Breaking News

ਹੁਣੇ ਹੁਣੇ ਕੋਰੋਨਾ ਪੀੜਤ ਅਮਰੀਕਾ ਦੇ ਰਾਸ਼ਟਰਪਤੀ ਦੇ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਦੇ ਵਿਚ ਹਾਹਾਕਾਰ ਮਚਾਈ ਹੋਈ ਹੈ ਕੀ ਵੱਡਾ ਅਤੇ ਕੀ ਛੋੱਟਾ ਹਰ ਕੋਈ ਇਸਦਾ ਪੌਜੇਟਿਵ ਆ ਰਿਹਾ ਹੈ। ਦੁਨੀਆਂ ਦੇ ਸਭ ਤੋਂ ਪਾਵਰਫੁੱਲ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕੱਲ੍ਹ ਕੋਰੋਨਾ ਪੌਜੇਟਿਵ ਆ ਗਏ ਸਨ ਇਸ ਦੀ ਜਾਣਕਾਰੀ ਉਹਨਾਂ ਨੇ ਟਵੀਟ ਕਰਕੇ ਦਿੱਤੀ ਸੀ ਕੇ ਉਹ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਦੇ ਪੌਜੇਟਿਵ ਹੋ ਗਏ ਹਨ।

ਹੁਣ ਇੱਕ ਵੱਡੀ ਖਬਰ ਡੋਨਾਲਡ ਟਰੰਪ ਦੇ ਬਾਰੇ ਵਿਚ ਆ ਰਹੀ ਹੈ ਜਿਸ ਦੀ ਜਾਣਕਾਰੀ ਵੀ ਟਰੰਪ ਦੇ ਵਲੋਂ ਦਿੱਤੀ ਗਈ ਹੈ। ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕੇ ਓਹਨਾ ਨੂੰ ਹੁਣ ਹਸਪਤਾਲ ਦੇ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਨਾਲ ਹੀ ਓਹਨਾ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਕੇ ਜੋ ਓਹਨਾ ਲਈ ਪ੍ਰਾਥਨਾ ਕਰ ਰਹੇ ਹਨ ਓਹਨਾ ਨੇ ਕਿਹਾ ਕੇ ਉਹ ਲੋਕਾਂ ਵਲੋਂ ਦਿੱਤੇ ਜਾ ਰਹੇ ਇਸ ਪਿਆਰ ਨੂੰ ਕਦੇ ਵੀ ਭੁੱਲ ਨਹੀਂ ਸਕਣਗੇ।

ਕੱਲ੍ਹ ਜਿਦਾਂ ਹੀ ਉਹਨਾਂ ਦੇ ਕੋਰੋਨਾ ਪੌਜੇਟਿਵ ਹੋਣ ਦੀ ਖਬਰ ਆਈ ਦੁਨੀਆਂ ਦੇ ਵੱਡੇ ਵੱਡੇ ਨੇਤਾਂਵਾਂ ਦੁਆਰਾ ਓਹਨਾ ਦੀ ਸਿਹਤ ਬਾਰੇ ਪ੍ਰਾਥਨਾਵਾਂ ਕੀਤੀ ਜਾ ਰਹੀਆਂ ਹਨ ਜਿਹਨਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਉਹਨਾਂ ਦੇ ਛੇਤੀ ਠੀਕ ਹੋਣ ਦੀ ਪ੍ਰਾਥਨਾ ਕੀਤੀ ਸੀ। ਓਹਨਾ ਨੇ ਲਿਖਿਆ ਸੀ ਕੇ ਮੈਂ ਆਪਣੇ ਪਿਆਰੇ ਦੋਸਤ ਡੋਨਲਡ ਟਰੰਪ ਅਤੇ ਉਹਨਾਂ ਦੀ ਘਰਵਾਲੀ ਮੇਲਾਨੀਆ ਟਰੰਪ ਬਾਰੇ ਕਾਮਨਾ ਕਰਦਿਆਂ ਹਾਂ ਕੇ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਸਿਹਤਮੰਦ ਹੋ ਜਾਣ।

Check Also

ਇਹ ਔਰਤ ਆਪਣੇ ਪੈਰਾਂ ਨਾਲ ਕਰਦੀ ਹੈ ਅਜੀਬੋ ਗਰੀਬ ਕੰਮ , 1 ਫੋਟੋ ਲਈ ਲੋਕ ਲੱਖਾਂ ਦੇਣ ਨੂੰ ਹੋ ਜਾਂਦੇ ਤਿਆਰ

ਆਈ ਤਾਜਾ ਵੱਡੀ ਖਬਰ  ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸਖਤ ਮਿਹਨਤ ਕਰਦਾ ਹੈ ਤਾਂ …