Breaking News

ਹੋ ਜਾਵੋ ਸਾਵਧਾਨ 2017 ਤੋਂ ਪਹਿਲਾਂ ਦੇ ਵਾਹਨਾਂ ਵਾਲਿਆਂ ਲਈ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ—ਇਸ ਵੇਲੇ ਦੀ ਵੱਡੀ ਖਬਰ ਵਾਹਨ ਰੱਖਣ ਵਾਲਿਆਂ ਦੇ ਵਾਸਤੇ ਆ ਰਹੀ ਹੈ। ਸਰਕਾਰ ਨੇ ਫਾਸਟੈਗ ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ । ਇਸ ਮੁਤਾਬਕ ਹੁਣ ਜਿਨ੍ਹਾਂ ਦੇ ਕੋਲ੍ਹ ਤਿੰਨ ਸਾਲ ਜਾਂ ਉਸ ਤੋਂ ਪਹਿਲਾਂ ਪੁਰਾਣੇ ਵਾਹਨ ਹਨ, ਉਨ੍ਹਾਂ ਲਈ ਫਾਸਟੈਗ ਲਾਜ਼ਮੀ ਹੋਵੇਗਾ। ਭਾਵ ਜਿਨ੍ਹਾਂ ਨੇ ਦਸੰਬਰ 2017 ਤੋਂ ਪਹਿਲਾਂ ਵਾਹਨ ਖਰੀਦਿਆ ਹੈ, ਉਨ੍ਹਾਂ ਸਾਰਿਆਂ ਲਈ ਵਾਹਨ ‘ਚ ਫਾਸਟੈਗ ਲਗਵਾਉਣਾ ਲਾਜ਼ਮੀ ਹੋਵੇਗਾ। ਨਵੇਂ ਨਿਯਮ 1 ਜਨਵਰੀ 2021 ਤੋਂ ਲਾਗੂ ਕੀਤੇ ਜਾਣਗੇ। ਇਸ ਤੋਂ ਇਲਾਵਾ ਥਰਡ ਪਾਰਟੀ ਮੋਟਰ ਇੰਸ਼ੋਰੈਂਸ ਨੂੰ ਖਰੀਦਣ ਲਈ ਫਾਸਟੈਗ ਵੀ ਲਾਜ਼ਮੀ ਹੋਵੇਗਾ। ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਕਿਹਾ ਹੈ ਕਿ ਨਿਯਮ 1 ਅਪ੍ਰੈਲ 2021 ਤੋਂ ਲਾਗੂ ਕੀਤਾ ਜਾਣਗੇ।

ਡਿਜੀਟਲ ਪੇਮੇਂਟ ਨੂੰ ਉਤਸ਼ਾਹਿਤ
ਸਰਕਾਰ ਟੋਲ ਮੁਫਤ ‘ਚ ਡਿਜੀਟਲ ਅਤੇ ਆਈਟੀ ਆਧਾਰਿਤ ਪੇਮੇਂਟ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਨ੍ਹਾਂ ਨਿਯਮਾਂ ‘ਤੇ ਜ਼ਰੂਰਤ ਦੇ ਤੌਰ ‘ਤੇ ਜ਼ੋਰ ਦੇ ਰਹੀ ਹੈ। 3 ਸਤੰਬਰ ਨੂੰ ਸਰਕਾਰ ਨੇ ਬਿਆਨ ਜਾਰੀ ਕੀਤਾ ਸੀ, ਜਿਸ ਦੇ ਮੁਤਾਬਕ ਮੰਤਰਾਲੇ ਨੇ 1 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਲੋਕਾਂ ਤੋਂ 1 ਦਸੰਬਰ ਤੋਂ ਪਹਿਲਾਂ ਵੇਚੇ ਗਏ 4 ਪਹੀਆ ਵਾਹਨਾਂ ‘ਤੇ ਫਾਸਟੈਗ ਦੀ ਲਾਜ਼ਮੀ ਹੋਣ ‘ਤੇ ਸੁਝਾਅ ਮੰਗੇ ਹਨ।

