Breaking News

ਹੁਣੇ ਹੁਣੇ ਮਸ਼ਹੂਰ ਕਲਾਕਾਰ ਕਪਿਲ ਸ਼ਰਮਾ ਦੇ ਘਰੇ ਪਰਮਾਤਮਾ ਨੇ ਦਿੱਤੀ ਇਹ ਅਨਮੋਲ ਦਾਤ, ਪ੍ਰਸੰਸਕ ਦੇ ਰਹੇ ਵਧਾਈਆਂ

ਆਈ ਤਾਜਾ ਵੱਡੀ ਖਬਰ

2018 ਦੇ ਵਿੱਚ ਵਿਆਹ ਹੋਇਆ ਅਤੇ 2019 ਚ ਇੱਕ ਛੋਟੀ ਜਹੀ ਜਾਨ ਨੇ ਜਨਮ ਲਿਆ, ਇੱਕ ਵਾਰ ਫ਼ਿਰ ਖੁਸ਼ੀਆ ਨੇ ਕਲਾਕਾਰ ਦੇ ਘਰ ਖੁਸ਼ੀਆ ਦੇ ਦਿੱਤੀਆਂ ਨੇ। ਜਿਸ ਦਾ ਬਕਾਇਦਾ ਉਹਨਾਂ ਨੇ ਜ਼ਿਕਰ ਕਿਤਾ ਹੈ, ਸੋਸ਼ਲ ਮੀਡੀਆ ਤੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਹੈ। ਜੀ ਹਾਂ ਗਲ ਕਰ ਰਹੇ ਹਾਂ, ਕਪਿਲ ਸ਼ਰਮਾ ਦੀ, ਜੌ ਸਭ ਦੇ ਚਹੇਤੇ ਨੇ ਅਤੇ ਸਭ ਦੇ ਪਿਆਰੇ ਵੀ। ਲੋਕਾਂ ਨੂੰ ਹਸਾਉਣ ਵਾਲੇ ਅਤੇ ਖੁਸ਼ੀਆਂ ਦੇ ਵਾਲੇ ਕਪਿਲ ਸ਼ਰਮਾ ਦੇ ਘਰ ਹੁਣ ਇਕ ਹੋਰ ਰੂਹ ਨੇ ਪੈਰ ਪਾਇਆ ਹੈ,

ਕਪਿਲ ਇੱਕ ਵਾਰ ਫਿਰ ਪਾਪਾ ਬਣ ਗਏ ਨੇ। ਇਸ ਵਾਰ ਕਪਿਲ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਹੈ, ਜਿਸ ਤੋਂ ਬਾਅਦ ਘਰ ਚ ਖੁਸ਼ੀਆਂ ਦਾ ਮਾਹੌਲ ਹੈ। ਕਪਿਲ ਨੇ ਇਸ ਸੀ ਜਾਣਕਾਰੀ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਹੈ। ਕਪਿਲ ਬੇਹੱਦ ਖੁਸ਼ ਲੱਗ ਰਹੇ ਸਨ, ਉਹਨਾਂ ਦੇ ਲਫਜ਼ਾ ਚ ਖੁਸ਼ੀ ਸਾਫ਼ ਦਿੱਖ ਰਹੀ ਸੀ। ਦਸਣਾ ਬਣਦਾ ਹੈ ਕਿ ਕਪਿਲ ਨੇ ਕੁੱਝ ਸਮਾਂ ਪਹਿਲਾਂ, ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹਨਾਂ ਦੇ ਘਰ ਇੱਕ ਹੋਰ ਮਹਿਮਾਨ ਆਉਣ ਵਾਲਾ ਹੈ, ਜਿਸ ਕਰਕੇ ਲੋਕਾਂ ਨੂੰ ਹਸਾਉਣ ਵਾਲਾ ਸ਼ੋ ‘ ਦ ਕਪਿਲ ਸ਼ਰਮਾ ਸ਼ੋ ‘ ਕੁੱਝ ਸਮੇਂ ਲਈ ਬੰਦ ਕਰਨਾ ਪਵੇਗਾ।

