Breaking News

ਹੁਣੇ ਹੁਣੇ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਪੰਜਾਬ ਚ ਇਥੇ 15 ਜੂਨ ਤੱਕ ਲਈ ਲਗੀ ਇਹ ਪਾਬੰਦੀ

ਆਈ ਤਾਜਾ ਵੱਡੀ ਖਬਰ

ਕਰੋਨਾ ਦਾ ਕਹਿਰ ਦੁਨੀਆ ਵਿਚ ਛਾਇਆ ਹੋਇਆ ਹੈ, ਜਿਸ ਕਾਰਨ ਦੁਨੀਆ ਡਰ ਦੇ ਸਾਏ ਹੇਠ ਜੀ ਰਹੀ ਹੈ ਅਤੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੇ ਜਾਣ ਨਾਲ ਦੁਨੀਆਂ ਦੇ ਕਾਰੋਬਾਰ ਠੱਪ ਹੋ ਗਏ ਹਨ। ਪਿਛਲੇ ਸਾਲ ਮਾਰਚ ਤੋਂ ਹੀ ਹਵਾਈ ਆਵਾਜਾਈ ਉਪਰ ਰੋਕ ਲਗਾ ਦਿੱਤੀ ਗਈ ਸੀ। ਜਿਸ ਨਾਲ ਕਰੋਨਾ ਦੇ ਪਸਾਰ ਨੂੰ ਰੋਕਿਆ ਜਾ ਸਕੇ। ਜਿਸ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਵੀ ਚਲੇ ਗਈਆਂ। ਉਥੇ ਹੀ ਕੁਝ ਯਾਤਰੀਆਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਖ਼ਾਸ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ।

ਜਿਸ ਨਾਲ ਦੂਸਰੇ ਮੁਲਕਾਂ ਵਿੱਚ ਫਸੇ ਹੋਏ ਲੋਕਾਂ ਨੂੰ ਸਹੀ ਸਲਾਮਤ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ ਜਾ ਸਕੇ। ਹੁਣ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਵਿਚ ਇਥੇ 15 ਜੂਨ ਤੱਕ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਨਜ਼ਦੀਕ ਆਦਮਪੁਰ ਏਅਰਪੋਰਟ ਤੋਂ ਪ੍ਰਾਈਵੇਟ ਏਅਰਲਾਈਨ ਸਪਾਈਸਜੈੱਟ ਵੱਲੋਂ ਚਲਾਈਆਂ ਜਾਣ ਵਾਲੀਆਂ ਉਡਾਨਾਂ ਨੂੰ 15 ਜੂਨ ਤੱਕ ਰੱਦ ਕਰਨ ਦੀ ਖਬਰ ਸਾਹਮਣੇ ਆਈ ਹੈ। ਦੋਆਬਾ ਖੇਤਰ ਵਿੱਚ ਇਸ ਏਅਰ ਪੋਰਟ ਤੋਂ ਉਡਾਣ ਦੇ ਰੱਦ ਹੋਣ ਨਾਲ ਜਲੰਧਰ ,ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ ਦੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਉ ਕੇ ਹਵਾਈ ਯਾਤਰਾ ਤੇ 15 ਜੂਨ ਤੱਕ ਲਗਾਈਆਂ ਗਈਆਂ ਪਾਬੰਦੀਆਂ ਨਾਲ ਇਨ੍ਹਾਂ ਖੇਤਰਾਂ ਦੇ ਯਾਤਰੀਆਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਕਿਉਂਕਿ ਕਰੋਨਾ ਦੇ ਕਾਰਣ ਰੇਲਵੇ ਅਤੇ ਬੱਸ ਯਾਤਰਾ ਵਿਚ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਸਪਾਈਸ ਜੈੱਟ ਵੱਲੋਂ 28 ਮਾਰਚ ਤੋਂ ਲਾਗੂ ਕੀਤੇ ਗਏ ਸਮਰ ਸ਼ਡਿਊਲ ਵਿੱਚ ਘਰੇਲੂ ਉਡਾਨਾਂ ਵਿੱਚ ਆਦਮਪੁਰ ਤੋਂ ਮੁੰਬਈ, ਆਦਮਪੁਰ ਤੋਂ ਜੈਪੁਰ, ਅਤੇ ਆਦਮਪੁਰ ਤੋਂ ਦਿੱਲੀ ਲਈ ਰੋਜ਼ਾਨਾ ਉਡਾਣਾਂ ਚਲਾਉਣ ਦੀ ਘੋਸ਼ਣਾ ਕੀਤੀ ਗਈ ਸੀ। ਕਰੋਨਾ ਦੇ ਕਾਰਨ ਇਹ

ਉਡਾਨਾਂ ਪਹਿਲਾਂ 12 ਅਪ੍ਰੈਲ ਤੱਕ ਤੇ ਫਿਰ 24 ਅਪ੍ਰੈਲ ਤੱਕ ਬੰਦ ਕੀਤੀਆਂ ਗਈਆਂ ਸਨ। ਹੁਣ ਪੰਜਾਬ ਵਿੱਚ ਕਰੋਨਾ ਦੇ ਵਧ ਰਹੇ ਮਰੀਜ਼ਾਂ ਨੂੰ ਦੇਖਦੇ ਹੋਏ ਹੀ ਹਵਾਈ ਯਾਤਰਾ ਦੌਰਾਨ ਹਰੇਕ ਯਾਤਰੀ ਨੂੰ ਕਰੋਨਾ ਦੀ ਨੇਗਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਕੀਤੀ ਗਈ ਹੈ। ਪੰਜਾਬ ਵਿੱਚ ਜਿਸ ਤਰਾਂ ਕਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈ ਉਸ ਨੂੰ ਦੇਖਦੇ ਹੋਏ ਉਡਾਣ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।

Check Also

ਪੰਜਾਬ ਚ ਇਸ ਦਿਨ ਤਰੀਕ ਨੂੰ ਹੋਇਆ ਸਰਕਾਰੀ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ  ਜੂਨ ਮਹੀਨੇ ਦੀ ਆਪਣੀ ਹੀ ਖਾਸੀਅਤ ਹੁੰਦੀ ਹੈ ਕਿਉਂਕਿ ਜਿੱਥੇ ਇਸ …