ਥਰਡ ਪਾਰਟੀ ਇੰਸ਼ੋਰੈਂਸ ਲਈ ਫਾਸਟੈਗ ਲਾਜ਼ਮੀ
ਸਰਕਾਰ ਨੇ ਕੇਂਦਰੀ ਵਾਹਨ ਨਿਯਮ, 1989 ‘ਚ ਸੋਧ ਕੀਤਾ ਹੈ। ਨਵੇਂ ਸੋਧ ਕੀਤੇ ਨਵੇਂ ਬਿੱਲ ਨੂੰ 1 ਜਨਵਰੀ 2021 ਤੋਂ ਲਾਗੂ ਕੀਤਾ ਜਾਵੇਗਾ। ਇਸ ਮੁਤਾਬਕ ਨਵੇਂ ਥਰਡ ਪਾਰਟੀ ਇੰਸ਼ੋਰੈਂਸ ਲੈਣ ਦੌਰਾਨ ਫਾਸਟੈਗ ਲਾਜ਼ਮੀ ਹੋਵੇਗਾ ਭਾਵ ਇੰਸ਼ੋਰੈਂਸ ਲੈਂਦੇ ਸਮੇਂ ਫਾਸਟੈਗ ਆਈਡੀ ਦੀ ਜ਼ਰੂਰਤ ਪਵੇਹੀ। ਨਿਯਮ 1 ਅਪ੍ਰੈਲ 2021 ਤੋਂ ਲਾਗੂ ਹੋਣਗੇ। ਸਰਕਾਰੀ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਫਾਸਟੈਗ ਫਿੱਟ ਹੋਣ ਤੋਂ ਬਾਅਦ ਹੀ ਟ੍ਰਾਂਸਪੋਰਟ ਵਾਹਨਾਂ ਲਈ ਫਿੱਟਨੈੱਸ ਸਰਟੀਫਿਕੇਟ ਨੂੰ ਰੇਨੂਵਲ ਕੀਤਾ ਜਾਵੇਗਾ।

ਕੇਂਦਰੀ ਮੋਟਰ ਵਾਹਨ ਨਿਯਮ, 1989 ਦੇ ਤਹਿਤ ਨਵੇਂ 4 ਪਹੀਆ ਵਾਹਨਾਂ ਦੇ ਰਜਿਸਟ੍ਰੇਸ਼ ਲਈ ਫਾਸਟੈਗ ਨੂੰ ਸਾਲ 2017 ਤੋਂ ਲਾਜ਼ਮੀ ਕਰ ਦਿੱਤਾ ਗਿਆ ਸੀ। ਫਾਸਟੈਗ ਨੂੰ ਵ੍ਹੀਕਲ ਨਿਰਮਾਤਾ ਜਾ ਡੀਲਰ ਵਲੋਂ ਮੁਹੱਈਆ ਕੀਤਾ ਜਾਂਦਾ ਹੈ। ਉੱਥੇ ਨੈਸ਼ਨਲ ਪਰਮਿਟ ਵ੍ਹੀਕਲਸ ਲਈ ਫਾਸਟੈਗ ਦਾ ਲਾਜ਼ਮੀ ਹੋਣਾ 1 ਅਕਤੂਬਰ 2019 ਤੋਂ ਸ਼ੁਰੂ ਕੀਤੀ ਗਈ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਇਸ ਅਨੋਖੇ ਮੰਦਿਰ ਚ ਜਾਣ ਤੋਂ 100 ਵਾਰ ਸੋਚਦੇ ਨੇ ਲੋਕ , ਆਉਣ ਤੇ ਹੁੰਦਾ ਹੈ ਪਛਤਾਵਾ

ਆਈ ਤਾਜਾ ਵੱਡੀ ਖਬਰ  ਲੋਕ ਧਾਰਮਿਕ ਥਾਵਾਂ ਤੇ ਜਾ ਕੇ ਸਕੂਨ ਮਹਿਸੂਸ ਕਰਦੇ ਹਨ, ਜਦੋਂ …