Breaking News

ਸਾਵਧਾਨ : ਹੁਣ ਗੱਡੀ ਜਾਂ ਬਾਈਕ ਚਲਾਉਣ ਸਮੇਂ ਕੋਲ ਰੱਖਣੀ ਪਵੇਗੀ ਇਹ ਚੀਜ, ਨਹੀਂ ਤਾਂ ਲਗੇਗਾ 10 ਹਜਾਰ ਜੁਰਮਾਨਾ

ਆਈ ਤਾਜਾ ਵੱਡੀ ਖਬਰ

ਪੰਜਾਬੀ ਭਾਸ਼ਾ ਦਾ ਇੱਕ ਬਹੁਤ ਹੀ ਪ੍ਰਸਿੱਧ ਗੀਤ ਹੈ ਤੇਰੀ ਵੇ ਡਰਾਇਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ। ਸੋ ਹਰ ਇਕ ਇਨਸਾਨ ਦੀ ਜਾਂ ਡਰਾਈਵਰ ਦੀ ਜੋ ਵੀ ਇਨਕਮ ਹੁੰਦੀ ਹੈ ਉਹ ਉਸ ਦੇ ਘਰ ਹੀ ਜਾਂਦੀ ਹੈ। ਜਿਸ ਵਿਚੋਂ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ, ਬਿਜਲੀ ਅਤੇ ਪਾਣੀ ਦਾ ਬਿੱਲ ਭਰਦਾ ਹੈ। ਆਪਣੇ ਬੱਚਿਆਂ ਜਾਂ ਪਰਿਵਾਰ ਉੱਤੇ ਹੋਰ ਬਹੁਤ ਸਾਰੇ ਖ਼ਰਚ ਹੁੰਦੇ ਹਨ ਜੋ ਇਸ ਤਨਖ਼ਾਹ ਵਿੱਚੋਂ ਹੀ ਕੀਤੇ ਜਾਂਦੇ ਹਨ।

ਪਰ ਜੇਕਰ ਡਰਾਇਵਰੀ ਕਰਦੇ ਸਮੇਂ ਤੁਹਾਡੇ ਕੋਲ ਗੱਡੀ ਦਾ ਇਹ ਪੇਪਰ ਨਹੀਂ ਹੋਵੇਗਾ ਤਾਂ ਤੁਹਾਨੂੰ ਆਪਣੀ ਕਮਾਈ ਵਿੱਚੋਂ 10,000 ਰੁਪਈਆ ਜ਼ੁਰਮਾਨੇ ਦੇ ਰੂਪ ਵਿੱਚ ਜਮ੍ਹਾਂ ਕਰਾਉਣਾ ਪਵੇਗਾ। ਜੇਕਰ ਤੁਸੀਂ ਦੋ ਪਹੀਆ ਵਾਹਨ ਜਾਂ ਚਾਰ ਪਹਿਆ ਵਾਹਨ ਚਲਾਉਂਦੇ ਹੋ ਤਾਂ ਤੁਹਾਡੇ ਕੋਲ ਉਸ ਵਾਹਨ ਦੇ ਵੈਲਿਡ ਪ੍ਰਦੂਸ਼ਣ ਸਰਟੀਫਿਕੇਟ ਦਾ ਹੋਣਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਤੁਹਾਨੂੰ ਭਾਰੀ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਦਰਅਸਲ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਸੋਧੇ ਗਏ ਮੋਟਰ ਵਹੀਕਲ ਐਕਟ ਨੂੰ ਲਾਗੂ ਕੀਤਾ ਸੀ ਜਿਸ ਵਿੱਚ ਗੱਡੀ ਦਾ ਵੈਲਿਡ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ਦੀ ਹਾਲਤ ਵਿਚ ਜੁਰਮਾਨਾ 1 ਹਜ਼ਾਰ ਤੋਂ 10 ਗੁਣਾ ਵਧਾ ਕੇ 10 ਹਜ਼ਾਰ ਕਰ ਦਿੱਤਾ ਸੀ।

ਜੁਰਮਾਨਾ ਵਧਾਉਣ ਦਾ ਮੁੱਖ ਮਕਸਦ ਦੇਸ਼ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਵਿਗੜ ਰਹੇ ਵਾਤਾਵਰਣ ਨੂੰ ਕੰਟਰੋਲ ਕਰਨਾ ਸੀ। ਬੀਤੇ ਸਾਲ 1 ਸਤੰਬਰ 2019 ਨੂੰ ਮੋਟਰ ਵਾਹਨ ਐਕਟ ਵਿੱਚ ਸੋਧ ਕਰਨ ਤੋਂ ਬਾਅਦ ਲਾਗੂ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਪ੍ਰਦੂਸ਼ਣ ਚੈੱਕ ਸੈਂਟਰ ਉਪਰ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਵੈਸੇ ਤੇ ਨਵੀਂ ਗੱਡੀ ਨੂੰ ਇਕ ਸਾਲ ਤੱਕ ਪ੍ਰਦੂਸ਼ਣ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਪੈਂਦੀ ਪਰ ਉਸ ਤੋਂ ਬਾਅਦ ਵਾਹਨ ਦੀ ਚੈਕਿੰਗ ਦੌਰਾਨ ਇਸ ਦੇ ਪ੍ਰਦੂਸ਼ਣ ਲੈਵਲ ਉੱਪਰ ਨਜ਼ਰ ਰੱਖੀ ਜਾਂਦੀ ਹੈ।

ਜੇਕਰ ਇਹ ਖ਼ਤਰੇ ਦੇ ਨਿਸ਼ਾਨ ਤੋਂ ਥੱਲੇ ਹੁੰਦਾ ਹੈ ਜਾਂ ਕਾਬੂ ਵਿੱਚ ਹੁੰਦਾ ਹੈ ਤਾਂ ਉਸ ਨੂੰ ਪ੍ਰਦੂਸ਼ਨ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ। ਇਸ ਦੀ ਮਿਆਦ ਛੇ ਮਹੀਨਿਆਂ ਦੀ ਹੁੰਦੀ ਹੈ। ਤੁਹਾਨੂੰ ਹਰ ਛੇ ਮਹੀਨੇ ਬਾਅਦ ਇਸ ਨੂੰ ਦੁਬਾਰਾ ਤੋਂ ਬਣਾਉਣਾ ਪੈਂਦਾ ਹੈ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹੁਣ ਵਾਹਨ ਇੰਸ਼ੋਰੈਂਸ ਕੰਪਨੀਆਂ ਵੀ ਵਾਹਨ ਦੀ ਬੀਮਾ ਪਾਲਸੀ ਕਰਨ ਤੋਂ ਪਹਿਲਾਂ ਪ੍ਰਦੂਸ਼ਣ ਸਰਟੀਫਿਕੇਟ ਚੈੱਕ ਕਰਦੀਆਂ ਹਨ। ਜੇਕਰ ਤੁਹਾਡੇ ਕੋਲ ਵਾਹਨ ਦਾ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਹੋਵੇਗਾ ਤਾਂ ਤੁਸੀ ਵਾਹਨ ਦਾ ਬੀਮਾ ਵੀ ਨਹੀਂ ਕਰਵਾ ਸਕਦੇ।

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …