Breaking News

ਹੁਣ ਇੰਨੀ ਉਮਰ ਦੇ ਬੱਚੇ ਪੱਕੇ ਤੌਰ ‘ਤੇ ਜਾ ਸਕਣਗੇ ਕੈਨੇਡਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਟੋਰਾਂਟੋ: ਕੈਨੇਡਾ ਸਰਕਾਰ ਨੇ ਹਾਲ ਹੀ ‘ਚ ਆਪਣੇ ਨਿਯਮਾਂ ‘ਚ ਬਦਲਾਅ ਕਰਦੇ ਹੋਏ ਮਾਪਿਆਂ ਨਾਲ ਜਾਣ ਵਾਲੇ ਬੱਚਿਆਂ ਦੀ ਉਮਰ ਹੱਦ ਨੂੰ 19 ਤੋਂ ਵਧਾ ਕੇ 21 ਸਾਲ ਕਰ ਦਿੱਤਾ ਹੈ। ਹੁਣ 21 ਸਾਲ ਦੀ ਉਮਰ ਵਾਲੇ ਬੱਚੇ ਆਪਣੇ ਮਾਪਿਆਂ ਨਾਲ ਪੱਕੇ ਤੌਰ ‘ਤੇ ਕੈਨੇਡਾ ਜਾ ਸਕਣਗੇ। ਜਾਣਕਾਰੀ ਮੁਤਾਬਿਕ ਇਨ੍ਹਾਂ ਨਿਯਮਾਂ ਮੁਤਾਬਕ 24 ਅਕਤੂਬਰ ਤੋਂ ਅਪਲਾਈ ਕਰਨਾ ਸੰਭਵ ਹੋ ਚੁੱਕਿਆ ਹੈ। ਬੱਚਿਆਂ ਦੀ ਉਮਰ ਵਧਾਉਣ ਨਾਲ ਵਧੇਰੇ ਪਰਿਵਾਰ ਇਕੱਠੇ ਰਹਿ ਸਕਣਗੇ।

ਕੈਨੇਡਾ ਸਰਕਾਰ ਨੇ ਕੁੱਝ ਮਹੀਨੇ ਪਹਿਲਾਂ ਐਲਾਨ ਕੀਤਾ ਸੀ ਕਿ ਇਕ ਨਿਰਭਰ ਬੱਚੇ ਦੀ ਵੱਧ ਤੋਂ ਵੱਧ ਉਮਰ 19 ਤੋਂ ਵਧਾ ਕੇ 21 ਸਾਲ ਕਰ ਦਿੱਤੀ ਜਾਵੇਗੀ ਅਤੇ ਇਹ ਤਬਦੀਲੀ 24 ਅਕਤੂਬਰ 2017 ਤੋਂ ਲਾਗੂ ਹੋਵੇਗੀ, ਨਾਲ ਹੀ ਸਾਰੇ ਕੈਨੇਡੀਅਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਨਵੀਆਂ ਅਰਜ਼ੀਆਂ ‘ਤੇ ਲਾਗੂ ਹੋਵੇਗੀ। ਆਰਥਿਕ ਪ੍ਰਵਾਸ ਤੋਂ ਬਾਅਦ ਪਰਿਵਾਰਕ ਪ੍ਰਵਾਸ ਕੈਨੇਡੀਅਨ ਇਮੀਗ੍ਰੇਸ਼ਨ ਦੀ ਦੂਜੀ ਵੱਡੀ ਸ਼੍ਰੇਣੀ ਹੈ। ਆਰਥਿਕ ਪ੍ਰਵਾਸ ‘ਚ ਆਮ ਤੌਰ ‘ਤੇ ਇਕ ਪ੍ਰਮੁੱਖ ਬਿਨੈਕਾਰ ਅਤੇ ਉਨ੍ਹਾਂ ਦੇ ਨਿਰਭਰ ਪਰਿਵਾਰ ਦੇ ਮੈਂਬਰ ਸ਼ਾਮਿਲ ਹੁੰਦੇ ਹਨ।

ਲਿਬਰਲ ਪਾਰਟੀ ਦੀ ਮੌਜੂਦਾ ਸਰਕਾਰ ਵਲੋਂ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਇਕ ਕੈਟੇਗਰੀ ਵਿਚ ਨਿਰਭਰ ਬੱਚਿਆਂ ਦੀ ਉਮਰ ਦੀ ਪਰਿਭਾਸ਼ਾ ਬਦਲੀ ਗਈ ਹੈ ਜਿਸ ਦਾ ਭਾਵ ਹੈ ਕਿ ਉਮਰ ਦਾ 22ਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਮਾਪਿਆਂ ਦੀ ਅਰਜ਼ੀ ਵਿਚ ਬੱਚੇ ਸ਼ਾਮਿਲ ਕੀਤੇ ਜਾ ਸਕਦੇ ਹਨ ਪਰ ਕਿਸੇ ਸਰੀਰਕ ਅਪੰਗਤਾ ਕਾਰਨ ਇਸ ਤੋਂ ਵੱਡੀ ਉਮਰ ਦੇ ਬੱਚੇ ਵੀ ਨਿਰਭਰ ਸਮਝੇ ਜਾਣਗੇ।ਇਹ ਵੀ ਕਿ ਜਿਹੜੇ ਲੋਕਾਂ ਨੇ 3 ਮਈ 2017 ਤੋਂ ਬਾਅਦ ਅਪਲਾਈ ਕੀਤਾ ਪਰ ਬੱਚਿਆਂ ਦੀ ਉਮਰ 19 ਸਾਲ ਤੋਂ ਵੱਧ (ਪੁਰਾਣਾ ਕਾਨੂੰਨ) ਹੋਣ ਕਾਰਨ ਅਰਜ਼ੀ ਵਿਚ ਸ਼ਾਮਿਲ ਨਹੀਂ ਕੀਤੇ ਜਾ ਸਕੇ ਸਨ, ਉਨ੍ਹਾਂ ਨੂੰ ਹੁਣ ਇਕ ਵੱਖਰਾ ਫਾਰਮ ਭਰ ਕੇ ਸ਼ਾਮਿਲ ਕੀਤਾ ਜਾ ਸਕਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

35 ਲੱਖ ਲੋਕਾਂ ਦਾ ਥਾਇਰੋਇਡ 15 ਦਿਨਾਂ ਵਿਚ ਖਤਮ ਕਰ ਦਿੱਤਾ ਇਸ ਨੁਸਖੇ ਨੇ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਦੇਸੀ ਇਲਾਜ਼ ਪੇਜ਼ ਤੇ ਤੁਹਾਡਾ ਸੁਆਗਤ ਹੈ ਦੋਸਤੋ ਜਿਵੇ …