ਕਿਉਂਕਿ ਉਹ ਬੱਚੇ ਦਾ ਸਵਾਗਤ ਘਰ ਚ ਰਿਹ ਕੇ ਕਰਨਾ ਚਾਹੁੰਦੇ ਹਨ। ਜਿਸ ਦੇ ਚਲਦੇ ਸ਼ੋ ਵੀ ਬੰਦ ਕਰ ਦਿੱਤਾ ਗਿਆ ਸੀ। ਹੁਣ ਕਪਿਲ ਦੇ ਘਰ ਖੁਸ਼ੀਆਂ ਆਈਆਂ ਨੇ ਅਤੇ ਉਹ ਹੁਣ ਬੇਹੱਦ ਖੁਸ਼ ਨੇ, ਆਪਣੇ ਬੱਚੇ ਦਾ ਸਵਾਗਤ ਜੋਰਾ ਸ਼ੋਰਾ ਨਾਲ ਕਰਨ ਚ ਲੱਗੇ ਹੋਏ ਨੇ। ਇਥੇ ਇਹ ਦਸਣਾ ਅਹਿਮ ਹੈ ਕਿ ਕਪਿਲ ਨੇ ਟਵੀਟ ਕਰਕੇ ਦਸਿਆ ਕੀ ਓਹਨਾਂ ਦੀ ਪਤਨੀ ਅਤੇ ਬੱਚਾ ਦੋਨੋ ਹੀ ਠੀਕ ਨੇ ਅਤੇ ਸਿਹਤਮੰਦ ਨੇ। ਕਪਿਲ ਅਤੇ ਗਿੰਨੀ ਦੋਨਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ, ਉਹਨਾਂ ਦੇ ਵਿਆਹ ਤੇ ਹਰ ਇੱਕ ਵੱਡੇ ਸਿਤਾਰੇ ਨੇ ਪਹੁੰਚ ਕੀਤੀ ਸੀ।

2018 ਚ ਵਿਆਹ ਕਰਵਾਉਣ ਤੋਂ ਬਾਅਦ ਇਕ ਨਨ੍ਹੀ ਪਰੀ ਨੇ ਉਹਨਾਂ ਦੇ ਘਰ ਜਨਮ ਲਿਆ ਅਤੇ ਹੁਣ ਇਕ ਬੇਟੇ ਦੇ ਰੂਪ ਚ ਉਹਨਾਂ ਨੂੰ ਰੱਬ ਕੋਲੋਂ ਉਪਹਾਰ ਮਿਲਿਆ ਹੈ। ਕਪਿਲ ਆਪਣੇ ਘਰ ਆਈ ਇੱਕ ਹੋਰ ਖੁਸ਼ੀ ਲੋਕਾਂ ਦੇ ਨਾਲ ਸਾਂਝੀ ਕਰ ਚੁੱਕੇ ਨੇ, ਉਹਨਾਂ ਨੇ ਟਵੀਟ ਕਰਕੇ ਦਸਿਆ ਕਿ ਉਹਨਾਂ ਦੇ ਘਰ ਇੱਕ ਹੋਰ ਬੱਚੇ ਨੇ ਪੈਰ ਧਰਿਆ ਹੈ ਅਤੇ ਉਹ ਬੇਹੱਦ ਖੁਸ਼ ਨੇ। ਉਹਨਾਂ ਨੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਨਲ ਇਹ ਸਮਾਂ ਬਿਤਾਉਣਾ ਚਾਹੁੰਦੀ ਨੇ। ਓਹ ਇਹ ਪਲ ਆਪਣੇ ਪਰਿਵਾਰ ਨਾਲ ਗੁਜ਼ਰਨਾ ਚਾਹੁੰਦੇ ਨੇ ਤਾਂ ਜੌ ਉਹਨਾਂ ਨੂੰ ਇਹ ਪੱਲ ਕਦੇ ਨਾ ਭੁੱਲਣ। ਦੂਜੇ ਪਾਸੇ ਦਸ ਦਈਏ ਕਿ ਲਗਾਤਾਰ ਵਧਾਈਆਂ ਦੇਣ ਵਾਲੀਆਂ ਦਾ ਤਾਂਤਾ ਵੀ ਲੱਗਿਆ ਹੋਇਆ ਹੈ। ਕਪਿਲ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ।

Check Also

ਗੋਭੀ ਚੋਰੀ ਕਰਨ ਦਾ ਬਜ਼ੁਰਗ ਤੇ ਸੀ ਦੋਸ਼ , ਕੁੱਟ ਕੁੱਟ ਉਤਾਰ ਦਿੱਤਾ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ  ਅੱਜਕੱਲ ਦੇ ਸਮੇਂ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਦਿਨ ਪ੍ਰਤੀ …