Breaking News

ਸੰਜੇ ਦੱਤ ਦੀ ਘਰਵਾਲੀ ਨੇ ਸ਼ੋਸ਼ਲ ਮੀਡੀਆ ਤੇ, ਹਸਪਤਾਲ ਬਾਰੇ ਦੱਸੀ ਆਪਣੀ ਇਹ ਮਜਬੂਰੀ

ਹਸਪਤਾਲ ਬਾਰੇ ਦੱਸੀ ਆਪਣੀ ਇਹ ਮਜਬੂਰੀ

ਬਾਲੀਵੁਡ ਅਦਾਕਾਰ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਇੱਕ ਬਿਆਨ ਜਾਰੀ ਕਰਕੇ ਸੰਜੂ ਦੇ ਫੈਨਜ਼ ਨੂੰ ਦੁਆਵਾਂ ਦੇ ਲਈ ਧੰਨਵਾਦ ਅਦਾ ਕੀਤਾ ਹੈ।ਮਾਨਿਅਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਰੇ ਸੰਜੂ ਫੈਨਜ਼ ਅਤੇ ਸ਼ੁਭਚਿੰਤਕਾਂ ਮੈਂ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਲਗਾਅ ਦਾ ਧੰਨਵਾਦ ਅਦਾ ਨਹੀਂ ਕਰ ਸਕਦੀ ਜੋ ਤੁਸੀਂ ਇੰਨਾਂ ਸਾਲਾਂ ਵਿੱਚ ਸੰਜੂ ਨੇ ਦਿੱਤਾ ਹੈ

ਸੰਜੂ ਦੀ ਜਿੰਦਗੀ ਵਿੱਚ ਬਹੁਤ ਸਾਰੇ ਉਤਾਰ ਚੜਾਅ ਰਹੇ ਹਨ ਪਰ ਜਿਸ ਚੀਜ ਨੇ ਉਸ ਮੁ-ਸ਼-ਕਿ-ਲ ਸਮੇਂ ਵਿੱਚ ਕਦੇ ਨਹੀਂ ਹਾਰਨ ਦਿੱਤਾ ਉਹ ਹੈ ਤੁਹਾਡਾ ਪਿਆਰ ਅਤੇ ਸਾਥ।ਅਤੇ ਇਸਦੇ ਲਈ ਅਸੀਂ ਹਮੇਸ਼ਾ ਤਹਾਡੇ ਧੰਨਵਾਦੀ ਰਹਾਂਗੇ । ਮਾਨਿਅਤਾ ਨੇ ਕਿਹਾ ਕਿ ਮੇਰੀ ਇਹ ਬਹੁਤ ਵੱਡੀ ਮਜਬੂਰੀ ਹੈ ਕੇ ਮੈਂ ਹਸਪਤਾਲ ਵਿੱਚ ਉਸਦੇ ਨਾਲ ਰਹਿ ਨਹੀਂ ਸਕਾਂਗੀ, ਮੇਰੇ ਹੌਮ ਕੁਆਰੰਟੀਨ ਦੇ ਦਿਨ ਚਲ ਰਹੇ ਹਨ।

ਸੰਜੂ ਦੇ ਟ੍ਰੀਟਮੈਂਟ ਦੇ ਬਾਰੇ ਵਿੱਚ ਮਾਨਿਅਤਾ ਨੇ ਕਿਹਾ ਕਿ ਜੋ ਲੋਕ ਇਸ ਬਾਰੇ ਵਿੱਚ ਸਵਾਲ ਪੁੱਛ ਰਹੇ ਸਨ ਉਨ੍ਹਾਂ ਨੂੰ ਦੱਸ ਦਵਾਂ ਕਿ ਸੰਜੂ ਆਪਣਾ ਸ਼ੁਰੂਆਤੀ ਇਲਾਜ ਮੁੰਬਈ ਵਿੱਚ ਹੀ ਕਰਵਾਉਣਗੇ ਅਸੀਂ ਦੇਖਾਂਗੇ ਕਿ ਅੱਗੇ ਦਾ ਕੀ ਪਲਾਨ ਰਹਿੰਦਾ ਹੈ , ਉਹ ਇਸ ਗੱਲ ਤੇ ਤੈਅ ਕਰੇਗਾ ਕਿ ਕੋਵਿਡ ਦੀ ਸਿਚੂਏਸ਼ਨ ਕਿਸ ਤਰ੍ਹਾਂ ਦੀ ਰਹਿੰਦੀ ਹੈ।

ਮਾਨਿਅਤਾ ਨੇ ਕਿਹਾ ਕਿ ਜਿੱਥੇ ਤੱਕ ਹੁਣ ਦੀ ਗੱਲ ਹੈ ਕਿ ਤਾਂ ਸੰਜੂ ਕੋਕਿਲਾਬੇਨ ਹਸਤਪਾਲ ਦੇ ਸਾਡੇ ਕੁੱਝ ਸਭ ਤੋਂ ਚੰਗੇ ਡਾਕਟਰਾਂ ਦੇ ਹੱਥ ਵਿੱਚ ਹਨ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਉਸਦੀ ਬੀਮਾਰੀ ਦੇ ਬਾਰੇ ਵਿੱਚ ਅਟਕਲਾਂ ਲਗਾਉਣਾ ਬੰਦ ਕਰੋ ਅਤੇ ਡਾਕਟਰਾਂ ਨੂੰ ਉਨ੍ਹਾਂ ਦਾ ਕੰਮ ਕਰਨ ਦੋ।

ਉਨ੍ਹਾਂ ਨੇ ਦੱਸਿਆ ਕਿ ਅਸੀਂ ਤੁਹਾਡੇ ਨਾਲ ਉਸਦੇ ਹਾਲਾਤ ਦੇ ਬਾਰੇ ਵਿੱਚ ਅਪਡੇਟ ਕਰਦੇ ਰਹਾਂਗੇ। ਸੰਜੂ ਕੇਵਲ ਮੇਰੇ ਪਤੀ ਅਤੇ ਸਾਡੇ ਬੱਚਿਆਂ ਦੇ ਪਿਤਾ ਨਹੀਂ ਹਨ , ਉਹ ਅੰਜੂ ਅਤੇ ਪ੍ਰਿਆ ਦੇ ਆਪਣੇ ਮਾਪਿਆਂ ਨੂੰ ਖੋਹ ਦੇਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਤਰ੍ਹਾਂ ਵੀ ਰਹੇ ਹਨ।

ਉਹ ਸਾਡੇ ਪਰਿਵਾਰ ਦੇ ਲਈ ਦਿਲ ਅਤੇ ਜਾਨ ਦੋਵੇਂ ਹਨ। ਕਿਉਂਕਿ ਸਾਡਾ ਪਰਿਵਾਰ ਹੁਣ ਬੁਰੀ ਤਰ੍ਹਾਂ ਟੁੱ- ਟਿ – ਆ ਹੋਇਆ ਹੈ, ਅਸੀਂ ਇਸ ਵਿੱਚ ਜਾਨ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ , ਰੱਬ ਅਤੇ ਤੁਹਾਡੀ ਸਾਡੇ ਲਈ ਕੀਤੀ ਗਈਆਂ ਦੁਆਵਾਂ ਦੇ ਨਾਲ ਅਸੀਂ ਇਕੱਠੇ ਇਸ ਨੂੰ ਜਿਤਾਂਗੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …