਗੇਨ ਦੇ ਤਹਿਤ ਛੋਟ ਵੀ ਦਿੱਤੀ ਗਈ ਹੈ। ਸੂਬੇ ‘ਚ 5 ਅਗਸ‍ਤ ਤੋਂ ਮਾਲ ਅਤੇ ਮਾਰਕੀਟ ਕੰ‍ਪ‍ਲੈਕ‍ਸ ਖੁੱਲ੍ਹ ਜਾਣਗੇ ਪਰ ਸਿਨੇਮਾ ਅਤੇ ਫੂਡ ਕੋਰਟ ਬੰਦ ਰਹਿਣਗੇ। ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਮਾਲ‍ ਖੋਲ੍ਹਣ ਦੀ ਮਵਜ਼ੂਰੀ ਦਿੱਤੀ ਗਈ ਹੈ।

ਉਥੇ ਹੀ, ਹੁਣ ਟੈਕਸੀ ਅਤੇ ਚਾਰ ਪਹੀਆ ਵਾਹਨ ‘ਚ ਡਰਾਇਵਰ ਅਤੇ 3 ਲੋਕ ਬੈਠ ਸਕਦੇ ਹਨ। ਦੋ ਪਹੀਆ ‘ਤੇ 2 ਲੋਕਾਂ ਨੂੰ ਮਨਜ਼ੂਰੀ ਦਿੱਤੀ ਗਈ। ਲੋਕਾਂ ਦੇ ਇਕੱਠੇ ਹੋਣ ‘ਤੇ, ਸੋਸ਼ਲ ਡਿਸਟੈਂਸਿੰਗ, ਮਾਸਕ ਦੀ ਵਰਤੋ ਅਤੇ ਘਰ ਤੋਂ ਕੰਮ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਰਹਿਣਗੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …