Breaking News

ਹੁਣੇ ਹੁਣੇ ਬੋਲੀਵੁਡ ਚ ਛਾਇਆ ਸੋਗ ਇਸ ਮਸ਼ਹੂਰ ਸਟਾਰ ਹਸਤੀ ਦੀ ਹੋਈ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਇਹ ਸਾਲ ਕੁਲ ਲੁਕਾਈ ਦੇ ਲਾਇ ਬਹੁਤ ਮਾੜਾ ਰਿਹਾ ਹੈ ਓਥੇ ਇਸ ਸਾਲ ਸਭ ਤੋਂ ਜਿਆਦਾ ਝਟਕੇ ਬਾਲੀਵੁਡ ਅਤੇ ਮਨੋਰੰਜਨ ਜਗਤ ਨੂੰ ਲਗੇ ਹਨ। ਇਸ ਸਾਲ ਕਈ ਸੁਪਰ ਸਟਾਰ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਈਆਂ ਹਨ। ਕਈਆਂ ਨੂੰ ਕਿਸੇ ਨਾ ਕਿਸੇ ਬਿਮਾਰੀ ਨੇ ਦੂਰ ਕਰਤਾ ਅਤੇ ਬਹੁਤੀਆਂ ਨੂੰ ਕੋਰੋਨਾ ਨੇ। ਹੁਣ ਇੱਕ ਹੋਰ ਮਾੜੀ ਖਬਰ ਆ ਰਹੀ ਹੈ ਕੇ ਇਸ ਕੋਰੋਨਾ ਵਾਇਰਸ ਨੇ ਇੱਕ ਹੋਰ ਬੋਲੀਵੁਡ ਹਸਤੀ ਨੂੰ ਹਮੇਸ਼ਾਂ ਲਈ ਇਸ ਸੰਸਾਰ ਤੋਂ ਦੂਰ ਕਰ ਦਿੱਤਾ ਹੈ। ਇਸ ਖਬਰ ਦੇ ਆਉਣ ਨਾਲ ਸਾਰੀ ਬੋਲੀਵੁਡ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

25 ਸਤੰਬਰ ਦਾ ਦਿਨ ਬਾਲੀਵੁੱਡ, ਟਾਲੀਵੁੱਡ ਅਤੇ ਸੰਗੀਤ ਪ੍ਰੇਮੀਆਂ ਲਈ ਦੁਖੀ ਦਿਨਾਂ ਵਿੱਚੋਂ ਇੱਕ ਹੋਵੇਗਾ। ਗਾਇਕ ਐਸ ਪੀ ਬਾਲਸੁਬਰਾਮਨੀਅਮ ਦਾ ਦਿ ਹਾਂ – ਤ ਹੋ ਗਿਆ ਹੈ। ਉਨ੍ਹਾਂ 25 ਸਤੰਬਰ ਦੀ ਦੁਪਹਿਰ ਨੂੰ ਆਖਰੀ ਸਾਹ ਲਿਆ। ਉਹ 74 ਸਾਲਾਂ ਦੇ ਸਨ। ਉਹ ਪਿਛਲੇ ਮਹੀਨੇ ਕੋਰੋਨਾ ਨਾਲ ਸੰਕਰਮਿਤ ਹੋਏ ਸਨ, ਜਿਸ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ,

ਬਾਲਾ ਸੁਬਰਾਮਨੀਅਮ ਨੂੰ ਸਲਮਾਨ ਖਾਨ ਦੀ ਅਵਾਜ਼ ਵੀ ਕਿਹਾ ਜਾਂਦਾ ਸੀ। ਉਨ੍ਹਾਂ ਸਲਮਾਨ ਲਈ ਕਈ ਹਿੱਟ ਗਾਣੇ ਗਾਏ ਹਨ। ਵੀਰਵਾਰ ਨੂੰ ਉਸਦੀ ਹਾਲਤ ਨਾ – ਜ਼ੁ- ਕ ਹੋਣ ਦੀ ਖ਼ਬਰ ਤੋਂ ਬਾਅਦ ਸਲਮਾਨ ਖਾਨ ਨੇ ਉਨ੍ਹਾਂ ਦੇ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ, ਪਰ ਲੱਖਾਂ ਪ੍ਰਾਰਥਨਾਵਾਂ ਦਾ ਵੀ ਕੋਈ ਅਸਰ ਨਹੀਂ ਹੋਇਆ।

ਗਿੰਨੀਜ਼ ਬੁੱਕ ਰਾਸ਼ਟਰੀ ਪੁਰਸਕਾਰ ਜਿੱਤਣ ਲਈ:
ਬਾਲਾਸੁਰਾਮਨੀਅਮ ਸਿੰਗਰ ਵਲੋਂ ਇੰਨੇ ਗਾਣੇ ਗਾਉਣ ਲਈ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਉਨ੍ਹਾਂ ਦਾ ਨਾਂ ਸ਼ਾਮਲ ਹੈ। ਉਨ੍ਹਾਂ ਨੇ ਚਾਰ ਵੱਖ-ਵੱਖ ਭਾਸ਼ਾਵਾਂ (ਕੰਨੜ, ਤੇਲਗੂ, ਤਾਮਿਲ ਤੇ ਹਿੰਦੀ) ਵਿੱਚ ਕੰਮ ਕਰਨ ਲਈ ਬੇਸਟ ਮੇਲ ਪਲੇਅਬੈਕ ਸਿੰਗਰ ਲਈ 6 ਨੈਸ਼ਨਲ ਫਿਲਮ ਐਵਾਰਡ ਜਿੱਤੇ।

ਬਾਲਾਸੁਰਾਮਨੀਅਮ ਨੇ ਤੇਲਗੂ ਸਿਨੇਮਾ ਵਿਚ ਕੰਮ ਕਰਨ ਲਈ 25 ਆਂਧਰਾ ਪ੍ਰਦੇਸ਼ ਰਾਜ ਨੰਦੀ ਪੁਰਸਕਾਰ ਜਿੱਤੇ। ਉਨ੍ਹਾਂ ਕੋਲ 16 ਭਾਰਤੀ ਭਾਸ਼ਾਵਾਂ ਵਿੱਚ 40 ਹਜ਼ਾਰ ਤੋਂ ਵੱਧ ਗਾਣੇ ਗਾਉਣ ਦਾ ਰਿਕਾਰਡ ਵੀ ਹੈ।

ਬਾਲਾਸੁਰਾਮਨੀਅਮ ਨੇ 20 ਸਾਲ ਦੀ ਉਮਰ ਵਿੱਚ ਕੀਤਾ ਸੀ ਡੈਬਿਊ:
ਐਸ ਪੀ ਬਾਲਾਸੁਬ੍ਰਮਨੀਅਮ ਦਾ ਜਨਮ 4 ਜੂਨ 1946 ਨੂੰ ਆਂਧਰਾ ਪ੍ਰਦੇਸ਼ ਦੇ ਨੇਲੂਰ ਸ਼ਹਿਰ ਵਿੱਚ ਤੇਲਗੂ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਦੋ ਭਰਾ ਅਤੇ ਪੰਜ ਭੈਣਾਂ ਹਨ। ਬਾਲਾਸੁਰਾਮਨੀਅਮ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਵਿੱਚ ਰੁਚੀ ਲਈ ਤੇ ਸੰਗੀਤ ਦੀ ਸਿੱਖਿਆ ਹਾਸਲ ਕੀਤੀ।ਉਨ੍ਹਾਂ ਨੇ ਪੜ੍ਹਾਈ ਦੇ ਦੌਰਾਨ ਆਪਣੀ ਸੰਗੀਤ ਦੀ ਸਿੱਖਿਆ ਜਾਰੀ ਰੱਖੀ ਤੇ ਸਾਲ 1964 ਵਿੱਚ ਸੰਗੀਤ ਮੁ ਕਾ ਬ – ਲੇ ਵਿੱਚ ਆਪਣਾ ਪਹਿਲਾ ਇਨਾਮ ਜਿੱਤਿਆ। ਬਾਲਾਸੁਰਾਮਨੀਅਮ ਨੇ 15 ਦਸੰਬਰ 1966 ਨੂੰ ਤੇਲਗੂ ਫਿਲਮ ਸ਼੍ਰੀਲ ਸ਼੍ਰੀ ਮਰੀਦਾ ਰਮੰਨਾ ਤੋਂ ਪਲੇਅਬੈਕ ਗਾਇਕਾ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਸੀ। ਇਸ ਗਾਣੇ ਦੇ ਸਿਰਫ 8 ਦਿਨਾਂ ਬਾਅਦ ਉਨ੍ਹਾਂ ਨੇ ਕੰਨੜ ਦੀ ਸ਼ੁਰੂਆਤ ਕੀਤੀ ਤੇ ਫਿਲਮ ‘ਨੱਕਾੜੇ ਅਡੇ ਸਵਰਗ’ ਲਈ ਗਾਇਆ।

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …