Breaking News

ਹੁਣੇ ਹੁਣੇ ਪੰਜਾਬ ਦੀ ਇਸ ਮਹਾਨ ਸਖਸ਼ੀਅਤ ਦੀ ਹੋਈ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿੱਚ ਜਿੱਥੇ ਫ਼ਿਲਮ ਅਦਾਕਾਰ ,ਖੇਡ ਜਗਤ,ਸੰਗੀਤ ਜਗਤ ਅਤੇ ਰਾਜਨੀਤਿਕ ਸਖ਼ਸ਼ੀਅਤਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਉੱਥੇ ਹੀ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ। ਜਿਨ੍ਹਾਂ ਦੀ ਸਾਹਿਤਕ ਦੇਣ ਹਮੇਸ਼ਾ ਲੋਕ ਦਿਲਾਂ ਵਿੱਚ ਬਰਕਰਾਰ ਰਹੇਗੀ। ਸਾਹਿਤ ਜਗਤ ਵਿਚ ਉਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ।

ਮਿਲੀ ਖਬਰ ਅਨੁਸਾਰ ਇਕ ਹੋਰ ਸਾਹਿਤਕਾਰ ਮਹਾਨ ਸ਼ਖ਼ਸੀਅਤ ਦੀ ਮੌਤ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਛਾ ਗਈ ਹੈ। ਉਘੇ ਸਾਹਿਤਕ ਸਮਾਜਕ ਤੇ ਜੁਝਾਰੂ ਜਥੇਬੰਦੀਆਂ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਵੱਖ-ਵੱਖ ਵਿਧਾਵਾਂ ਵਿਚ ਅਨੇਕ ਪੁਸਤਕਾਂ ਦੇ ਰਚਣਹਾਰੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਰਾਮ ਜੀ ਦਾ ਦੇਹਾਂਤ ਹੋ ਗਿਆ ।ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਭਤੀਜੇ ਸਤਵੀਰ ਸਿੰਘ ਮਾਂਗਟ ਵੱਲੋਂ ਦਿੱਤੀ ਗਈ। ਇਪਟਾ ਤੋਂ ਸ਼ੁਰੂ ਹੋਈ ਉਪੇਰਾ ਦੀ ਪਰੰਪਰਾ ਦੇ ਪੁਰਾਣੇ ਹਸਤਾਖਰ ਮੱਲ ਸਿੰਘ ਰਾਮਪੁਰੀ ਨਹੀਂ ਰਹੇ। ਉਨ੍ਹਾਂ ਦੀ ਮੌਤ ਦੀ ਖਬਰ ਨੇ ਸਾਹਿਤ ਜਗਤ ਵਿਚ ਸਨਾਟਾ ਪਸਾਰ ਦਿੱਤਾ ਹੈ।

ਤਕਰੀਬਨ 90 ਸਾਲ ਦੀ ਉਮਰ ਭੋਗ ਚੁੱਕਾ ਮੱਲ ਸਿੰਘ ਰਾਮਪੁਰੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਸ਼ੀਲਾ ਭਾਟੀਆ ,ਤੇਰਾ ਸਿੰਘ ਚੰਨ ,ਜੋਗਿੰਦਰ ਬਾਹਰਲਾ, ਜਗਦੀਸ਼ ਫਰਿਆਦੀ ਤੇ ਹਰਨਾਮ ਸਿੰਘ ਨਰੂਲਾ ਹੋਰਾਂ ਦੀ ਉਪੇਰਾ ਪਰੰਪਰਾ ਦੇ ਇੱਕੋ-ਇੱਕ ਵਾਰਿਸ ਸਨ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਸੁਮੇਲ ਦਾ ਜਾਇਆ , ਸਵੇਰ ਦੀ ਚੜ੍ਹਤ ,ਸ਼ਾਹੀ ਮੰਗਤੇ ,ਹਰ ਪਾਸੇ ਚਮਕੌਰ ਗੜੀ ਹੈ, ਟੁਕੜੇ ਟੁਕੜੇ ਸੱਚ ਸ਼ਾਮਲ ਹਨ।

ਉਹ ਲੋਕ ਮਸਲਿਆਂ ਲਈ ਸੰਘਰਸ਼ ਕਰਦਿਆਂ ਕਈ ਵਾਰ ਜੇਲ੍ਹ ਵੀ ਕੱਟ ਚੁੱਕੇ ਸਨ। ਤੇ ਇਸ ਦੌਰਾਨ ਉਨ੍ਹਾਂ ਨੇ ਕਈ ਰਚਨਾਵਾਂ ਵੀ ਰਚੀਆਂ।ਉਹ ਕਈ ਸੰਸਥਾਵਾਂ ਦੇ ਮੈਂਬਰ ਰਹਿ ਚੁੱਕੇ ਸਨ। ਅਤੇ ਬਹੁਤ ਸਾਰੇ ਐਵਾਰਡ ਦੇ ਨਾਲ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਸੀ ਮੱਲ ਸਿੰਘ ਰਾਮਪੁਰੀ ਦੇ ਭਤੀਜੇ ਸਤਵੀਰ ਸਿੰਘ ਮਾਂਗਟ ਦੇ ਦੱਸਣ ਅਨੁਸਾਰ ਮੱਲ ਸਿੰਘ ਰਾਮਪੁਰੀ ਦਾ ਅੰਤਿਮ ਸੰਸਕਾਰ ਮਿਤੀ 6 ਅਕਤੂਬਰ 2020 ਮੰਗਲਵਾਰ ਨੂੰ ਸਵੇਰੇ 10 ਵਜੇ ਉਨ੍ਹਾਂ ਦੇ ਪਿੰਡ ਜ਼ਿਲਾ ਲੁਧਿਆਣਾ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਭਰ ਦੇ ਨਾਟਕਕਾਰਾਂ ਤੇ ਸਾਹਿਤਕ ਸੰਸਥਾਵਾਂ ਨੇ ਉਨ੍ਹਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਗੁਰਦਵਾਰਾ ਸਾਹਿਬ ਚ ਹੋਈ ਗੋਲੀਬਾਰੀ

ਆਈ ਤਾਜਾ ਵੱਡੀ ਖਬਰ  ਬਹੁਤ ਸਾਰੇ ਲੋਕ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ …