Breaking News

ਸ੍ਰੀ ਦਰਬਾਰ ਸਾਹਿਬ ਚ 4 ਸਾਲ ਪਹਿਲਾਂ ਗੁੰਮ ਹੋਇਆ ਬਚਾ ਹੁਣ ਇਸਤਰਾਂ ਮਿਲਿਆ ਮਾਪਿਆਂ ਨੂੰ

ਆਈ ਤਾਜਾ ਵੱਡੀ ਖਬਰ

ਇਸ ਦੁਨੀਆਂ ਤੇ ਕਈ ਤਰਾਂ ਦੇ ਲੋਕ ਮੌਜੂਦ ਹਨ ਜਿਹਨਾਂ ਦੇ ਬਾਰੇ ਸੋਚ ਕੇ ਕੋਈ ਜਕੀਨ ਨਹੀਂ ਕਰ ਸਕਦਾ ਕੇ ਇਸਤਰਾਂ ਵੀ ਕਰ ਸਕਦੇ ਹਨ ਅਜਿਹੀ ਹੀ ਖਬਰ ਸਾਹਮਣੇ ਆ ਰਹੀ ਹੈ। ਤਕਰੀਬਨ 4 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇੱਕ 13 ਸਾਲਾਂ ਦਾ ਬਚਾ ਆਪਣੇ ਮਾਪਿਆਂ ਨਾਲ ਮੱਥਾ ਟੇਕਣ ਗਿਆ ਸੀ। ਪਰ ਓਥੇ ਇੱਕ ਪਿੰਡ ਤੋਂ ਆਏ ਕੁਝ ਲੋਕ ਜਾਣਬੁਝ ਕੇ ਉਸਨੂੰ ਆਪਣੇ ਨਾਲ ਲੈ ਗਏ। ਬਚੇ ਦੇ ਮਾਪਿਆਂ ਨੇ ਆਪਣੇ ਬਚੇ ਦੀ ਬਹੁਤ ਜਿਆਦਾ ਭਾਲ ਕੀਤੀ ਉਸਦੇ ਗਵਾਚਣ ਦੇ ਪੋਸਟਰ ਤਕ ਲਗਾਏ ਪਰ ਬਚੇ ਦਾ ਕੋਈ ਪਤਾ ਨਹੀਂ ਲਗ ਸਕਿਆ ਹੁਣ 4 ਸਾਲ ਬਾਅਦ ਬੱਚਾ 17 ਸਾਲਾਂ ਦਾ ਹੋ ਕੇ ਇਸ ਤਰਾਂ ਪ੍ਰੀਵਾਰ ਨੂੰ ਵਾਪਿਸ ਮਿਲ ਗਿਆ ਤਾਂ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਬਣ ਗਿਆ।

ਜ਼ਿਲਾ ਬਰਨਾਲਾ ਦੇ ਪਿੰਡ ਨਰੈਣਗੜ ਸੋਹੀਆਂ ਦੇ ਇੱਕ ਗਰੀਬ ਪਰਿਵਾਰ ਦਾ ਬੱਚਾ 4 ਸਾਲ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਾਪਤਾ ਹੋ ਗਿਆ ਸੀ। ਕਰੀਬ 4 ਸਾਲ ਬਾਅਦ ਬਲਵਿੰਦਰ ਸਿੰਘ ਨਾਮ ਦਾ ਬੱਚਾ ਇੱਕ ਸਮਾਜ ਸੇਵੀ ਸੰਸਥਾ ਦੀ ਮੱਦਦ ਨਾਲ ਪਰਿਵਾਰ ਨੂੰ ਮਿਲ ਸਕਿਆ ਹੈ। ਬੱਚੇ ਦੇ ਘਰ ਪਹੁੰਚਣ ’ਦੇ ਪੂਰੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਲਾਪਤਾ ਹੋਏ ਬੱਚੇ ਨੂੰ ਕੁੱਝ ਲੋਕਾਂ ਵਲੋਂ ਆਪਣੇ ਘਰ ਮੱਝਾਂ ਦੀ ਸੰਭਾਲ ਲਈ ਜ਼ਬਰੀ ਕੰਮ ਕਰਵਾਇਆ ਜਾ ਰਿਹਾ ਸੀ। ਜਿੱਥੋਂ ਬਲਵਿੰਦਰ ਸਿੰਘ ਕਿਸੇ ਤਰੀਕੇ ਜਾਨ ਛੁਡਾ ਕੇ ਭੱਜ ਨਿਕਲਿਆ ਅਤੇ ਇੱਕ ਸਮਾਜ ਸੇਵੀ ਸੰਸਥਾ ਸਹਾਰਾ ਸੇਵਾ ਸੁਸਾਇਟੀ ਅਨਾਥ ਆਸ਼ਰਮ ਭੋਏਵਾਲ (ਅੰਮ੍ਰਿਤਸਰ) ਨੂੰ ਮਿਲ ਗਿਆ। ਜਿਹਨਾਂ ਨੇ ਬੱਚੇ ਤੋਂ ਪੁੱਛਗਿੱਛ ਕਰਕੇ ਇਸਨੂੰ ਪਰਿਵਾਰ ਹਵਾਲੇ ਕਰ ਦਿੱਤਾ। ਲਾਪਤਾ ਬੱਚਾ ਬਲਵਿੰਦਰ ਸਿੰਘ ਦਿਮਾਗੀ ਤੌਰ ’ਤੇ ਵੀ ਸਾਧਾਰਨ ਹੈ। ਬਲਵਿੰਦਰ ਜਿਸ ਸਮੇਂ ਲਾਪਤਾ ਹੋਇਆ ਸੀ, ਉਸ ਸਮੇਂ ਉਸਦੀ ਉਮਰ 13 ਸਾਲ ਸੀ।

ਇਸ ਮੌਕੇ ਗੱਲਬਾਤ ਕਰਦਿਆਂ ਲਾਪਤਾ ਹੋਏ ਬੱਚੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ। ਜਿੱਥੋਂ ਕੁੱਝ ਲੋਕ ਉਸਨੂੰ ਆਪਣੇ ਨਾਲ ਲੈ ਗਏ। ਜਿਹਨਾਂ ਵਲੋਂ ਆਪਣੇ ਘਰਾਂ ’ਚ ਮੱਝਾਂ ਦੀ ਸੰਭਾਲ ਦਾ। ਧੱ – ਕੇ। ਨਾਲ ਕੰਮ ਕਰਵਾਇਆ ਜਾਂਦਾ ਸੀ। ਕੰਮ ਨਾ ਕਰਨ ਦੀ ਸੂਰਤ ’ਚ ਉਸਨੂੰ। ਕੁੱ -ਟਿ -ਆ। ਵੀ ਜਾਂਦਾ ਸੀ। ਕਿਸੇ ਤਰੀਕੇ ਉਹ ਉਹਨਾਂ ਲੋਕਾਂ ਕੋਲੋਂ ਜਾਨ ਛੁਡਾ ਕੇ ਭੱਜਣ ’ਚ ਕਾਮਯਾਬ ਹੋ ਗਿਆ। ਜਿਸਤੋਂ ਬਾਅਦ ਸਹਾਰਾ ਸੁਸਾਇਟੀ ਵਾਲਿਆਂ ਕੋਲ ਚਲਾ ਗਿਆ। ਜਿਹਨਾਂ ਨੇ ਚੰਗੀ ਤਰਾਂ ਸੰਭਾਲ ਕਰਨ ਤੋਂ ਬਾਅਦ ਪਿੰਡ ਨਰਾਇਣਗੜ ਸੋਹੀਆਂ ਲਿਆ ਕੇ ਪਰਿਵਾਰ ਨਾਲ ਮਿਲਾ ਦਿੱਤਾ।

ਇਸ ਮੌਕੇ ਬਲਵਿੰਦਰ ਦੀ ਮਾਂ ਨੇ ਆਪਣੇ ਪੁੱਤਰ ਦੇ ਘਰ ਆਉਣ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਉਸਨੂੰ ਘਰ ਪਹੁੰਚਾਉਣ ਵਾਲਿਆਂ ਦਾ ਧੰਨਵਾਦ ਕੀਤਾ। ਬਲਵਿੰਦਰ ਦੇ ਤਾਏ ਬਖਤੌਰ ਸਿੰਘ ਅਤੇ ਚਾਚਾ ਬਿੱਟੂ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਸੰਗਤ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ। ਜਿੱਥੇ ਬਲਵਿੰਦਰ ਕਿਸੇ ਵਿਅਕਤੀ ਨਾਲ ਚਲਾ ਗਿਆ। ਲਾਪਤਾ ਹੋਣ ਤੋਂ ਬਾਅਦ ਬਲਵਿੰਦਰ ਦੀ ਬਹੁਤ ਭਾਲ ਕੀਤੀ ਗਈ। ਅੰਮ੍ਰਿਤਸਰ ਇਲਾਕੇ ਵਿੱਚ ਪੋਸਟਰ ਛਪਵਾ ਕੇ ਵੀ ਲਗਾਏ ਗਏ, ਪਰ ਕੋਈ ਇਸ ਬਾਰੇ ਪਤਾ ਨਹੀਂ ਲੱਗਿਆ।

ਉਹਨਾਂ ਕਿਹਾ ਕਿ ਸਾਡਾ ਲੜਕਾ ਘਰ ਆ ਗਿਆ, ਜਿਸਦੀ ਸਾਨੂੰ ਅਤੇ ਪੂਰੇ ਪਿੰਡ ਨੂੰ ਪੂਰੀ ਖੁਸ਼ੀ ਹੈ। ਇਸ ਖੁਸ਼ੀ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਇੱਕ ਪੀਪਾ ਘਿਉ ਦੀ ਦੇਗ ਵੀ ਕਰਵਾਈ ਗਈ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …