Breaking News

ਅਚਾਨਕ ਅੰਤਰਾਸ਼ਟਰੀ ਫਲਾਈਟਾਂ ਬਾਰੇ ਆਈ ਮਾੜੀ ਖਬਰ – ਹੋ ਗਿਆ ਇਹ ਐਲਾਨ

ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੀ ਬਿਮਾਰੀ ਦੀ ਇਸ ਸਮੇਂ ਦੂਜੀ ਵੱਡੀ ਲਹਿਰ ਪੂਰੇ ਵਿਸ਼ਵ ਉਪਰ ਛਾਈ ਹੋਈ ਹੈ। ਇਸ ਸਮੇਂ ਦੁਨੀਆਂ ਦਾ ਹਰ ਇੱਕ ਦੇਸ਼ ਇਸ ਲਾਗ ਦੀ ਬਿਮਾਰੀ ਦੀ ਦੂਜੀ ਵੱਡੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਕੋਰੋਨਾ ਵਾਇਰਸ ਦੀ ਇਸ ਦੂਸਰੀ ਲਹਿਰ ਕਾਰਨ ਪੂਰੇ ਵਿਸ਼ਵ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਸੱਚਮੁੱਚ ਹੀ ਸਮੁੱਚੀ ਇਨਸਾਨੀਅਤ ਦੇ ਲਈ ਜਲਦ ਨਾ ਖਤਮ ਹੋਣ ਵਾਲੀ ਸਮੱਸਿਆ ਦਾ ਸੰਕੇਤ ਹਨ। ਕੋਰੋਨਾ ਵਾਇਰਸ ਦੀ ਇਸ ਲਹਿਰ ਤੋਂ ਬਚਾਅ ਵਾਸਤੇ ਤਮਾਮ ਦੇਸ਼ਾਂ ਨੇ ਵੱਖ ਵੱਖ ਬਚਾਅ ਪ੍ਰਬੰਧ ਕੀਤੇ ਹੋਏ ਹਨ।

ਜਿੱਥੇ ਬ੍ਰਿਟੇਨ ਨੇ ਦੇਸ਼ ਅੰਦਰ ਵੱਖ-ਵੱਖ ਹਿੱਸਿਆਂ ਵਿਚ ਨਵੇਂ ਲਾਕਡਾਊਨ ਨੂੰ ਲਾਗੂ ਕਰਨ ਦਾ ਆਦੇਸ਼ ਬੀਤੇ ਦਿਨੀਂ ਦਿੱਤਾ ਸੀ। ਇਸ ਦੌਰਾਨ ਦੇਸ਼ ਅੰਦਰ ਪੂਰਨ ਤੌਰ ‘ਤੇ ਤਾਲਾਬੰਦੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ। ਜਿਸ ਦੇ ਮੱਦੇਨਜ਼ਰ ਹੁਣ ਬਾਕੀ ਦੇ ਦੇਸ਼ ਕਈ ਅਹਿਮ ਕਦਮ ਉਠਾਉਣ ਲੱਗ ਪਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਾਇਰਸ ਦਾ ਇਹ ਨਵਾਂ ਦੌਰ ਬ੍ਰਿਟੇਨ ਦੀ ਸਰਕਾਰ ਦੇ ਵੱਸ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਬ੍ਰਿਟੇਨ ਤੋਂ ਆਉਣ ਵਾਲੀਆਂ ਹਵਾਈ ਉਡਾਨਾਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ।

ਯੂਰਪ ਦੇ ਕਈ ਦੇਸ਼ਾਂ ਨੇ ਬ੍ਰਿਟੇਨ ਨਾਲ ਜੁੜੀਆਂ ਹੋਈਆਂ ਹਵਾਈ ਸੇਵਾਵਾਂ ਨੂੰ ਰੱਦ ਕਰ ਦਿੱਤਾ ਹੈ। ਇਹਨਾਂ ਦੇਸ਼ਾਂ ਵਿਚ ਬੈਲਜੀਅਮ, ਇਟਲੀ, ਅਤੇ ਨੀਦਰਲੈਂਡ ਨੇ ਯੂਨਾਈਟਡ ਕਿੰਗਡਮ ਤੋਂ ਆਉਣ ਵਾਲੀਆਂ ਉਡਾਨਾਂ ਉੱਪਰ ਪਾਬੰਦੀ ਲਗਾ ਦਿੱਤੀ ਹੈ। ਇਹ ਵੀ ਖ਼ਬਰ ਸੁਣਨ ਵਿਚ ਆ ਰਹੀ ਹੈ ਕਿ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਫ਼ਰਾਂਸ ਅਤੇ ਜਰਮਨੀ ਵੀ ਬ੍ਰਿਟੇਨ ਦੇ ਨਾਲ ਹਵਾਈ ਸੇਵਾਵਾਂ ਨੂੰ ਰੱਦ ਕਰਨ ਬਾਰੇ ਤਿਆਰੀ ਕਰ ਰਹੇ ਹਨ। ਇਹ ਵੀ ਆਖਿਆ ਜਾ ਰਿਹਾ ਹੈ

ਕਿ ਆਸਟਰੀਆ ਵੀ ਬ੍ਰਿਟੇਨ ਵਿਚ ਕੰਟਰੋਲ ਤੋਂ ਬਾਹਰ ਹੋ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇੱਥੋਂ ਆਉਣ ਵਾਲੀਆਂ ਉਡਾਨਾਂ ਉਪਰ ਰੋਕ ਲਗਾ ਰਿਹਾ ਹੈ। ਪੂਰੇ ਸੰਸਾਰ ਭਰ ਦੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਿਆ ਹੈ ਪਰ ਬ੍ਰਿਟੇਨ ਦੇ ਹਾਲਾਤ ਕੁਝ ਹੋਰ ਹਨ। ਇੱਥੋਂ ਦੇ ਸਿਹਤ ਸਕੱਤਰ ਮੈਟ ਹੈਨਕੌਕ ਨੇ ਆਖਿਆ ਸੀ ਕਿ ਵਾਇਰਸ ਦੀ ਨਵੀਂ ਪਛਾਣ ਕੀਤੀ ਗਈ ਸਥਿਤੀ ਕੰਟਰੋਲ ਤੋਂ ਬਾਹਰ ਹੈ। ਜਿਸ ਤੋਂ ਬਾਅਦ ਹੀ ਯੂਰਪ ਸਮੇਤ ਕਈ ਦੇਸ਼ਾਂ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …