Breaking News

ਹੁਣੇ ਹੁਣੇ ਕਿਸਾਨ ਆਗੂ ਰਾਜੇਵਾਲ ਨੇ ਦਿੱਤਾ ਇਹ ਵੱਡਾ ਬਿਆਨ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਰਾਸ਼ਟਰ ਦੇ ਵਿਚ ਬੀਤੀ 26 ਜਨਵਰੀ ਨੂੰ ਇਕ ਵਿਸ਼ਾਲ ਟਰੈਕਟਰ ਪਰੇਡ ਕਿਸਾਨ ਜਥੇਬੰ ਦੀਆਂ ਵੱਲੋਂ ਕੌਮੀ ਰਾਜਧਾਨੀ ਦਿੱਲੀ ਦੇ ਅੰਦਰ ਕੱਢੀ ਗਈ। ਇਸ ਪਰੇਡ ਵਿਚ ਸ਼ਾਮਲ ਹੋਣ ਵਾਸਤੇ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਆ ਕੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਜਿਨ੍ਹਾਂ ਨੇ ਕੌਮੀ ਰਾਜਧਾਨੀ ਦੀਆਂ ਵੱਖ ਵੱਖ ਸਰਹੱਦਾਂ ਰਾਹੀਂ ਦਿੱਲੀ ਅੰਦਰ ਐਂਟਰੀ ਕੀਤੀ ਅਤੇ ਆਪਣੇ ਰੋਸ ਪ੍ਰਦਰਸ਼ਨ ਨੂੰ ਉਜਾਗਰ ਕੀਤਾ। ਪਰ ਇਸ ਦੌਰਾਨ ਕਈ ਥਾਵਾਂ ਉੱਪਰ ਹਿੰ-ਸ-ਕ ਘਟਨਾਵਾਂ ਦੇ ਹੋਣ ਦਾ ਵੀ ਜ਼ਿਕਰ ਆਉਂਦਾ ਹੈ

ਜਿਸ ਦੇ ਤਹਿਤ ਦਿੱਲੀ ਦੇ ਲਾਲ ਕਿਲੇ ਦੀ ਘਟਨਾ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਦੇ ਸਬੰਧ ਵਿਚ ਵੱਖ ਵੱਖ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਵੱਲੋਂ ਆਪਣੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ। ਟਰੈਕਟਰ ਪਰੇਡ ਦੌਰਾਨ ਹੋਈ ਇਸ ਹਿੰਸਕ ਘਟਨਾ ਬਾਰੇ ਸਿੰਘੂ ਸਰਹੱਦ ਦੀ ਸਟੇਜ ਤੋਂ ਬੋਲਦੇ ਹੋਏ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਖੇਤੀ ਅੰਦੋਲਨ ਵਿਰੋਧੀ ਚਿਹਰਾ ਸਾਹਮਣੇ ਆ ਚੁੱਕਾ ਹੈ। ਰਾਜੇਵਾਲ ਨੇ ਦੋ- ਸ਼ ਲਗਾਇਆ ਕਿ ਇਹ ਸਾਰਾ ਵਰਤਾਰਾ ਕਿਸਾਨ ਮਜ਼ਦੂਰ ਏਕਤਾ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਧੇਰ ਵੱਲੋਂ ਕਰਵਾਇਆ ਗਿਆ।

ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਆਖਿਆ ਕਿ ਉਨ੍ਹਾਂ 26 ਜਨਵਰੀ ਤੋਂ ਪਹਿਲਾਂ ਸਰਵਣ ਸਿੰਘ ਪੰਧੇਰ ਦੇ ਮਿੰਨਤ ਤਰਲੇ ਕੀਤੇ ਕਿ ਉਹ ਇਸ ਟਰੈਕਟਰ ਪਰੇਡ ਦੌਰਾਨ ਕਿਸੇ ਕਿਸਮ ਦੀ ਹਿੰ- ਸਾ ਨੂੰ ਅੰਜਾਮ ਨਾ ਦੇਵੇ ਅਤੇ ਲੋਕਾਂ ਨੂੰ ਰਿੰਗ ਰੋਡ ਵੱਲ ਜਾਣ ਲਈ ਨਾ ਉ-ਕ-ਸਾ-ਇ-ਆ ਜਾਵੇ। ਪਰ ਉਸ ਵੱਲੋਂ ਕੀਤੀ ਗਈ ਇਸ ਹਰਕਤ ਕਾਰਨ ਸ਼ਾਂਤ ਮਈ ਅੰਦੋਲਨ ਨੂੰ ਸੱਟ ਵੱਜੀ ਹੈ। ਇਸ ਦੇ ਨਾਲ ਹੀ ਰਾਜੇਵਾਲ ਨੇ ਸਰਵਣ ਸਿੰਘ ਪੰਧੇਰ, ਦੀਪ ਸਿੱਧੂ ਅਤੇ ਪੰਨੂੰ ਨੂੰ ਵੱਡਾ ਗੱਦਾਰ ਦੱਸਦੇ ਹੋਏ ਕਿਹਾ ਕਿ ਇਹਨਾਂ ਦਾ ਮੋਦੀ ਸਰਕਾਰ ਦੇ ਨਾਲ ਸੌਦਾ ਹੋ ਚੁੱਕਾ ਹੈ।

ਕੇਂਦਰ ਸਰਕਾਰ ਵੱਲੋਂ ਬੀਜਿਆ ਗਿਆ ਇਹ ਬੀਜ ਥੋੜੇ ਦਿਨਾਂ ਵਿੱਚ ਬਾਹਰ ਆ ਜਾਵੇਗਾ ਅਤੇ ਸੱਚਾਈ ਦਾ ਸਾਰਿਆਂ ਨੂੰ ਪਤਾ ਲੱਗ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ 25 ਜਨਵਰੀ ਦੀ ਰਾਤ 10 ਵਜੇ ਪੰਧੇਰ ਦੀ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਬਾਤ ਹੋਈ ਅਤੇ ਅਗਲੇ ਹੀ ਦਿਨ ਪੰਧੇਰ ਗਰੁੱਪ ਨੂੰ ਟਰੈਕਟਰ ਪਰੇਡ ਲਈ ਸਵੇਰੇ 7 ਵਜੇ ਹੀ ਕੱਢ ਦਿੱਤਾ ਗਿਆ। ਦੀਪ ਸਿੱਧੂ ਨੂੰ ਆਰ ਐਸ ਐਸ ਦਾ ਸਮਰਥਕ ਦੱਸਦੇ ਹੋਏ ਰਾਜੇਵਾਲ ਨੇ ਇਹ ਸਾਫ ਕਰ ਦਿੱਤਾ ਕਿ ਦੀਪ ਸਿੱਧੂ ਨੂੰ ਆਰ ਐਸ ਐਸ ਵੱਲੋਂ ਟ੍ਰੇਨਿੰਗ ਮਿਲੀ ਹੈ ਜਿਸ ਦੀ ਸ਼ਹਿ ‘ਤੇ ਹੀ ਉਹ ਇਸ ਸ਼ਾਂਤ ਮਈ ਅੰਦੋਲਨ ਨੂੰ ਬ-ਰ-ਬਾ-ਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਆਖਿਆ ਹੈ ਕਿ ਸਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਅਸੀਂ ਆਪਣਾ ਇਹ ਅੰਦੋਲਨ ਪਹਿਲਾਂ ਦੀ ਤਰ੍ਹਾਂ ਹੀ ਸ਼ਾਂਤਮਈ ਢੰਗ ਨਾਲ ਜਾਰੀ ਰੱਖਾਂਗੇ ਅਤੇ ਜਿੱਤ ਹਾਸਲ ਕਰ ਕੇ ਹੀ ਵਾਪਸ ਜਾਵਾਂਗੇ।

Check Also

ਨੌਜਵਾਨ ਮੁੰਡੇ ਨੂੰ ਆਨਲਾਈਨ ਨੌਕਰੀ ਲੱਭਣੀ ਪਈ ਮਹਿੰਗੀ , ਖਾਤੇ ਤੋਂ ਉੱਡੇ ਏਨੇ ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਜਿਸ ਪ੍ਰਕਾਰ ਨਾਲ ਦੇਸ਼ ‘ਚੋਂ ਬੇਰੋਜ਼ਗਾਰੀ ਵੱਧਦੀ ਪਈ ਹੈ, ਉਸਦੇ ਚੱਲਦੇ …