Breaking News

ਅਚਾਨਕ ਕੋਰੋਨਾ ਦਾ ਕਰਕੇ ਹੁਣ ਇਥੇ ਹੋ ਗਿਆ ਫਿਰ ਕਰਫਿਊ ਲਗਣ ਦਾ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਤ ਕੀਤਾ ਹੋਇਆ ਹੈ। ਕੋਈ ਵੀ ਦੇਸ਼ ਇਸ ਦੇ ਪ੍ਰਕੋਪ ਤੋਂ ਬਚ ਨਹੀਂ ਸਕਿਆ। ਕਰੋਨਾ ਕੇਸਾਂ ਦੇ ਵਾਧੇ ਨੂੰ ਵੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਤਾਲਾਬੰਦੀ ਕੀਤੀ ਜਾ ਰਹੀ ਹੈ। ਸਰਦੀ ਦੇ ਵਧਣ ਨਾਲ ਮੁੜ ਤੋ ਕਰੋਨਾ ਕੇਸਾਂ ਵਿੱਚ ਉਛਾਲ ਵੇਖਿਆ ਜਾ ਰਿਹਾ ਹੈ। ਭਾਰਤ ਵਿਚ ਜਿੱਥੇ ਕਰੋਨਾ ਕੇਸਾਂ ਵਿੱਚ ਕਮੀ ਆਈ ਸੀ, ਉਥੇ ਰਾਜਸਥਾਨ ਵਿਚ ਮੁੜ ਤੋਂ ਕੇਸਾਂ ਦੇ ਵਾਧੇ ਨੂੰ ਵੇਖਦੇ ਹੋਏ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੰਜਾਬ ਅੰਦਰ ਜਿਥੇ ਕਰੋਨਾ ਕੇਸਾਂ ਵਿੱਚ ਕਮੀ ਦੇਖੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਵੱਲੋਂ ਰਾਤ ਦਾ ਕਰਫ਼ਿਊ 1 ਜਨਵਰੀ ਤੋਂ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਹੁਣ ਰਾਜਸਥਾਨ ਸੂਬੇ ਅੰਦਰ 15 ਜਨਵਰੀ ਤੱਕ ਕਰੋਨਾ ਦੇ ਵਧੇ ਹੋਏ ਕੇਸਾਂ ਨੂੰ ਵੇਖਦੇ ਹੋਏ ਨਵੀਂ ਗਾਈਡ ਲਾਈਨ ਜਾਰੀ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਰਾਜਸਥਾਨ ਦੇ 13 ਜਿਲ੍ਹਿਆਂ ਵਿੱਚ ਪੈਂਦੇ ਸ਼ਹਿਰੀ ਇਲਾਕਿਆਂ ਵਿਚ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਕਰਫਿਊ ਰਾਤ 8 ਵਜੇ ਤੋਂ ਸਵੇਰੇ 6 ਵਜੇ ਤਕ ਰਾਤ ਦੇ ਸਮੇਂ ਇਨ੍ਹਾਂ ਸਾਰੇ ਇਲਾਕਿਆਂ ਵਿੱਚ ਲਾਗੂ ਕੀਤਾ ਗਿਆ ਹੈ।

ਵਪਾਰਕ ਅਦਾਰਿਆਂ ਦਫਤਰਾਂ ਅਤੇ ਦੁਕਾਨਾਂ ਨੂੰ ਅਜੇ ਤੱਕ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਨ੍ਹਾਂ ਸਭ ਅਦਾਰਿਆਂ ਨੂੰ ਬੰਦ ਕਰਨ ਦਾ ਸਮਾ ਸ਼ਾਮ 7 ਵਜੇ ਤੱਕ ਦਿੱਤਾ ਗਿਆ ਹੈ। ਵਿਆਹ ਸ਼ਾਦੀ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਵਿੱਚ ਵੀ 100 ਤੋਂ ਵੱਧ ਲੋਕਾਂ ਦੇ ਹਾਜ਼ਰ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਪਾਬੰਦੀ ਦੇ ਸਮੇਂ ਦੌਰਾਨ ਅਗਰ ਕੋਈ ਵੀ ਵਿਅਕਤੀ ਕਿਸੇ ਵਿਆਹ ਜਾਂ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੱਸ, ਰੇਲ ਜਾਂ ਹਵਾਈ ਯਾਤਰਾ ਕਰ ਰਿਹਾ ਹੋਵੇਗਾ

ਤਾਂ ਉਸਨੂੰ ਵੱਖਰੀ ਕੈਟਾਗਰੀ ਵਿਚ ਰੱਖਿਆ ਜਾਵੇਗਾ। 15 ਜਨਵਰੀ ਤੱਕ ਲਈ ਸੂਬੇ ਦੇ ਸਾਰੇ ਸਿਨੇਮਾ-ਹਾਲ, ਮਲਟੀਪਲੈਕਸ ਨਵੀਆਂ ਹਦਾਇਤਾਂ ਦੇ ਅਨੁਸਾਰ ਬੰਦ ਕੀਤੇ ਗਏ ਹਨ। ਸੋਸ਼ਲ ਡਿਸਟੈਂਸ ਅਤੇ ਮਾਸਕ ਨਾ ਪਹਿਨਣ ਵਾਲੇ ਲੋਕਾਂ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਵਿੱਦਿਅਕ ਅਦਾਰੇ ਵੀ ਬੰਦ ਰਹਿਣਗੇ। ਇਹ ਪਾਬੰਦੀ ਰਾਜਸਥਾਨ ਦੇ ਜੈਪੁਰ ,ਜੋਧਪੁਰ ,ਅਜਮੇਰ ,ਬੀਕਾਨੇਰ, ਉਦੈਪੁਰ, ਕੋਟਾ, ਅਲਵਰ ਸਮੇਤ 13 ਜਿਲਿਆਂ ਵਿੱਚ ਲਗਾਈ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …