Breaking News

ਹਸਪਤਾਲ ਚ ਇਸ ਗਲੋਂ ਅਮਿਤਾਬ ਹੋ ਗਿਆ ਤਤਾ ਗੁੱਸੇ ਚ ਕੱਢੀਆਂ ਗੱਲਾਂ ਤੱਕ

ਇਸ ਗਲੋਂ ਅਮਿਤਾਬ ਹੋ ਗਿਆ ਤਤਾ ਗੁੱਸੇ ਚ ਕੱਢੀਆਂ

ਕੋਰੋਨਾ ਹੋਣ ਦੇ ਕਾਰਨ ਬੋਲੀਵੁਡ ਐਕਟਰ ਅਮਿਤਾਬ ਬਚਨ ਮੁੰਬਈ ਦੇ ਹਸਪਤਾਲ ਵਿਚ ਭਰਤੀ ਹਨ। ਓਹਨਾ ਦੇ ਪ੍ਰੀਵਾਰ ਦੇ 3 ਜੀਅ ਹੋਰ ਵੀ ਪੌਜੇਟਿਵ ਪਾਏ ਗਏ ਸਨ ਜਿਹਨਾਂ ਵਿਚੋਂ ਓਹਨਾ ਦੀ ਨੂੰਹ ਐਸ਼ਵਰਿਆ ਅਤੇ ਪੋਤੀ ਨੂੰ ਕੁਝ ਦਿਨ ਹਸਪਤਾਲ ਵਿਚ ਰਹਿਣ ਤੋਂ ਬਾਅਦ ਛੁਟੀ ਮਿਲ ਗਈ ਪਰ ਉਸਦੇ ਪੁੱਤ ਅਭਿਸ਼ੇਕ ਅਤੇ ਖੁਦ ਅਮਿਤਾਬ ਬਚਨ ਹਜੇ ਹਸਪਤਾਲ ਵਿਚ ਹੀ ਦਾਖਲ ਹਨ।

ਕੋਰੋਨਾ ਕਾਰਨ ਹਸਪਤਾਲ ‘ਚ ਦਾਖ਼ਲ ਅਮਿਤਾਭ ਬੱਚਨ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਟੋ੍ਲਰ ਪ੍ਰਤੀ ਖ਼ਾਸੇ ਨਾਰਾਜ਼ ਨਜ਼ਰ ਆਏ। ਉਨ੍ਹਾਂ ਬਲਾਗ ‘ਚ ਇਕ ਅਜਿਹੇ ਵਿਅਕਤੀ ਨੂੰ ਕਰਾਰਾ ਜਵਾਬ ਦਿੱਤਾ ਹੈ, ਜੋ ਉਨ੍ਹਾਂ ਦੇ ਮਰਨ ਦੀ ਕਾਮਨਾ ਕਰ ਰਿਹਾ ਹੈ। ਬਿਗ ਬੀ ਮੁੰਬਈ ਦੇ ਨਾਨਾਵਤੀ ਹਸਤਪਾਲ ‘ਚ ਜੁਲਾਈ ਤੋਂ ਦਾਖ਼ਲ ਹਨ। ਉਹ ਸੋਸ਼ਲ ਮੀਡੀਆ ‘ਤੇ ਪ੍ਰਸੰਸਕਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਟ੍ਰੋਲਰ ਨੂੰ ਜਵਾਬ ਦਿੰਦਿਆਂ ਕਿਹਾ, ‘ਪਤਾ ਨਹੀਂ ਕਿਸ ਨੇ ਤੇਰੀ ਅਜਿਹੀ ਪਰਵਰਿਸ਼ ਕੀਤੀ ਹੈ।’

ਉਨ੍ਹਾਂ ਆਪਣੀ ਪੋਤੀ ਆਰਾਧਿਆ ਤੇ ਨੂੰਹ ਐਸ਼ਵਰਿਆ ਰਾਏ ਦੇ ਠੀਕ ਹੋ ਕੇ ਘਰ ਜਾਣ ਦੀ ਗੱਲ ਵੀ ਲਿਖੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟ੍ਰੋਲਰ ਨੇ ਉਨ੍ਹਾਂ ਨੂੰ ਕੀ ਲਿਖਿਆ ਸੀ। ਉਨ੍ਹਾਂ ਨੇ ਲਿਖਿਆ, ‘ਉਹ ਮੈਨੂੰ ਦੱਸਣ ਲਈ ਲਿਖਦਾ ਹੈ… ਉਮੀਦ ਕਰਦਾ ਹਾਂ ਕਿ ਤੂੰ ਇਸ ਕੋਵਿਡ ਨਾਲ ਮਰ ਜਾਵੇਂਗਾ…। ਹੇ ਮਿਸਟਰ ਗੁਮਨਾਮ…ਤੂੰ ਆਪਣੇ ਪਿਤਾ ਦਾ ਨਾਂ ਵੀ ਨਹੀਂ ਲਿਖਿਆ…ਕਿਉਂਕਿ ਤੈਨੂੰ ਪਤਾ ਨਹੀਂ ਹੈ ਕਿ ਤੇਰੀ ਪਰਵਰਿਸ਼ ਕਿਸ ਨੇ ਕੀਤੀ ਹੈ… ਸਿਰਫ਼ ਦੋ ਚੀਜ਼ਾਂ ਹੋ ਸਕਦੀਆਂ ਹਨ…ਜਾਂ ਤਾਂ ਮੈਂ ਮਰ ਜਾਵਾਂਗਾ ਜਾਂ ਮੈਂ ਬਚ ਜਾਵਾਂਗਾਂ। ਜੇ ਮੈਂ ਮਰ ਗਿਆ ਤਾਂ ਤੂੰ ਇਕ ਸੈਲੇਬਿ੍ਟੀ ਦੇ ਨਾਂ ‘ਤੇ ਆਪਣਾ ਰਿਮਾਰਕ ਖ਼ਰਾਬ ਕਰ ਕੇ ਅਜਿਹੀ ਬਕਵਾਸ ਹੋਰ ਨਹੀਂ ਲਿਖ ਸਕੇਂਗਾ… ਤਰਸ ਆਉਂਦਾ ਹੈ…। ਤੇਰੇ ਇਸ ਕੁਮੈਂਟ ਨੂੰ ਇਸ ਲਈ ਨੋਟਿਸ ਕੀਤਾ ਗਿਆ ਕਿਉਂਕਿ ਤੂੰ ਅਮਿਤਾਭ ਬੱਚਨ ਲਈ ਬੁਰਾ ਕਿਹਾ ਹੈ…ਜੋ ਲੰਬੇ ਸਮੇਂ ਤਕ ਨਹੀਂ ਰਹੇਗਾ…।

ਅਮਿਤਾਭ ਨੇ ਅੱਗੇ ਲਿਖਿਆ ਹੈ ਕਿ ਪਰਮਾਤਮਾ ਦੀ ਕ੍ਰਿਪਾ ਨਾਲ ਜੇ ਉਹ ਬਚ ਗਏ ਤਾਂ ਉਸ ਟ੍ਰੋਲਰ ਨੂੰ ਇਸੇ ਤਰ੍ਹਾਂ ਦੀਆਂ ਬਕਵਾਸ ਗੱਲਾਂ ਨਾ ਸਿਰਫ਼ ਅਮਿਤਾਭ ਬੱਚਨ ਸਗੋਂ ਉਨ੍ਹਾਂ ਦੇ 90 ਮਿਲੀਅਨ ਤੋਂ ਜ਼ਿਆਦਾ ਪ੍ਰਸੰਸਕਾਂ ਤੋਂ ਵੀ ਝੱਲਣੀਆਂ ਪੈਣਗੀਆਂ। ਉਨ੍ਹਾਂ ਲਿਖਿਆ, ‘ਹਾਲੇ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਨਹੀਂ ਪਰ ਜੇ ਮੈਂ ਬਚ ਗਿਆ… ਤੇ ਮੈਂ ਦੱਸ ਦੇਵਾਂ ਕਿ ਉਹ ਗੁੱਸੇ ਨਾਲ ਭਰੇ ਹਨ… ਪੂਰੀ ਦੁਨੀਆ ਪਾਰ ਕਰ ਜਾਣਗੇ…ਪੱਛਮ ਤੋਂ ਪੂਰਬ, ਉੱਤਰ ਤੋਂ ਦੱਖਣ ਤਕ…। ਮੈਂ ਉਨ੍ਹਾਂ ਨੂੰ ਕਹਿ ਦੇਵਾਂਗਾ… ‘ਠੋਕ ਦੇਵੋ ਸਾਲੇ ਨੂੰ।’

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …