Breaking News

ਹੁਣੇ ਹੁਣੇ ਬਾਦਲਾਂ ਦੇ ਘਰੋਂ ਆਈ ਮਾੜੀ ਖਬਰ ,ਆ ਵੜਿਆ ਕੋਰੋਨਾ ਪੈ ਗਈਆਂ ਭਾਜੜਾਂ

ਹੁਣੇ ਆਈ ਤਾਜਾ ਵੱਡੀ ਖਬਰ

ਕੋਰੋਨਾ ਨੇ ਸਾਰੇ ਪੰਜਾਬ ਚ ਹੰਕਾਰ ਮਚਾਈ ਹੋਈ ਹੈ ਪੰਜਾਬ ਚ ਰੋਜਾਨਾ ਹੀ ਸੈਂਕੜਿਆਂ ਦੇ ਗਿਣਤੀ ਵਿਚ ਪੌਜੇਟਿਵ ਕੇ ਸਾਹਮਣੇ ਆ ਰਹੇ ਹੈ। ਕਈ ਪੰਜਾਬ ਦੇ ਵਡੇ ਵਡੇ ਲੀਡਰ ਮੰਤਰੀ ਵੀ ਇਸ ਦੇ ਪੌਜੇਟਿਵ ਹੋ ਰਹੇ ਹਨ। ਹੁਣ ਇਸ ਵੇਲੇ ਦੀ ਦੀ ਵੱਡੀ ਖਬਰ ਪੰਜਾਬ ਦੇ ਸਾਬਕਾ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰੋਂ ਆ ਰਹੀ ਹੈ ਜਿਸ ਨਾਲ ਭਾਜੜਾਂ ਪੈ ਗਈਆਂ ਹਨ।

ਸੂਬੇ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਸਿਖਰ ‘ਤੇ ਹੈ ਅਤੇ ਹੁਣ ਇਸ ਮਹਾਮਾਰੀ ਨੇ ਬਾਦਲਾਂ ਦੀ ਰਿਹਾਇਸ਼ ‘ਤੇ ਵੀ ਦਸਤਕ ਦੇ ਦਿੱਤੀ ਹੈ। ਅੱਜ ਤਾਜ਼ਾ ਆਈ ਪਹਿਲੀ ਰਿਪੋਰਟ ਵਿਚ 60 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਇਸ ਵਿਚ ਦਰਜਨ ਭਰ ਮਲੋਟ ਉਪ ਮੰਡਲ ਦੇ ਹਨ

ਜਿਨ੍ਹਾਂ ਵਿਚੋਂ ਪੰਜ ਮਾਮਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਉਪਰ ਤਾਇਤਾਨ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀ ਹਨ। ਇਹ ਪੰਜੇ ਪੰਜਾਬ ਪੁਲਸ ਦੇ ਜਵਾਨ ਹਨ ਅਤੇ ਇਨ੍ਹਾਂ ਦੀ ਉਮਰ 26 ਸਾਲ ਤੋਂ ਲੈ ਕੇ 55 ਸਾਲ ਤੱਕ ਹੈ।

ਜਾਣਕਾਰੀ ਅਨੁਸਾਰ ਮਲੋਟ ਵਿਖੇ ਇਕ ਸਵੀਟ ਸ਼ਾਪ ਮਾਲਕ ਪਿਉ-ਪੁੱਤਰ ਤੋਂ ਇਲਾਵਾ ਸਰਾਭਾ ਨਰਗ, ਗੁਰੂ ਨਾਨਕ ਨਗਰੀ ਅਤੇ ਮੇਨ ਬਾਜ਼ਾਰ ਨਾਲ ਸਬੰਧਤ ਇਕ ਇਕ ਮਰੀਜ਼ ਤੋਂ ਬਿਨਾਂ ਰਥੜੀਆਂ, ਕਿੱਲਿਆਵਾਲੀ ਅਤੇ ਸ਼ੇਖੂ ਵਿਚ ਨਵੇਂ ਕੇਸ ਆਏ ਹਨ। ਉਧਰ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬਿਨਾਂ ਇਕ ਬਾਦਲ ਪਿੰਡ ਦੇ ਐੱਚ. ਡੀ. ਐੱਫ. ਸੀ. ਬੈਂਕ ਦੇ ਮੁਲਾਜ਼ਮ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਦੋ ਸੀ. ਐੱਸ. ਐੱਫ. ਦੇ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

Check Also

ਕੁੜੀ ਨੇ ਕਰਵਾਈ ਸੀ ਲਵ ਮੈਰਿਜ , ਪਰ ਵਿਆਹ ਤੋਂ ਬਾਅਦ ਖੁੱਲ੍ਹਿਆ ਅਜਿਹਾ ਭੇਤ ਪੈਰੋਂ ਹੇਠੋਂ ਖਿਸਕੀ ਜ਼ਮੀਨ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਇਹ ਸੋਚਦੀ ਹੈ …