Breaking News

ਹਵਾਈ ਯਾਤਰੀਆਂ ਲਈ ਆਈ ਵੱਡੀ ਖਬਰ 12 ਜਨਵਰੀ ਤੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਆਰਾਮ ਦਾਇਕ ਸਫ਼ਰ ਦੀ ਭਾਲ ਦੇ ਵਿਚ ਇਨਸਾਨ ਹਮੇਸ਼ਾ ਹੀ ਹਵਾਈ ਸਫ਼ਰ ਨੂੰ ਪਹਿਲ ਦਿੰਦਾ ਹੈ। ਕਿਉਂਕਿ ਇੱਕ ਤੇ ਇਸ ਦੇ ਨਾਲ ਵੱਡੀਆਂ ਦੂਰੀਆਂ ਕੁਝ ਘੰਟਿਆਂ ਦੇ ਅੰਤਰਾਲ ਵਿਚ ਹੀ ਮੁਕੰਮਲ ਹੋ ਜਾਂਦੀਆਂ ਹਨ ਅਤੇ ਦੂਸਰਾ ਇਸ ਦੇ ਨਾਲ ਸਮੇਂ ਦੀ ਬੱਚਤ ਵੀ ਹੋ ਜਾਂਦੀ ਹੈ। ਇਸ ਸਫ਼ਰ ਨੂੰ ਹੋਰ ਜ਼ਿਆਦਾ ਅਰਾਮਦਾਇਕ ਅਤੇ ਉਡਾਣ ਦੇ ਸਮੇਂ ਨੂੰ ਹੋਰ ਘਟਾਉਣ ਦੇ ਲਈ ਏਅਰਲਾਈਨਜ਼ ਸਮੇਂ-ਸਮੇਂ ਉੱਪਰ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ। ਇੱਕ ਅਜਿਹੀ ਕੋਸ਼ਿਸ਼ ਤਹਿਤ ਏਅਰਲਾਈਨ ਸਪਾਈਸਜੈੱਟ ਵੱਲੋਂ ਨਵੀਆਂ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਸਪਾਈਸਜੈੱਟ 12 ਜਨਵਰੀ ਤੋਂ 21 ਨਵੀਆਂ ਉਡਾਨਾਂ ਦੀ ਸ਼ੁਰੂਆਤ ਕਰੇਗਾ। ਇਸ ਦੇ ਵਿੱਚ ਕੌਮਾਂਤਰੀ ਅਤੇ ਘਰੇਲੂ ਦੋਹਾਂ ਤਰ੍ਹਾਂ ਦੀਆਂ ਨਵੀਆਂ ਹਵਾਈ ਉਡਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਨਵੀਆਂ ਕੌਮਾਂਤਰੀ ਹਵਾਈ ਉਡਾਨਾਂ ਦੇ ਇਸ ਸੰਬੰਧ ਵਿੱਚ ਸਪਾਈਸਜੈੱਟ ਕੰਪਨੀ ਨੇ ਆਖਿਆ ਹੈ ਕਿ ਮੁੰਬਈ ਤੋਂ ਸੰਯੁਕਤ ਅਰਬ ਅਮੀਰਾਤ ਦੇ ਖੇਤਰ ਰਾਸ-ਅਲ-ਖੇਮਾ ਵਿਚਾਲੇ ਤੋਂ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ ਜੋ ਕਿ ਹਰ ਹਫਤੇ ਚੱਲਣਗੀਆਂ। ਇਸ ਦੇ ਨਾਲ ਹੀ ਰਾਸ-ਅਲ-ਖੇਮਾ ਤੋਂ ਦਿੱਲੀ ਦੇ ਵਿਚਾਲੇ ਉਡਾਨਾਂ ਦੀ ਗਿਣਤੀ ਨੂੰ ਵਧਾ ਕੇ

ਹਫਤੇ ਦੇ ਵਿੱਚ 4 ਵਾਰ ਕਰ ਦਿੱਤਾ ਜਾਵੇਗਾ। ਉਧਰ ਦੂਜੇ ਪਾਸੇ ਨਵੀਆਂ ਘਰੇਲੂ ਉਡਾਨਾਂ ਦੀ ਗੱਲ ਕੀਤੀ ਜਾਵੇ ਤਾਂ ਉੜੀਸਾ ਦੇ ਝਾਰਸੁਗੜਾ ਨੂੰ ਬੈਂਗਲੁਰੂ ਅਤੇ ਮੁੰਬਈ ਦੇ ਨਾਲ ਸੁਮੇਲ ਬਣਾਈ ਰੱਖਣ ਵਾਸਤੇ ਨਵੀਆਂ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ। ਜਦ ਕਿ ਝਾਰਸੁਗੜਾ ਤੋਂ ਦਿੱਲੀ ਆਣ ਜਾਣ ਵਾਲੀਆਂ ਫਲਾਈਟਾਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ। ਜਿਸ ਲਈ ਪਹਿਲਾਂ ਲੀ-ਕਿਊ-400 ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਸੀ ਉੱਥੇ ਹੁਣ ਬੀ-737 ਜਹਾਜ਼ ਨੂੰ ਵਰਤੋਂ ਵਿਚ ਲਿਆਇਆ ਜਾਵੇਗਾ। ਇਸ

ਦੇ ਨਾਲ ਹੀ ਨਵੀਆਂ ਉਡਾਨਾਂ ਹੈਦਰਾਬਾਦ ਤੋਂ ਵਿਸ਼ਾਖਾਪਟਨਮ ਅਤੇ ਤਿਰੁਪਤੀ ਤੋਂ ਵਿਜੇਵਾੜਾ ਲਈ ਵੀ ਸ਼ੁਰੂ ਕੀਤੀਆਂ ਜਾਣਗੀਆਂ। ਓਧਰ ਬਰਤਾਨੀਆ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਆਰਟੀ-ਪੀਸੀਆਰ ਦੀ ਜਾਂਚ ਨੂੰ ਲਾਜ਼ਮੀ ਕੀਤਾ ਗਿਆ ਹੈ ਜਿਸ ਦੇ ਸਬੰਧ ਵਿੱਚ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਅਸੀਂ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਦੇਖਦੇ ਹੋਏ ਜ਼ਿਆਦਾ ਸਾਵਧਾਨੀ ਵਰਤ ਰਹੇ ਹਾਂ ਅਤੇ ਜ਼ਰੂਰਤ ਪੈਣ ‘ਤੇ ਅਸੀਂ ਹੋਰ ਵੀ ਪੁਖ਼ਤਾ ਕਦਮ ਚੁੱਕਾਂਗੇ।

Check Also

ਪੰਜਾਬ: ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ, ਹੋਏ ਭਿਆਨਕ ਹਾਦਸੇ ਦੇ ਸ਼ਿਕਾਰ

ਆਈ ਤਾਜਾ ਵੱਡੀ ਖਬਰ  ਵਾਪਰਨ ਵਾਲੇ ਸੜਕ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ …