Breaking News

ਹੁਣੇ ਹੁਣੇ WHO ਨੇ ਆਖਰ ਸੁਣਾਈ ਇਹ ਇੱਕ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਚ ਹਾਹਾਕਾਰ ਮਚਾਈ ਹੋਈ ਹੈ। ਰੋਜਾਨਾ ਹੀ ਲੱਖਾਂ ਦੀ ਗਿਣਤੀ ਵਿਚ ਪੌਜੇਟਿਵ ਕੇਸ ਦੁਨੀਆਂ ਤੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਮੌਤ ਇਸ ਵਾਇਰਸ ਦੀ ਵਜ੍ਹਾ ਨਾਲ ਹੋ ਰਹੀ ਹੈ। ਦੁਨੀਆਂ ਦੇ ਵਿਗਿਆਨੀ ਇਸ ਵਾਇਰਸ ਨੂੰ ਰੋਕਣ ਲਈ ਦਿਨ ਰਾਤ ਤਜਰਬੇ ਕਰ ਰਹੇ ਹਨ। WHO ਵੀ ਇਸ ਵਾਇਰਸ ਬਾਰੇ ਜਿਆਦਾ ਤੋਂ ਜਿਆਦਾ ਜਾਣਕਾਰੀ ਜੁਟਾ ਰਹੀ ਹੈ। ਹੁਣ ਇੱਕ ਤਾਜਾ ਵੱਡੀ ਖਬਰ ਇਸ ਵਾਇਰਸ ਦੇ ਬਾਰੇ ਵਿਚ ਆ ਰਹੀ ਹੈ ਜਿਸ ਨੂੰ WHO ਨੇ ਸਭ ਨਾਲ ਸ਼ੇਅਰ ਕੀਤਾ ਹੈ।

ਦੁਨੀਆ ਭਰ ਵਿਚ ਮੰਗਲਵਾਰ ਤੱਕ ਕੋਰੋਨਾ ਵਾਇਰਸ ਮਹਾਮਾਰੀ ਨਾਲ 2 ਕਰੋੜ 91 ਲੱਖ ਤੋਂ ਜ਼ਿਆਦਾ ਲੋਕ ਪੀੜਤ ਹੋਏ ਹਨ ਅਤੇ 9.27 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇੱਕ ਚੰਗੀ ਖਬਰ ਆਈ ਹੈ ਕੇ ਅੰਕੜਿਆਂ ਵਿਚ ਅਜਿਹਾ ਸਾਹਮਣੇ ਆ ਰਿਹਾ ਹੈ ਕਿ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਤੇ ਕੋਰੋਨਾ ਦਾ। ਖ਼ – ਤ – ਰਾ। ਕਾਫ਼ੀ ਘੱਟ ਹੈ। ਇਸ ਦੀ ਇਕ ਵਜ੍ਹਾ ਉਨ੍ਹਾਂ ਦੀ ਜ਼ਿਆਦਾ ਬਿਹਤਰ ਇਮਿਊਨਿਟੀ ਹੈ। ਹਾਲਾਂਕਿ WHO ਨੇ ਇਹ ਵੀ ਕਿਹਾ ਹੈ ਕਿ ਕਈ ਦੇਸ਼ਾਂ ਵਿਚ ਕੋਰੋਨਾ ਦੀ ਵਾਪਸੀ ਲਈ ਇਸ ਉਮਰ ਵਰਗ ਦੇ ਲੋਕ ਜ਼ਿੰਮੇਦਾਰ ਹਨ, ਕਿਉਂਕਿ ਇਹ ਇਸ ਦੇ ਫੈਲਣ ਦਾ ਜ਼ਰੀਆ ਬਣ ਰਹੇ ਹਨ।

WHO ਮੁਤਾਬਕ ਦੁਨੀਆਭਰ ਵਿਚ ਹੁਣ ਤੱਕ ਕੋਵਿਡ-19 ਦੇ ਜਿੰਨੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ 20 ਸਾਲ ਤੋਂ ਘੱਟ ਉਮਰ ਵਾਲੇ ਮਰੀਜ਼ਾਂ ਦੀ ਗਿਣਤੀ 10 ਫ਼ੀਸਦੀ ਤੋਂ ਵੀ ਘੱਟ ਹੈ। ਇਸ ਉਮਰ ਵਾਲੇ ਸਿਰਫ਼ 0.2 ਫ਼ੀਸਦੀ ਲੋਕਾਂ ਦੀ ਮੌਤ ਹੋਈ। WHO ਨੇ ਹਾਲਾਂਕਿ ਇਹ ਵੀ ਕਿਹਾ ਕਿ ਇਸ ਬਾਰੇ ਵਿਚ ਅਜੇ ਹੋਰ ਰਿਸਰਚ ਦੀ ਜ਼ਰੂਰਤ ਹੈ, ਕਿਉਂਕਿ ਬੱਚਿਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸੰਗਠਨ ਨੇ ਕਿਹਾ ਅਸੀਂ ਜਾਣਦੇ ਹਾਂ ਕਿ ਬੱਚਿਆਂ ਲਈ ਵੀ ਇਹ ਵਾਇਰਸ ਜਾਨਲੇਵਾ ਹੈ ਅਤੇ ਉਨ੍ਹਾਂ ਵਿਚ ਵੀ ਹਲਕੇ ਲੱਛਣ ਵੇਖੇ ਗਏ ਹਨ ਪਰ ਇਹ ਵੀ ਠੀਕ ਹੈ ਕਿ ਉਨ੍ਹਾਂ ਵਿਚ ਮੌਤ ਦਰ ਕਾਫ਼ੀ ਘੱਟ ਹੈ।

ਦੱਸ ਦੇਈਏ ਕਿ ਮਹਾਮਾਰੀ ਨੇ ਦੁਨੀਆ ਭਰ ਦੇ ਬੱਚਿਆਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਯੂਨੀਸੇਫ ਦੀ ਐਗਜੀਕਿਊਟਿਵ ਡਾਇਰੈਕਟਰ ਹੇਨਰਿਟਾ ਫੋਰੇ ਨੇ ਕਿਹਾ- 192 ਦੇਸ਼ਾਂ ਵਿਚ ਅੱਧੇ ਤੋਂ ਜ਼ਿਆਦਾ ਬੱਚੇ ਸਕੂਲ ਨਹੀਂ ਜਾ ਪਾ ਰਹੇ ਹਨ। ਕਰੀਬ 16 ਕਰੋੜ ਸਕੂਲੀ ਬੱਚੇ ਇਨ੍ਹੀਂ ਦਿਨੀਂ ਘਰ ਵਿਚ ਹਨ ਅਤੇ ਟੀਵੀ, ਇੰਟਰਨੈਟ ਜਾਂ ਇੰਝ ਹੀ ਦੂਜੇ ਕਿਸੇ ਮਾਧਿਅਮ ਜ਼ਰੀਏ ਸਿੱਖਿਆ ਹਾਸਲ ਕਰ ਪਾ ਰਹੇ ਹਨ। ਉੱਧਰ ਡਬਲਯੂ.ਐਚ.ਓ. ਦੇ ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਗੇਬ੍ਰੇਈਸਸ ਨੇ ਕਿਹਾ ਕਿ ਸਕੂਲਾਂ ਨੂੰ ਅਸਥਾਈ ਤੌਰ ‘ਤੇ ਉਨ੍ਹਾਂ ਇਲਾਕਿਆਂ ਵਿਚ ਬੰਦ ਕਰਣਾ ਚਾਹੀਦਾ ਹੈ, ਜਿੱਥੇ ਇਨਫੈਕਸ਼ਨ ਦਾ ਜ਼ਿਆਦਾ। ਖ਼ – ਤ- ਰਾ ਹੋਵੇ।

Check Also

ਅਮਰੀਕਾ ਚ ਕੁਦਰਤ ਨੇ ਮਚਾਈ ਭਾਰੀ ਤਬਾਹੀ, ਰਾਸ਼ਟਰਪਤੀ ਨੇ ਸੂਬੇ ਚ ਐਲਾਨੀ ਐਮਰਜੈਂਸੀ

ਆਈ ਤਾਜਾ ਵੱਡੀ ਖਬਰ  ਦੁਨੀਆ ਵਿਚ ਆਉਣ ਵਾਲੀਆਂ ਇਹ ਕੁਦਰਤੀ ਆਫਤਾਂ ਨੇ ਬਹੁਤ ਸਾਰੇ ਲੋਕਾਂ …