Breaking News

ਸੰਨੀ ਦਿਓਲ ਅਚਾਨਕ ਆਈ ਇਹ ਖਬਰ ਸੁਣਕੇ ਹੋ ਗਿਆ ਹੈਰਾਨ – ਟਵੀਟ ਕਰ ਕਹੀ ਇਹ ਗਲ੍ਹ

ਹੁਣੇ ਆਈ ਤਾਜਾ ਵੱਡੀ ਖਬਰ

ਇਹ ਦੁਨੀਆ ਆਈ-ਚਲਾਈ ਦਾ ਮੇਲਾ ਹੈ ਜਿੱਥੇ ਆਉਣ ਵਾਲੇ ਹਰ ਇਕ ਇਨਸਾਨ ਨੂੰ ਇਕ ਨਾ ਇਕ ਦਿਨ ਜਾਣਾ ਹੀ ਪੈਂਦਾ ਹੈ। ਰੋਜ਼ਾਨਾ ਇਸ ਦੁਨੀਆਂ ਦੇ ਵਿਚ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਲੋਕ ਇਸ ਸੰਸਾਰ ਤੋਂ ਰੁਖ਼ਸਤ ਹੋ ਜਾਂਦੇ ਹਨ। ਜਿਨ੍ਹਾਂ ਦਾ ਇਹ ਸੰਸਾਰਕ ਵਿਛੋੜਾ ਜ਼ਿਆਦਾਤਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ ਪਰ ਕੁਝ ਅਜਿਹੀਆਂ ਸ਼ਖ਼ਸੀਅਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਜਾਣ ਦਾ ਗਮ ਇਸ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ।

ਪਿਛਲੇ ਕੁਝ ਸਮੇਂ ਦੌਰਾਨ ਸਾਡੇ ਦੇਸ਼ ਅੰਦਰ ਕੁਝ ਅਜਿਹੀਆਂ ਸ਼ਖ਼ਸੀਅਤਾਂ ਨੇ ਇਸ ਸੰਸਾਰ ਨੂੰ ਅਲਵਿਦਾ ਆਖਿਆ ਹੈ ਜਿਨ੍ਹਾਂ ਦੇ ਜਾਣ ਦੀ ਕਮੀ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਕ ਹੋਰ ਬੇਹੱਦ ਅਫ਼ਸੋਸ ਭਰੀ ਖਬਰ ਬਾਲੀਵੁੱਡ ਜਗਤ ਤੋਂ ਆ ਰਹੀ ਹੈ ਜਿੱਥੇ ਇਕ ਮਸ਼ਹੂਰ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਦੀ ਮੌ-ਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜੀਵ ਕਪੂਰ ਜੋ ਬਾਲੀਵੁੱਡ ਇੰਡਸਟਰੀ ਦੇ ਇਕ ਜਾਣੇ ਮਾਣੇ ਕਲਾਕਰ ਅਤੇ ਨਿਰਮਾਤਾ ਸਨ ਉਨ੍ਹਾਂ ਦਾ 58 ਸਾਲ ਦੀ ਉਮਰ ਵਿਚ ਦੇ-ਹਾਂ-ਤ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਰਾਜੀਵ ਕਪੂਰ ਦੀ ਮੌ-ਤ ਹਾਰਟ ਅਟੈਕ ਦੇ ਕਾਰਨ ਹੋਈ ਹੈ। ਮ੍ਰਿ-ਤ-ਕ ਰਾਜੀਵ ਕਪੂਰ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਸ਼ੋਅਮੈਨ ਸਵ. ਰਾਜ ਕਪੂਰ ਦੇ ਪੁੱਤਰ ਅਤੇ ਅਦਾਕਾਰ ਸਵ. ਰਿਸ਼ੀ ਕਪੂਰ ਅਤੇ ਰਣਧੀਰ ਕਪੂਰ ਦੇ ਛੋਟਾ ਭਰਾ ਸਨ। ਕਪੂਰ ਖ਼ਾਨਦਾਨ ਦੇ ਇਸ ਪਰਿਵਾਰਕ ਮੈਂਬਰ ਦੀ ਮੌ-ਤ ਦੀ ਖਬਰ ਅਦਾਕਾਰਾ ਨੀਤੂ ਕਪੂਰ ਨੇ ਦੁਖੀ ਹਿਰਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀ ਸਾਂਝੀ ਕੀਤੀ। ਜਿਸ ਤੋਂ ਬਾਅਦ ਪੂਰੇ ਬਾਲੀਵੁੱਡ ਵਿੱਚ ਸ਼ੋਕ ਵਿਅਕਤ ਕਰਨ ਵਾਲਿਆਂ ਦਾ ਭਾਰੀ ਇਕੱਠ ਹੋਣਾ ਸ਼ੁਰੂ ਹੋ ਗਿਆ।

ਇਕ ਤੋਂ ਬਾਅਦ ਇਕ ਬਾਲੀਵੁੱਡ ਦੀਆਂ ਮਸ਼ਹੂਰ ਸ਼ਖ਼ਸ਼ੀਅਤਾਂ ਵੱਲੋਂ ਰਾਜ ਕਪੂਰ ਦੀ ਮੌ-ਤ ਉੱਪਰ ਸ਼ੋਕ ਵਿਅਕਤ ਕਰਦੇ ਹੋਏ ਵੱਖ ਵੱਖ ਸੋਸ਼ਲ ਮੀਡੀਆ ਉਪਰ ਪੋਸਟਾਂ ਸ਼ੇਅਰ ਕੀਤੀਆਂ ਗਈਆਂ। ਇਸ ਸਬੰਧੀ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਵੀ ਰਾਜੀਵ ਕਪੂਰ ਦੀ ਮੌ-ਤ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇੱਕ ਸ਼ੋਕ ਸਮਾਚਾਰ ਨੂੰ ਟਵੀਟ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ ਕਿ ਰਾਜੀਵ ਕਪੂਰ ਦੀ ਮੌਤ ਦੀ ਖ਼ਬਰ ਸੁਣ ਕੇ ਮੈਂ ਹੈਰਾਨ ਹਾਂ। ਦੱਸਣਯੋਗ ਹੈ ਕਿ ਬਾਲੀਵੁੱਡ ਸਮੇਤ ਰਾਜੀਵ ਕਪੂਰ ਦੇ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦੀ ਹੋਈ ਮੌ-ਤ ਉੱਪਰ ਬੇਹੱਦ ਹੈਰਾਨੀ ਹੋ ਰਹੀ ਹੈ।

Check Also

ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਪੰਜਾਬ ਤੋਂ ਹਰ ਸਾਲ ਭਾਰੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਇੱਕ …