Breaking News

ਹੁਣੇ ਹੁਣੇ ਅਸਮਾਨ ਚ 1800 ਮੀਟਰ ਦੀ ਉਚਾਈ ਤੇ ਹੋਇਆ ਹਵਾਈ ਹਾਦਸਾ ਕਈ ਮਰੇ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸੰਸਾਰ ਦੇ ਵਿਚ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਜਿਸ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ। ਪਰ ਇਹਨਾਂ ਹਾਦਸਿਆਂ ਦੇ ਵਾਪਰਨ ਕਾਰਨ ਬਹੁਤ ਸਾਰੇ ਲੋਕਾਂ ਨੂੰ ਦੁੱਖਾਂ ਤਕਲੀਫਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਬੁਰੇ ਸਮੇਂ ਦੀ ਮਾਰ ਜਦੋਂ ਪੈਂਦੀ ਹੈ ਤਾਂ ਸਥਿਤੀ ਕੀ ਹੈ ਉਸ ਦਾ ਕੋਈ ਫਰਕ ਨਹੀਂ ਪੈਂਦਾ। ਹਵਾਈ ਸਫ਼ਰ ਨੂੰ ਦੁਨੀਆਂ ਦਾ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ ਪਰ ਪੈਰਿਸ ਦੇ ਵਿਚ ਇਕ ਹਵਾਈ ਘਟਨਾ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਕਰਵਾਏ ਪਹਾੜੀ ਖੇਤਾਂ ਵਿਚ ਹੋਈ ਜਿੱਥੇ ਇਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ। ਇਸ ਘਟਨਾ ਦਾ ਖੁਲਾਸਾ ਸਵੋਈ ਸੂਬੇ ਦੇ ਪ੍ਰਸ਼ਾਸਨ ਨੇ ਕੀਤਾ। ਇਸ ਹੈਲੀਕਾਪਟਰ ਵਿੱਚ ਪਹਾੜੀ ਬਚਾਅ ਦਲ ਦੇ ਮੈਂਬਰਾਂ ਸਮੇਤ ਕੁੱਲ 6 ਲੋਕ ਸਵਾਰ ਸਨ। ਮੰਗਲਵਾਰ ਦੀ ਸ਼ਾਮ ਨੂੰ ਇਹ ਹੈਲੀਕਾਪਟਰ ਇੱਕ ਸਿਖਲਾਈ ਮੁਹਿੰਮ ਤਹਿਤ ਸਵੋਈ ਖੇਤਰ ਵਿੱਚ ਜਾ ਰਿਹਾ ਸੀ। ਜਿੱਥੇ ਉਡਾਨ ਦੌਰਾਨ ਇਹ ਹੈਲੀਕਾਪਟਰ 1,800 ਮੀਟਰ ਦੀ ਉਚਾਈ ‘ਤੇ ਦੁਰਘਟਨਾਗ੍ਰਸਤ ਹੋ ਗਿਆ।

ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਇਹ ਹੈਲੀਕਾਪਟਰ ਜ਼ਮੀਨ ਉਪਰ ਆਣ ਡਿੱਗਿਆ ਜਿਸ ਵਿਚ ਸਵਾਰ 6 ਲੋਕਾਂ ਵਿੱਚੋਂ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸਥਾਨਕ ਅਧਿਕਾਰੀਆਂ ਨੇ ਆਖਿਆ ਹੈ ਕਿ ਇਸ ਦੁਰਘਟਨਾ ਦੇ ਵਿਚ ਇਕਲੌਤਾ ਬਚਿਆ ਵਿਅਕਤੀ ਜਾਣਕਾਰੀ ਦੇਣ ਵਿਚ ਸਫਲ ਰਿਹਾ ਹੈ। ਗੰਭੀਰ ਤੌਰ ਉਪਰ ਜਖਮੀ ਹੋਏ ਇਸ ਵਿਅਕਤੀ ਨੂੰ ਗ੍ਰੇਨੋਬਲ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਸਥਾਨਕ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਹਾਦਸਾ ਮੌਸਮ ਦੇ ਜ਼ਿਆਦਾ ਖਰਾਬ ਹੋਣ ਕਾਰਨ ਵਾਪਰਿਆ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਨੇ ਸੋਸ਼ਲ ਮੀਡੀਆ ਟਵੀਟਰ ਉੱਪਰ ਇਕ ਟਵੀਟ ਕਰ ਕੇ ਇਸ ਹਾਦਸੇ ਵਿਚ ਮਾਰੇ ਗਏ ਬਚਾਅ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਹਾਦਸੇ ਦੇ ਵਿਚ ਜ਼ਖਮੀ ਹੋਏ ਵਿਅਕਤੀ ਬਾਰੇ ਵੀ ਉਹਨਾਂ ਨੇ ਆਖਿਆ ਕਿ ਉਹ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਅਸੀਂ ਸਾਰੇ ਉਸ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ। ਫਿਲਹਾਲ ਸਥਾਨਕ ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Check Also

ਮਹੀਨਾ ਪਹਿਲਾਂ ਪੜਾਈ ਲਈ ਕੈਨੇਡਾ ਗਈ ਨੌਜਵਾਨ ਕੁੜੀ ਵਲੋਂ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ  ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ …