Breaking News

ਹਵਾਈ ਯਾਤਰੀਆਂ ਲਈ ਆਈ ਵੱਡੀ ਖਬਰ – ਹੁਣ ਹੋ ਗਿਆ ਇਹ ਵੱਡਾ ਐਲਾਨ

ਤਾਜਾ ਵੱਡੀ ਖਬਰ

ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਸਫ਼ਰ ਹੀ ਸਾਨੂੰ ਸਾਡੀ ਮੰਜ਼ਿਲ ਉਪਰ ਪਹੁੰਚਾਉਂਦਾ ਹੈ। ਮੰਜ਼ਿਲ ਵੱਲ ਜਾਣ ਦੇ ਲਈ ਇਨਸਾਨ ਵੱਲੋਂ ਤੈਅ ਕੀਤਾ ਗਿਆ ਸਫ਼ਰ ਉਸ ਦੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਬਣ ਜਾਂਦਾ ਹੈ। ਜਦੋਂ ਵੀ ਕਦੇ ਇਸ ਸਫ਼ਰ ਦਾ ਜ਼ਿਆਦਾ ਲੁਤਫ਼ ਉਠਾਉਣਾ ਹੁੰਦਾ ਹੈ ਤਾਂ ਅਜੋਕੀ ਨੌਜਵਾਨ ਪੀੜ੍ਹੀ ਸੜਕੀ ਮਾਰਗ ਨੂੰ ਇਸਤੇਮਾਲ ਵਿੱਚ ਲਿਆਉਂਦੀ ਹੈ।

ਪਰ ਸਮੇਂ ਦੀ ਬੱਚਤ ਅਤੇ ਲੰਮੀਆ ਦੂਰੀਆਂ ਨੂੰ ਜਲਦੀ ਸਰ ਕਰਨ ਦੇ ਲਈ ਮਨੁੱਖ ਵੱਲੋਂ ਹਵਾਈ ਮਾਰਗ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਹਵਾਈ ਮਾਰਗ ਦੇ ਲਈ ਬਾਕੀ ਦੇ ਆਵਾਜਾਈ ਮਾਰਗਾਂ ਨਾਲੋਂ ਵਧੇਰੇ ਪੈਸੇ ਖਰਚਣੇ ਪੈਂਦੇ ਹਨ ਤਦ ਜਾ ਕੇ ਹੀ ਅਸੀਂ ਹਵਾ ਦੇ ਵਿੱਚ ਉੱਡਦੇ ਹੋਏ ਆਪਣੀ ਮੰਜ਼ਿਲ ਨੂੰ ਤੈਅ ਕਰ ਸਕਦੇ ਹਾਂ। ਹਵਾਈ ਸਫ਼ਰ ਨੂੰ ਲੈ ਕੇ ਕਈ ਤਰਾਂ ਦੇ ਅਹਿਮ ਐਲਾਨ ਕੀਤੇ ਜਾਂਦੇ ਹਨ ਜਿਸ ਦਾ ਅਸਰ ਸਫ਼ਰ ਕਰਨ ਵਾਲੇ ਯਾਤਰੀਆਂ ਉੱਪਰ ਪੈਂਦਾ ਹੈ।

ਪਰ ਹੁਣ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਵੱਲੋਂ ਸ਼ੁੱਕਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਯਾਤਰੀਆਂ ਨੂੰ ਕੁਝ ਛੋਟ ਦਿੱਤੀ ਗਈ ਹੈ। ਇਸ ਦਿੱਤੀ ਗਈ ਛੋਟ ਦੇ ਨਾਲ ਯਾਤਰੀਆਂ ਦੇ ਚਿਹਰੇ ਖਿੜ ਉੱਠੇ ਹਨ। ਦਰਅਸਲ ਡਾਇਰੈਕਟਰ ਜਨਰਲ ਸਿਵਲ ਹਵਾਬਾਜ਼ੀ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜੋ ਯਾਤਰੀ ਬਿਨਾਂ ਸਮਾਨ ਲੈ ਕੇ ਸਫਰ ਕਰਨਗੇ ਉਨ੍ਹਾਂ ਯਾਤਰੀਆਂ ਨੂੰ ਟਿਕਟਾਂ ਦੀਆਂ ਕੀਮਤਾਂ ਦੇ ਵਿਚ ਛੋਟ ਦਿੱਤੀ ਜਾਵੇਗੀ।

ਇਸ ਐਲਾਨ ਦੇ ਤਹਿਤ ਸਿਰਫ ਉਹ ਯਾਤਰੀ ਹੀ ਇਸ ਸਕੀਮ ਦਾ ਫਾਇਦਾ ਉਠਾ ਸਕਣਗੇ ਜੋ ਬਿਨਾਂ ਸਮਾਨ ਤੋਂ ਯਾਤਰਾ ਕਰਨਗੇ ਜਾਂ ਫਿਰ ਜਿਨ੍ਹਾਂ ਦੇ ਕੋਲ ਸਿਰਫ ਕੈਬਿਨ ਵਿਚ ਰੱਖਣ ਵਾਲਾ ਸਮਾਨ ਹੋਵੇਗਾ। ਜੇਕਰ ਮੌਜੂਦਾ ਨਿਯਮਾਂ ‘ਤੇ ਝਾਤ ਮਾਰੀ ਜਾਵੇ ਤਾਂ ਹਾਲ ਦੀ ਘੜੀ ਦੇ ਵਿਚ ਯਾਤਰੀ 7 ਕਿਲੋ ਕੈਬਿਨ ਸਮਾਨ ਅਤੇ 15 ਕਿਲੋ ਚੈੱਕ ਇੰਨ ਸਮਾਨ ਨਾਲ ਯਾਤਰਾ ਕਰ ਸਕਦੇ ਹਨ। ਵੈਸੇ ਜ਼ਿਆਦਾਤਰ ਸਮਾਨ ਉਪਰ ਹੀ ਫੀਸ ਦੇਣ ਦਾ ਨਿਯਮ ਹੈ ਪਰ ਡਾਇਰੈਕਟਰ ਜਨਰਲ ਸਿਵਲ ਹਵਾਬਾਜ਼ੀ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਨਵੇਂ ਨਿਯਮਾਂ ਦੇ ਤਹਿਤ ਹਵਾਈ ਕੰਪਨੀਆਂ ਉਹਨਾਂ ਯਾਤਰੀਆਂ ਨੂੰ ਘੱਟ ਕੀਮਤ ‘ਤੇ ਟਿਕਟਾਂ ਮੁਹੱਈਆ ਕਰਵਾਉਣ ਜੋ ਨਿਰਧਾਰਿਤ ਵਜ਼ਨ ਦਾ ਸਮਾਨ ਲੈ ਕੇ ਚੱਲ ਰਹੇ ਹਨ।

Check Also

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ  ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖ਼ੇਤੀ ਕਾਨੂੰਨਾਂ ਦੇ ਕਾਰਨ ਭਾਰਤ …