Breaking News

ਹੈਂ : ਛਾਪੇ ਤੇ ਗਈ ਪੁਲਸ ਨੇ ਜਦੋਂ ਬਾਥਰੂਮ ਚ ਦੇਖਿਆ ਇਹ ਗਜਬ ਦਾ ਜੁਗਾੜ ਉਡੇ ਹੋਸ਼

ਪੁਲਸ ਨੇ ਜਦੋਂ ਬਾਥਰੂਮ ਚ ਦੇਖਿਆ ਇਹ ਗਜਬ ਦਾ ਜੁਗਾੜ ਉਡੇ ਹੋਸ਼

ਬਟਾਲਾ : ਸ਼ ਰਾ ਬ ਕਾਂਡ ਤੋਂ ਬਾਅਦ ਹਰਕਤ ‘ਚ ਆਈ ਪੁਲਸ ਵਲੋਂ ਲਗਾਤਾਰ ਸ਼ ਰਾ ਬ ਦਾ ਧੰਦਾ ਕਰਨ ਵਾਲਿਆਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਵਲੋਂ ਸੂਬੇ ਭਰ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਅੱਡਿਆਂ ‘ਤੇ ਛਾਪੇਮਾਰੀ ਕਰਕੇ ਦਬੋਚਿਆ ਜਾ ਰਿਹਾ ਹੈ।

ਇਸੇ ਕੜੀ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਪੁਲਸ ਗੁਪਤ ਸੂਚਨਾ ਦੇ ਆਧਾਰ ‘ਤੇ ਜਦੋਂ ਪਿੰਡ ਕਿਲਾ ਟੇਕ ਸਿੰਘ ਦੇ ਇਕ ਮਕਾਨ ‘ਚ ਛਾਪਾ ਮਾਰਨ ਗਈ ਤਾਂ ਸ਼ਰਾਬ ਲੁਕਾਉਣ ਦਾ ਜੁਗਾੜ ਦੇਖ ਕੇ ਪੁਲਸ ਵੀ ਹੱਕੀ-ਬੱਕੀ ਰਹਿ ਗਈ। ਦਰਅਸਲ ਜਾਂਚ ਦੌਰਾਨ ਜਦੋਂ ਪੁਲਸ ਨੇ ਘਰ ਦੇ ਬਾਥਰੂਮ ਵਿਚ ਜਾ ਕੇ ਦੇਖਿਆ ਤਾਂ ਬਾਥਰੂਮ ਵਿਚ ਸ਼ਰਾਬ ਦੀ ਖੇਪ ਇੰਝ ਲੁਕਾ ਕੇ ਰੱਖੀ ਗਈ ਸੀ ਕਿ ਆਸਾਨੀ ਨਾਲ ਇਸ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗ ਸਕਦਾ।

ਦਰਅਸਲ ਮਕਾਨ ਮਾਲਕ ਵਲੋਂ ਬਾਥਰੂਮ ਦੀਆਂ ਪੱਕੀ ਕੰਧਾਂ ਵਿਚ 10-10 ਲਿਟਰ ਦੇ ਕੈਨ ਚਿਣਵਾ ਕੇ ਰੱਖੇ ਗਏ ਸਨ। ਜਿਸ ਵਿਚ ਦੋ ਛੋਟੀਆਂ-ਛੋਟੀਆਂ ਮੋਰੀਆਂ ਕੀਤੀਆਂ ਗਈਆਂ ਸਨ ਸਨ। ਇਨ੍ਹਾਂ ਮੋਰੀਆਂ ਨੂੰ ਪਲਾਸਟਿਕ ਕਲਿੱਪ ਨਾਲ ਢਕਿਆ ਗਿਆ ਸੀ ਅਤੇ ਸ਼ਰਾਬ ਕੱਢਣ ਸਮੇਂ ਇਨ੍ਹਾਂ ਮੋਰੀਆਂ ਰਾਹੀਂ ਪਾਈਪ ਨਾਲ ਸਾਹ ਖਿੱਚ ਕੇ ਬਾਹਰ ਕੱਢਿਆ ਜਾਂਦਾ ਸੀ।

ਇਥੇ ਹੀ ਬਸ ਨਹੀਂ, ਜਿਸ ਵਿਅਕਤੀ ਦੇ ਮਕਾਨ ਵਿਚ ਇਹ ਸ਼ਰਾਬ ਦਾ ਕਾਲਾ ਧੰਦਾ ਬੇਨਕਾਬ ਹੋਇਆ ਹੈ, ਉਹ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਕੇਸ ਦਰਜ ਕਰਦੇ ਹੋਏ ਮਕਾਨ ਮਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …