Breaking News

ਹੁਣੇ ਹੁਣੇ ਅਚਾਨਕ ਇਸ ਮਸ਼ਹੂਰ ਅਦਾਕਾਰਾ ਦੀ ਭਰ ਜਵਾਨੀ ਚ ਹੋਈ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਰਕੇ ਕਈ ਹਸਤੀਆਂ ਸਾਡੇ ਤੋਂ ਦੂਰ ਹੋ ਗਈਆਂ। ਪਰ ਉਹ ਆਪਣੀ ਪਹਿਚਾਣ ਐਸੀ ਬਣਾ ਕੇ ਗਈਆਂ ਕਿ ਉਹ ਹੁਣ ਸਾਡੇ ਦਿਲਾਂ ਵਿਚ ਰਾਜ ਕਰ ਰਹੀਆਂ ਹਨ। ਬੇਸ਼ਕ ਉਹ ਸਾਡੇ ਵਿਚਕਾਰ ਅੱਜ ਨਾ ਹੋਣ ਪਰ ਆਪਣੀ ਕਲਾਂ ਦੇ ਨਾਲ ਅੱਜ ਉਹ ਹਰ ਇਕ ਨੂੰ ਯਾਦ ਆਉਂਦੀਆਂ ਹਨ। ਅੱਜ ਫਿਰ ਇਕ ਅਜਿਹੀ ਖਬਰ ਸਾਹਮਣੇ ਆਈ ਹੈ,ਜਿਸਨੇ ਇੱਕ ਹੋਰ ਅਦਾਕਾਰਾ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਹੈ। ਜਿਸ ਕਰਕੇ ਸੋਗ ਦਾ ਮਾਹੌਲ ਇਕ ਵਾਰ ਫਿਰ ਪੈਦਾ ਹੋ ਚੁੱਕਾ ਹੈ। ਭਰੀ ਜਵਾਨੀ ਵਿਚ ਅਦਾਕਾਰਾ ਦਾ ਜਾਣਾ ਹਰ ਇਕ ਨੂੰ ਗੰਮ ਦੇ ਮਾਹੌਲ ਵਿਚ ਪਾ ਗਿਆ ਹੈ।

ਦਰਅਸਲ 35 ਸਾਲ ਦੀ ਉਮਰ ਵਿਚ ਅਦਾਕਾਰਾ ਸਰਨਿਆ ਸ਼ਸ਼ੀ ਦਾ ਦਿਹਾਂਤ ਹੋ ਗਿਆ ਹੈ ਅਤੇ ਉਹ ਸਾਨੂੰ ਅਲਵਿਦਾ ਕਰ ਗਈ ਹੈ। ਉਨ੍ਹਾਂ ਦੀ ਹੋਈ ਅਚਾਨਕ ਇਸ ਤਰ੍ਹਾਂ ਮੌਤ ਨਾਲ ਫ਼ਿਲਮ ਜਗਤ ਵਿਚ ਸੋਗ ਦਾ ਮਾਹੌਲ ਹੈ। ਕੇਰਲ ਦੇ ਮੁੱਖ ਮੰਤਰੀ ਵਲੋਂ ਵੀ ਉਨ੍ਹਾਂ ਦੀ ਅਚਾਨਕ ਹੋਈ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮਲਿਆਲਮ ਅਦਾਕਾਰਾ ਸਰਨਿਆ ਸੱਸੀ ਨੇ ਕੇਰਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਅਤੇ ਉਨ੍ਹਾਂ ਨੂੰ 10 ਸਾਲ ਪਹਿਲਾਂ ਬ੍ਰੇਨ ਟਿਉਮਰ ਦਾ ਵੀ ਪਤਾ ਲੱਗਾ ਸੀ।

ਜਿਕਰਯੋਗ ਹੈ ਕਿ ਉਨ੍ਹਾਂ ਦੀਆਂ ਕਈ ਵੱਡੀਆਂ ਸਰਜਰੀਆਂ ਹੋਈਆਂ ਸਨ। ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਕੋਵਿਡ -19 ਦੇ ਲੱਛਣਾਂ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ।ਦਸਣਾ ਬਣਦਾ ਹੈ ਕਿ ਉਹ ਨਾਵਲ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਸਨ। ਪਰ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਉਹ ਸਾਹਮਣਾ ਕਰ ਰਹੇ ਸੀ। ਇਹ ਵੀ ਕਿਹਾ ਜਾ ਰਿਹਾ ਹੈ ਠੀਕ ਹੋਣ ਦੇ ਬਾਅਦ ਵੀ ਉਹ ਕੋਰੋਨਾ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ ਅਤੇ ਇਸੇ ਦੇ ਚਲਦੇ ਹੀ ਉਨ੍ਹਾਂ ਦੀ ਮੌਤ ਹੋ ਗਈ ਹੈ।

ਉਨ੍ਹਾਂ ਦੇ ਇਸ ਤਰ੍ਹਾਂ ਜਾਣ ਨਾਲ ਉਨ੍ਹਾਂ। ਦੇ ਪ੍ਰਸ਼ੰਸਕ ਬੇਹੱਦ ਦੁਖੀ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੱਦ ਉਨ੍ਹਾਂ ਦੇ ਇਲਾਜ ਲਈ ਪੈਸੇ ਨਹੀਂ ਸਨ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਲਾਜ ਲਈ ਪੈਸੇ ਵੀ ਇਕੱਠੇ ਕੀਤੇ ਸਨ। ਮੁੱਖ ਮੰਤਰੀ ਅਤੇ ਪ੍ਰਸ਼ੰਸਕਾਂ ਦੇ ਵਲੋਂ ਉਨ੍ਹਾਂ ਦੀ ਮੌਤ ‘ ਤੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਅਦਾਕਾਰਾ ਬਹਾਦੁਰੀ ਨਾਲ ਬਿਮਾਰੀ ਨਾਲ ਲੜੀ ਇਸ ਗੱਲ ਦਾ ਵੀ ਜਿਕਰ ਕੀਤਾ ਜਾ ਰਿਹਾ ਹੈ।

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …