Breaking News

ਅਚਾਨਕ ਆਏ ਕੋਰੋਨਾ ਕੇਸਾਂ ਦਾ ਕਰਕੇ ਸਰਕਾਰ ਨੇ ਇਥੇ ਲਗਾਤਾ ਲਾਕ ਡਾਊਨ-ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੂਰੇ ਵਿਸ਼ਵ ਵਿੱਚ ਕਰੋਨਾ ਨੇ ਆਪਣਾ ਅਸਰ ਵਿਖਾਇਆ ਹੈ। ਜਿਸ ਕਾਰਨ ਦੇਸ਼ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਅਜੇ ਵੀ ਲਾਕ ਡਾਊਨ ਕੀਤਾ ਗਿਆ ਹੈ। ਕਰੋਨਾ ਦੀ ਮਾਰ ਪੈਣ ਨਾਲ ਸਾਰੇ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਮੁੜ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ ਸੀ। ਸਭ ਦੇਸ਼ਾਂ ਵੱਲੋਂ ਇਸ ਆਰਥਿਕ ਮੰਦੀ ਦੇ ਦੌਰ ਤੋਂ ਉ-ਭ-ਰ-ਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

ਉੱਥੇ ਹੀ ਬ੍ਰਿਟੇਨ ਵਿਚ ਮਿਲਣ ਵਾਲੇ ਨਵੇ ਸਟਰੇਨ ਕਾਰਨ ਮੁੜ ਤੋਂ ਸਭ ਦੇਸ਼ ਚਿੰਤਾ ਵਿਚ ਹਨ। ਸਭ ਤੋਂ ਵੱਧ ਪ੍ਰਭਾਵਤ ਅਮਰੀਕਾ ਹੋਇਆ ਹੈ, ਜਿੱਥੇ ਕਰੋਨਾ ਦੇ ਕੇਸ ਸਭ ਤੋਂ ਜਿਆਦਾ ਪਾਏ ਗਏ ਹਨ। ਹੁਣ ਅਚਾਨਕ ਆਏ ਕਰੋਨਾ ਕੇਸਾਂ ਦੇ ਕਾਰਨ ਸਰਕਾਰ ਵੱਲੋਂ ਇਥੇ ਵੀ ਤਾਲਾ ਬੰਦੀ ਲਗਾ ਦਿੱਤੀ ਗਈ ਹੈ। ਨਿਊਜ਼ੀਲੈਂਡ ਦੇ ਸੂਬੇ ਆਕਲੈਂਡ ਵਿੱਚ ਕਰੋਨਾ ਦੇ ਕਾਰਨ ਫਿਰ ਤੋਂ ਤਾਲਾ ਬੰਦੀ ਕੀਤੀ ਗਈ ਹੈ। ਆਕਲੈਂਡ ਨਿਊਜ਼ੀਲੈਂਡ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ। ਜਿਸ ਦੀ ਅਬਾਦੀ 14. 70 ਲੱਖ ਹੈ।

ਉਥੇ ਹੀ ਪੂਰੇ ਨਿਊਜ਼ੀਲੈਂਡ ਦੀ ਕੁੱਲ ਆਬਾਦੀ 50 ਲੱਖ ਦੇ ਕਰੀਬ ਹੈ। ਬ੍ਰਿਟੇਨ ਵਿਚ ਮਿਲਣ ਵਾਲੇ ਨਵੇਂ ਵਾਇਰਸ ਦੇ ਕੇਸ ਵੀ ਕਈ ਦੇਸ਼ਾਂ ਅੰਦਰ ਤੇਜ਼ੀ ਨਾਲ ਫੈਲ ਰਹੇ ਹਨ। ਜਿਨ੍ਹਾਂ ਵਿੱਚ ਅਮਰੀਕਾ ਦੇ 44 ਸੂਬਿਆਂ ਵਿੱਚ ਹੁਣ ਤੱਕ ਕਰੋਨਾ ਦੇ ਨਵੇਂ ਵੇ-ਰੀ-ਐਂ-ਟ ਦੇ ਕਰੀਬ 1000 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੱਥੇ 986 ਮਾਮਲੇ ਬ੍ਰਿਟੇਨ ਵਾਲੇ ਨਵੇਂ ਸਟ੍ਰੇਨ ਦੇ, 13 ਮਾਮਲੇ ਸਾਊਥ ਅਫਰੀਕਾ, 3 ਮਾਮਲੇ ਬ੍ਰਾਜ਼ੀਲ ਵਾਲੇ ਵੈਰੀਐਂਟ ਦੇ ਪਾਏ ਗਏ ਹਨ। ਹੁਣ ਆਕਲੈਂਡ ਵਿੱਚ ਇੱਕ ਪਰਿਵਾਰ ਦੇ ਹੀ ਤਿੰਨ ਮੈਂਬਰ ਕਰੋਨਾ ਤੋਂ ਪੀੜਤ ਪਾਏ ਗਏ ਹਨ।

ਜਿਸ ਕਾਰਨ ਸੂਬੇ ਅੰਦਰ ਤਾਲਾ ਬੰਦੀ ਕੀਤੀ ਗਈ ਹੈ। ਇਨ੍ਹਾਂ ਵਿੱਚ ਪਰਿਵਾਰ ਵਿੱਚ ਮਾਤਾ ਪਿਤਾ ਅਤੇ ਬੇਟੀ ਨੂੰ ਕਰੋਨਾ ਹੋਇਆ ਹੈ। ਪੀੜਤ ਔਰਤ ਨੇ ਹਵਾਈ ਅੱਡੇ ਤੇ ਲਾਂਡਰੀ ਵਿਚ ਕੰਮ ਕਰਦੀ ਹੈ। ਉਸ ਦੀ ਬੇਟੀ ਪਪਾਟੋਟੋ ਹਾਈ ਸਕੂਲ ਵਿਚ ਪੜ੍ਹਦੀ ਹੈ। ਦੋਹਾਂ ਜਗ੍ਹਾ ਉਪਰ ਦੇ ਨਾਲ ਨਾਲ ਸੁਪਰ ਮਾਰਕੀਟ ਨੂੰ ਵੀ ਐਕਸ ਪੋਜਰ ਲਿਸਟ ਵਿੱਚ ਪਾਇਆ ਗਿਆ ਹੈ। ਇਸ ਪਰਿਵਾਰ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਸਭ ਨੂੰ ਆਈਸੋ ਲੇਟ ਵੀ ਕੀਤਾ ਗਿਆ ਹੈ। ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …