Breaking News

ਹੁਣੇ ਹੁਣੇ ਕਿਸਾਨਾਂ ਨੇ ਲਾਲ ਕਿਲੇ ਤੇ ਲਹਿਰਾਇਆ ਕੇਸਰੀ ਝੰਡਾ – ਦੇਖੋ ਵੱਡੀ ਖਬਰ ਅਤੇ ਤਸਵੀਰਾਂ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾ ਨੂੰ ਰੱਦ ਕਰਨ ਲਈ ਆਰੰਭ ਕੀਤਾ ਗਿਆ ਕਿਸਾਨੀ ਸੰਘਰਸ਼ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਾ ਹੈ। ਕਿਸਾਨਾਂ ਵੱਲੋਂ ਕਾਫੀ ਸਮਾਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਦੀਆਂ ਸੜਕਾਂ ਤੇ ਪਰੇਡ ਕੀਤੀ ਜਾਵੇਗੀ। ਜਿਸਦੇ ਤਹਿਤ ਕਿਸਾਨ ਆਗੂਆਂ ਅਤੇ ਪੁਲਸ ਪ੍ਰਸ਼ਾਸਨ ਦੇ ਵਿਚਕਾਰ ਹੋਈ ਗੱਲ ਬਾਤ ਤੋਂ ਬਾਅਦ ਟਰੈਕਟਰ ਪਰੇਡ ਕਰਨ ਦੀ ਇਜ਼ਾਜਤ ਦੇ ਦਿੱਤੀ ਗਈ ਸੀ। ਜਿਸ ਵਿੱਚ ਕਿਸਾਨਾਂ ਨੂੰ ਰੋਡ ਮੈਪ ਦੇ ਹਿਸਾਬ ਨਾਲ ਇਹ ਟਰੈਕਟਰ ਪਰੇਡ ਕਰਕੇ ਵਾਪਸ ਆਪਣੇ ਸਥਾਨਾਂ ਤੇ ਆਉਣ ਦਾ ਕਿਹਾ ਗਿਆ ਸੀ।

ਕਿਸਾਨਾਂ ਵੱਲੋਂ ਅੱਜ ਸਮੇਂ ਤੋਂ ਪਹਿਲਾਂ ਹੀ ਟਰੈਕਟਰ ਪਰੇਡ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਪਰੇਡ ਦੇ ਦੌਰਾਨ ਕੁਝ ਕਿਸਾਨਾਂ ਅਤੇ ਪੁਲਿਸ ਵਿਚਕਾਰ ਮਾਮੂਲੀ ਝ-ੜ-ਪ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਉੱਥੇ ਹੀ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਸ਼ਾਂਤ ਮਈ ਢੰਗ ਨਾਲ ਇਹ ਟਰੈਕਟਰ ਪਰੇਡ ਕਰਨ ਦੀ ਅਪੀਲ ਬਾਰ ਬਾਰ ਕੀਤੀ ਜਾ ਰਹੀ ਹੈ। ਹੁਣ ਕਿਸਾਨਾਂ ਨੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਟਰੈਕਟਰ ਪਰੇਡ ਨੂੰ ਪੁਲਿਸ ਵੱਲੋਂ ਕਈ ਜਗਾ ਤੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।

ਇਸ ਦੇ ਬਾਵਜੂਦ ਵੀ ਕੁਝ ਕਿਸਾਨ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੂਚ ਕਰ ਚੁੱਕੇ ਹਨ। ਕਿਸਾਨਾਂ ਵੱਲੋਂ ਦਿੱਲੀ ਲਾਲ ਕਿਲੇ ਤੇ ਪਹੁੰਚਦੇ ਸਾਰ ਹੀ ਉਸ ਤੇ ਕੇਸਰੀ ਝੰਡਾ ਲਹਿਰਾਇਆ ਗਿਆ ਹੈ। ਅੱਜ ਰਾਸ਼ਟਰਪਤੀ ਵੱਲੋਂ ਵੀ ਗਣਤੰਤਰਤਾ ਦਿਵਸ ਦੇ ਮੌਕੇ ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉਪਰ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ। ਕੁਝ ਕਿਸਾਨਾਂ ਅਤੇ ਪੁਲਸ ਵਿਚਕਾਰ ਹੋਈ ਝ-ੜ-ਪ ਦੇ ਵਿਚ ਪੁਲਿਸ ਵੱਲੋ ਲਾ-ਠੀ-ਚਾ-ਰ-ਜ ਅਤੇ ਹੰਝੂ ਗੈਸ ਦੀ ਵਰਤੋਂ ਵੀ ਕੀਤੀ ਗਈ ਹੈ।

ਇਸ ਹੋਈ ਮਾਮੂਲੀ ਝ-ੜ-ਪ ਤੋਂ ਬਾਅਦ ਵੀ ਕਿਸਾਨ ਆਪਣੀ ਮੰਜ਼ਿਲ ਵੱਲ ਅੱਗੇ ਵਧ ਰਹੇ ਹਨ। ਕਿਸਾਨ ਆਗੂਆਂ ਵੱਲੋਂ ਬਾਰ-ਬਾਰ ਕਿਸਾਨਾਂ ਨੂੰ ਸ਼ਾਂਤ ਮਈ ਢੰਗ ਨਾਲ ਇਹ ਟਰੈਕਟਰ ਪਰੇਡ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਸ਼ਾਂਤੀ ਇਸ ਟਰੈਕਟਰ ਪ੍ਰੇਡ ਕਾਰਨ ਨਾ ਹੋ ਸਕੇ। ਨਿਹੰਗ ਸਿੰਘਾਂ ਤੇ ਕਿਸਾਨਾਂ ਵੱਲੋਂ ਲਾਲ ਕਿਲ੍ਹੇ ਉਪਰ ਕੇਸਰੀ ਝੰਡਾ ਲਹਿਰਾਇਆ ਗਿਆ ਹੈ। ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Check Also

ਪੰਜਾਬ: ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ, ਹੋਏ ਭਿਆਨਕ ਹਾਦਸੇ ਦੇ ਸ਼ਿਕਾਰ

ਆਈ ਤਾਜਾ ਵੱਡੀ ਖਬਰ  ਵਾਪਰਨ ਵਾਲੇ ਸੜਕ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ …